ਮਾਨਸਾ ਦੇ ਮਿੱਠੂ ਰਾਮ ਨੇ ਖ਼ਰੀਦੇ ਭਾਰਤੀ ਏਅਰ ਫ਼ੋਰਸ ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦੀ ਉਮੜੀ ਭੀੜ

06/22/2021 3:30:50 PM

ਮਾਨਸਾ (ਸੰਦੀਪ ਮਿੱਤਲ): ਮਾਨਸਾ ਵਿਖੇ ਭਾਰਤੀ ਏਅਰ ਫੋਰਸ ਦੇ 6 ਹੈਲੀਕਾਪਟਰ ਉਤਰੇ ਹਨ, ਜਿਨ੍ਹਾਂ ਨੂੰ ਵੇਖਣ ਲਈ ਦੂਰੋਂ ਨੇੜਿਓਂ ਲੋਕ ਪੁੱਜਣ ਲੱਗੇ ਹਨ। ਮਾਨਸਾ ਦੀ ਧਰਤੀ ਇਕੋ ਸਮੇਂ ਆਏ ਇਨ੍ਹਾਂ ਹੈਲੀਕਾਪਟਰਾਂ ਨੂੰ ਲੋਕ ਬੜੇ ਅਚੰਭੇ ਨਾਲ ਵੇਖ ਰਹੇ ਹਨ, ਲੋਕਾਂ ਨੇ ਅਸਮਾਨ ਵਿਚ ਉਡਦੇ ਫੌਜ ਦੇ ਹੈਲੀਕਾਪਟਰਾਂ ਨੂੰ ਤਾਂ ਅਨੇਕਾਂ ਵਾਰ ਵੇਖਿਆ ਹੈ ਪਰ ਧਰਤੀ ਉੱਤੇ ਖ਼ੜਿਆਂ ਨੂੰ ਪਹਿਲੀ ਵਾਰ ਵੇਖਿਆ ਹੈ।

ਇਹ ਵੀ ਪੜ੍ਹੋ:   ਬਠਿੰਡਾ ਤੋਂ ਵੱਡੀ ਖ਼ਬਰ: ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲਾ,ਚੱਲੀਆਂ ਤਾਬੜਤੋੜ ਗੋਲੀਆਂ

 ਦਰਅਸਲ ਇਨ੍ਹਾਂ ਹੈਲੀਕਾਪਟਰਾਂ ਨੂੰ ਭਾਰਤੀ ਏਅਰ ਫੋਰਸ ਵਲੋਂ ਪਿਛਲੇ ਦਿਨੀਂ ਨਕਾਰਾ ਐਲਾਨਿਆ ਗਿਆ ਸੀ, ਜਿਨ੍ਹਾਂ ਨੂੰ ਆਨਲਾਈਨ ਨੀਲਾਮ ਕੀਤਾ ਗਿਆ ਅਤੇ ਉਨ੍ਹਾਂ ਹੈਲੀਕਾਪਟਰਾਂ ਨੂੰ ਦੇਸ਼ ਭਰ ਵਿਚ ਮਸ਼ਹੂਰ ਮਾਨਸਾ ਦੇ ਕਬਾੜੀਏ ਮਿੱਠੂ ਰਾਮ ਮੋਫ਼ਰ ਵਲੋਂ ਖ਼ਰੀਦਿਆ ਗਿਆ ਹੈ, ਜੋ ਲੰਬੇ ਸਮੇਂ ਤੋਂ ਕਬਾੜ ਵਿਚ ਭਾਰਤੀ ਫ਼ੌਜ ਦੇ ਕਬਾੜ ਨੂੰ ਖ਼ਰੀਦ ਦੇ ਹਨ। ਮਿੱਠੂ ਰਾਮ ਮੋਫ਼ਰ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਹੈ ਕਿ ਇਹ ਨਿਲਾਮੀ ਯੂ.ਪੀ. ਦੇ ਸਹਾਰਨਪੁਰ ਵਿਖੇ ਰੱਖੀ ਗਈ ਸੀ ਅਤੇ ਖ਼ਰੀਦ ਕਰਨ ਤੋਂ ਬਾਅਦ ਇਨ੍ਹਾਂ ਨੂੰ ਟਰਾਲਿਆਂ ਰਾਹੀਂ ਲੱਦ ਕੇ ਮਾਨਸਾ ਵਿਖੇ ਲਿਆਂਦਾ ਗਿਆ ਹੈ ਅਤੇ ਕਬਾੜ ਹੈਲੀਕਾਪਟਰਾਂ ਨੂੰ ਵੇਖਣ ਲਈ ਲੋਕ ਲਗਾਤਾਰ ਪੁੱਜਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਭਰਾ ਪ੍ਰੇਮ ਕੁਮਾਰ ਅਰੋੜਾ ਅਕਸਰ ਹੀ ਮਿਲਟਰੀ ਦੇ ਕਬਾੜ ਦੀ ਖਰੀਦਦਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਅਜਿਹੇ ਸਾਮਾਨ ਨੂੰ ਲਿਆਏ ਹਨ ਪਰ ਇਸ ਵਾਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਾਰਨ ਮਾਮਲਾ ਜ਼ਿਆਦਾ ਉਛਲ ਗਿਆ ਹੈ।

ਇਹ ਵੀ ਪੜ੍ਹੋ:  ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’


Shyna

Content Editor

Related News