ਕਰਫਿਊ ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਮਕਸੂਦਾਂ ਸਬਜ਼ੀ ਮੰਡੀ 'ਚ ਮਚੀ ਹਫੜਾ-ਦਫੜੀ (ਤਸਵੀਰਾਂ)

Thursday, Mar 26, 2020 - 11:17 PM (IST)

ਜਲੰਧਰ (ਦੀਪਕ)— ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਤੱਕ ਪੂਰਾ ਦੇਸ਼ ਲਾਕ ਡਾਊਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਾਰੇ ਜ਼ਿਲਿਆਂ ਦੇ ਡੀ. ਸੀਜ਼ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲੋੜਵੰਦ ਚੀਜ਼ਾਂ ਘਰਾਂ 'ਚ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਰੇਹੜੀ ਵਾਲਿਆਂ ਦੇ ਪਾਸ ਬਣਾਏ ਜਾ ਰਹੇ ਹਨ ਤਾਂਕਿ ਉਹ ਘਰਾਂ 'ਚ ਜਾ ਕੇ ਸਬਜ਼ੀ ਮੁਹੱਈਆ ਕਰਵਾ ਸਕਣ। 

PunjabKesari

ਜਲੰਧਰ ਦੀ ਮਕਸੂਦਾਂ ਮੰਡੀ 'ਚ ਪ੍ਰਸ਼ਾਸਨ ਵੱਲੋਂ ਰੇਹੜੀਆਂ ਦੇ ਪਾਸ ਬਣਾਉਣ ਦੌਰਾਨ ਲੋਕਾਂ ਦੀ ਭੀੜ ਕਾਫੀ ਦੇਖਣ ਨੂੰ ਮਿਲੀ। ਸਵੇਰੇ-ਸਵੇਰੇ ਮਕਸੂਦਾਂ ਮੰਡੀ 'ਚ ਦੁਕਾਨਦਾਰਾਂ ਦੇ ਇਲਾਵਾ ਆਮ ਲੋਕ ਵੀ ਪਹੁੰਚਣੇ ਸ਼ੁਰੂ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਘਰਾਂ 'ਚ ਡਬਲ ਰੇਟ 'ਤੇ ਸਬਜ਼ੀ ਵੇਚ ਰਹੇ ਹਨ।

PunjabKesari

ਆਮ ਲੋਕਾਂ ਦੀ ਲੱਗੀ ਭੀੜ ਦੇ ਕਾਰਨ ਉਥੇ ਪਹੁੰਚੇ ਦੁਕਾਨਦਾਰਾਂ ਨੂੰ ਵੀ ਅੰਦਰ ਜਾਣ 'ਚ ਕਾਫੀ ਦਿੱਕਤਾਂ ਹੋਈਆਾਂ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਥੋੜ੍ਹੀ ਸਖਤੀ ਕਰਨੀ ਪਈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੰਡੀ 'ਚ ਸਿਰਫ ਦੁਕਾਨਦਾਰਾਂ ਨੂੰ ਹੀ ਵੇਚਣ ਲਈ ਸਬਜ਼ ਮਿਲ ਰਹੀ ਹੈ। ਕ੍ਰਿਪਾ ਕਰਕੇ ਲੋਕ ਆਪਣੇ-ਆਪਣੇ ਘਰਾਂ 'ਚ ਜਾਣ।

PunjabKesari

ਇਥੇ ਕੋਈ ਆਮ ਲੋਕਾਂ ਨੂੰ ਸਬਜ਼ੀ ਨਹੀਂ ਵੇਚ ਰਿਹਾ। ਸਬਜ਼ੀ ਤੁਹਾਡੇ ਘਰ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਰੇੜੀਆਂ 'ਤੇ ਸਬਜ਼ੀ ਵੇਚਣ ਵਾਲਿਆਂ ਦੇ ਕੁਝ ਪਾਸ ਕੱਲ੍ਹ ਬਣਾਏ ਗਏ ਸਨ, ਕੁਝ ਅੱਜ ਬਣ ਰਹੇ ਹਨ। 

PunjabKesari

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ  ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੇ ਨਾਲ ਜਿੱਥੇ ਹੁਣ ਤੱਕ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਉਥੇ ਹੀ ਕਈ ਲੋਕ ਇਸ ਨਾਲ ਇਨਫੈਕਟਡ ਵੀ ਹਨ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ 'ਚੋਂ ਹੁਣ ਤੱਕ 30 ਕੇਸ ਪਾਜ਼ੀਟਿਵ ਪਾਏ ਹਨ, ਜਿਨ੍ਹÎਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। 30 ਕੇਸਾਂ 'ਚ ਜ਼ਿਆਦਾਤਰ ਕੇਸ ਨਵਾਂਸਹਿਰ 'ਚੋਂ ਸਾਹਮਣੇ ਆਏ ਹਨ।

PunjabKesari

PunjabKesari

PunjabKesari

PunjabKesari


shivani attri

Content Editor

Related News