8 ਮਹੀਨਿਆਂ ਅੰਦਰ ਮਾਨਸਾ ਪੁਲਸ ਨੇ ਵੱਡੀ ਮਾਤਰਾ ’ਚ ਨਸ਼ਾ, ਸਾਈਬਰ ਅਪਰਾਧ ਤੋਂ ਲੋਕਾਂ ਨੂੰ ਕੀਤਾ ਜਾਗਰੂਕ

Sunday, Jun 25, 2023 - 06:08 PM (IST)

8 ਮਹੀਨਿਆਂ ਅੰਦਰ ਮਾਨਸਾ ਪੁਲਸ ਨੇ ਵੱਡੀ ਮਾਤਰਾ ’ਚ ਨਸ਼ਾ, ਸਾਈਬਰ ਅਪਰਾਧ ਤੋਂ ਲੋਕਾਂ ਨੂੰ ਕੀਤਾ ਜਾਗਰੂਕ

ਮਾਨਸਾ : ਜ਼ਿਲ੍ਹਾ ਮਾਨਸਾ ਪੁਲਸ ਨੇ ਐੱਸ. ਐੱਸ. ਪੀ ਡਾ. ਨਾਨਕ ਸਿੰਘ ਦੀ ਅਗਵਾਈ ਵਿਚ 8 ਮਹੀਨਿਆਂ ਅੰਦਰ ਅਫੀਮ, ਭੁੱਕੀ, ਨਜਾਇਜ ਸ਼ਰਾਬ, ਗਾਂਜਾ ਫੜਣ ਤੋਂ ਇਲਾਵਾ ਸੜਕੀ ਉਲੰਘਣਾ ਦੇ ਮਾਮਲੇ ਅਨੇਕਾਂ ਚਲਾਣ ਕੱਟਣ, ਜੁਰਮਾਨੇ ਵਸੂਲਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਦੀ ਲੰਮੀ ਸੂਚੀ ਹੈ। ਜ਼ਿਲ੍ਹਾ ਪੁਲਸ ਨੇ 14 ਨਵੰਬਰ 2022 ਤੋਂ ਲੈ ਕੇ 22 ਜੂਨ 2023 ਤੱਕ ਇਸ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।  ਐੱਸ.ਐੱਸ.ਪੀ ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਮਾਨਸਾ ਪੁਲਸ ਨੇ 1 ਕਿੱਲੋ 308 ਗ੍ਰਾਮ ਚਿੱਟਾ, 6 ਕਿੱਲੋ 430 ਗ੍ਰਾਮ ਅਫੀਮ, 807 ਕਿੱਲੋ 400 ਗ੍ਰਾਮ ਭੁੱਕੀ, 25666 ਗੋਲੀਆਂ, 5 ਕਿੱਲੋ 600 ਗ੍ਰਾਮ ਗਾਂਜਾ, 17 ਗ੍ਰਾਮ ਸਮੈਕ, 84 ਸ਼ੀਸ਼ੀਆਂ, 120 ਗ੍ਰਾਮ ਸੁਲਫਾ ਬਰਾਮਦ ਕੀਤਾ ਹੈ।  ਇਸ ਤੋਂ ਇਲਾਵਾ ਮਾਨਸਾ ਪੁਲਸ ਨੇ ਨਜਾਇਜ਼ ਸ਼ਰਾਬ ਵਿਚ ਵੀ ਵੱਡੀ ਪ੍ਰਾਪਤੀ ਕੀਤੀ ਹੈ। ਪੁਲਸ ਨੇ ਇਸ ਵਿਚ 220 ਕੇਸ ਦਰਜ ਕਰਕੇ 233 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।  ਜਿਸ ਵਿਚ 14 ਚਾਲੂ ਭੱਠੀਆਂ, 8925 ਲਿਟਰ ਲਾਹਣ, 960 ਲਿਟਰ ਨਜਾਇਜ਼ ਸ਼ਰਾਬ, 2241 ਲਿਟਰ ਨਜਾਇਜ਼ ਠੇਕਾ ਸ਼ਰਾਬ ਅਤੇ 116 ਲਿਟਰ ਠੇਕਾ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। 

ਐੱਸ.ਐੱਸ.ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸੜਕ ’ਤੇ ਚੱਲਦਿਆਂ ਵਾਹਨ ਚਾਲਕਾਂ ਵੱਲੋਂ ਲਾਪਰਵਾਹੀ ਵਰਤਣ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਟ੍ਰੈਫਿਕ ਪੁਲਸ ਨੇ 6575 ਚਲਾਨ ਕੱਟ ਕੇ ਕੈਸ਼ ਜੁਰਮਾਨਾ ਵਸੂਲਿਆ ਹੈ।  7381 ਅਦਾਲਤੀ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਸ਼ ਚਲਾਨਾਂ ਦੀ ਰਾਸ਼ੀ 34 ਲੱਖ 16 ਹਜ਼ਾਰ ਅਤੇ ਅਦਾਲਤੀ ਚਲਾਨਾਂ ਦੀ ਰਾਸ਼ੀ 34 ਲੱਖ 29 ਹਜ਼ਾਰ 956 ਵਸੂਲੀ ਗਈ ਹੈ। ਸੜਕੀ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ 561 ਐਜੂਕੇਸ਼ਨ ਕੈਂਪ ਲਗਾਏ ਗਏ ਹਨ।  ਉਨ੍ਹਾਂ ਦੱਸਿਆ ਕਿ ਲੋਕਾਂ ਦੇ ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਮਾਲਕਾਂ ਨੂੰ ਦੇਣ ਵਿਚ ਵੀ ਮਾਨਸਾ ਪੁਲਸ ਨੇ ਵੱਡੀ ਭੂਮਿਕਾ ਨਿਭਾਈ ਹੈ। ਪੁਲਸ ਨੇ 15 ਮੋਬਾਇਲ ਫੋਨ ਮਾਲਕਾਂ ਨੂੰ ਸੌਂਪੇ ਹਨ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿਚ 20 ਕੈਂਪ ਲਗਾ ਕੇ ਇਸ ਸੰਬੰਧੀ ਦੱਸਿਆ ਜਾ ਚੁੱਕਿਆ ਹੈ।  

ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ ਸੰਬੰਧੀ ਮਾਨਸਾ ਪੁਲਸ ਕੋਲ 25 ਦਰਖਾਸਤਾਂ ਆਈਆਂ ਅਤੇ ਨਿਸ਼ਚਿਤ ਸਮੇਂ ਵਿਚ ਹੀ 25 ਦਰਖਾਸਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਇਕ ਮਾਰੂ ਰੋਗ ਹੈ ਅਤੇ ਮਾਨਸਾ ਪੁਲਸ ਨਸ਼ਿਆਂ ਖ਼ਿਲਾਫ ਮੁੰਹਿਮ ਦੇ ਚੱਲਦੇ ਹੁਣ ਤੱਕ ਉਕਤ ਸਮੇਂ ਵਿਚ 214 ਸੈਮੀਨਾਰ ਮੀਟਿੰਗਾਂ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲਸ ਕੋਲ ਵੱਖ-ਵੱਖ ਮਾਮਲਿਆਂ ਦੀਆਂ ਲੋਕਾਂ ਵੱਲੋਂ 3115 ਦਰਖਾਸਤਾਂ ਆਈਆਂ, ਜਿਨ੍ਹਾਂ ਵਿਚੋਂ 2632 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।  ਡਾ. ਨਾਨਕ ਸਿੰਘ ਨੇ ਦੱਸਿਆ ਕਿ ਮਾਨਸਾ ਪੁਲਸ ਦੀ ਮੁੰਹਿਮ ਅੱਗੇ ਵੀ ਜਾਰੀ ਹੈ।  


author

Gurminder Singh

Content Editor

Related News