ਦਿੱਲੀ ’ਚ ਲਾਕਡਾਊਨ ਲਾਉਣ ’ਤੇ ਮੰਥਨ, ਪੰਜਾਬ ’ਚ ਬੱਸਾਂ ਦੇ ਹਾਲਾਤ ਕਾਬੂ ਤੋਂ ਬਾਹਰ

Tuesday, Apr 13, 2021 - 02:19 AM (IST)

ਦਿੱਲੀ ’ਚ ਲਾਕਡਾਊਨ ਲਾਉਣ ’ਤੇ ਮੰਥਨ, ਪੰਜਾਬ ’ਚ ਬੱਸਾਂ ਦੇ ਹਾਲਾਤ ਕਾਬੂ ਤੋਂ ਬਾਹਰ

ਜਲੰਧਰ (ਪੁਨੀਤ)–ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ’ਚ ਲਾਕਡਾਊਨ ਲਾਉਣ ’ਤੇ ਮੰਥਨ ਚੱਲ ਰਿਹਾ ਹੈ ਪਰ ਪੰਜਾਬ ਵਿਚ ਬੱਸਾਂ ਦੇ ਹਾਲਾਤ ਕਾਬੂ ਤੋਂ ਬਾਹਰ ਹਨ ਅਤੇ ਇਨ੍ਹਾਂ ਨੂੰ ਕੰਟਰੋਲ ਕਰਨ ’ਤੇ ਗੰਭੀਰਤਾ ਦਿਖਾਈ ਨਹੀਂ ਦੇ ਰਹੀ। ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦੀ ਢਿੱਲੀ ਕਾਰਜਪ੍ਰਣਾਲੀ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ।
ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੋਰੋਨਾ ’ਤੇ ਰੋਕ ਲਾਉਣ ਦੇ ਮੰਤਵ ਨਾਲ ਬੱਸਾਂ ਅਤੇ ਮੈਟਰੋ ਵਿਚ 50 ਫੀਸਦੀ ਯਾਤਰੀਆਂ ਨੂੰ ਸਫਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਕਿ ਇਸ ਦੇ ਉਲਟ ਜਲੰਧਰ ਵਿਚ ਦੇਖਣ ਵਿਚ ਆ ਰਿਹਾ ਹੈ ਕਿ ਬੱਸਾਂ ਵਿਚ ਸੀਟਾਂ ਤੋਂ ਵੱਧ ਗਿਣਤੀ ਵਿਚ ਯਾਤਰੀ ਸਫਰ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ - ਨਹੀਂ ਸੁਧਰ ਰਹੇ ਲੋਕ, ਨਾਈਟ ਕਰਫਿਊ ਦੀ ਹੋ ਰਹੀ ਹੈ ਉਲੰਘਣਾ

ਬੱਸਾਂ ਵਿਚ ਚੜ੍ਹਨ ਲਈ ਧੱਕਾ-ਮੁੱਕੀ ਹੋ ਰਹੀ ਹੈ ਅਤੇ ਨੱਕੋ-ਨੱਕ ਭਰੀਆਂ ਬੱਸਾਂ ਵਿਚ ਲੋਕ ਯਾਤਰਾ ਕਰ ਰਹੇ ਹਨ। ਸਰਕਾਰ ਵੱਲੋਂ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ ਅਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਕਿਹਾ ਜਾ ਰਿਹਾ ਹੈ ਪਰ ਬੱਸ ਅੱਡਿਆਂ ਵਿਚ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ, ਜੋ ਕਿ ਖਤਰੇ ਤੋਂ ਘੱਟ ਨਹੀਂ ਹੈ। ਦੂਜੇ ਪਾਸੇ ਹਿਮਾਚਲ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਗੰਭੀਰਤਾ ਦਿਖਾਈ ਜਾ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਮੇਤ 7 ਸੂਬਿਆਂ ਤੋਂ ਹਿਮਾਚਲ ਜਾਣ ਵਾਲੇ ਯਾਤਰੀਆਂ ਦੀ ਦਿੱਕਤਾਂ ਵਧਣ ਵਾਲੀਆਂ ਹਨ।

PunjabKesari

ਇਹ ਵੀ ਪੜ੍ਹੋ- ਨਿੱਜੀ ਸਕੂਲ ਦਾ ਕਾਰਾ, ਤਨਖਾਹ ਲਈ 13 ਮਹੀਨਿਆਂ ਤੋਂ ਅਧਿਆਪਕਾਂ ਨੂੰ ਲਗ ਰਿਹਾ ਲਾਰਾ

16 ਅਪ੍ਰੈਲ ਤੋਂ ਹਿਮਾਚਲ ਜਾਣ ਵਾਲੇ ਲੋਕਾਂ ਨੂੰ 72 ਘੰਟੇ ਪਹਿਲਾਂ ਕੀਤੇ ਗਏ ਆਰ. ਟੀ. ਪੀ. ਸੀ. ਆਰ. ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ। ਇਸ ਤੋਂ ਬਿਨਾਂ ਹਿਮਾਚਲ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ। ਜਾਣਕਾਰੀ ਕਹਿੰਦੇ ਹਨ ਕਿ ਕੋਰੋਨਾ ਜਿਸ ਤਰ੍ਹਾਂ ਪੈਰ ਪਸਾਰਦਾ ਜਾ ਰਿਹਾ ਹੈ, ਉਸ ਨੂੰ ਕਾਬੂ ਕਰਨ ਲਈ ਦੂਜੇ ਸੂਬਿਆਂ ਦੀ ਤਰਜ਼ ’ਤੇ ਪੰਜਾਬ ਨੂੰ ਵੀ ਗੰਭੀਰਤਾ ਦਿਖਾਉਣ ਦੀ ਲੋੜ ਹੈ ਪਰ ਇਥੇ ਬੱਸ ਅੱਡਿਆਂ ਵਿਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਸਥਾਨਕ ਬੱਸ ਅੱਡੇ ਵਿਚ ਦੇਖਣ ਵਿਚ ਆ ਰਿਹਾ ਹੈ ਕਿ ਸਰਕਾਰ ਦੇ ਨਿਯਮਾਂ ਸਬੰਧੀ ਪੋਸਟਰ ਕੰਧਾਂ ’ਤੇ ਲਾ ਦਿੱਤਾ ਗਿਆ ਹੈ ਪਰ ਉਸ ’ਤੇ ਅਮਲ ਕਰਵਾਉਣ ਲਈ ਕੋਈ ਸਖ਼ਤੀ ਨਹੀਂ ਕੀਤੀ ਜਾ ਰਹੀ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਆਪਣਾ ਕੀਮਤੀ ਕੁਮੈਂਟ ਕਰਕੇ ਜ਼ਰੂਰ ਦੱਸੋ।


author

Sunny Mehra

Content Editor

Related News