ਮਾਨਸਾ 'ਚ ਇਕ ਹੋਰ ਕੋਰੋਨਾ ਮਰੀਜ਼ ਪਾਜ਼ੇਟਿਵ

Friday, May 08, 2020 - 11:33 AM (IST)

ਮਾਨਸਾ 'ਚ ਇਕ ਹੋਰ ਕੋਰੋਨਾ ਮਰੀਜ਼ ਪਾਜ਼ੇਟਿਵ

ਮਾਨਸਾ/ਜੋਗਾ (ਮਿੱਤਲ/ਗੋਪਾਲ): ਮਾਨਸਾ ਜ਼ਿਲੇ ਦੇ ਪਿੰਡ ਬੁਰਜ ਰਾਠੀ ਵਿਖੇ ਇਕ ਹੋਰ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਸਲਮਾਨ ਖ਼ਾਨ (19) ਜੋ ਬੀਤੇ ਦਿਨ ਮੋਗਾ ਤੋਂ ਆਇਆ ਸੀ, ਜੋ ਨਮੂਨੇ ਲੈਣ ਤੋਂ ਬਾਅਦ ਘਰ ਏਕਾਂਤਵਾਸ 'ਚ ਰਹਿ ਰਿਹਾ ਸੀ, ਜਿਸਦੀ ਰਿਪੋਰਟ ਆਉਣ ਤੇ ਉਕਤ ਵਿਅਕਤੀ ਕੋਰੋਨਾ ਪੀੜਤ ਪਾਇਆ ਗਿਆ। ਜਾਣਕਾਰੀ ਮੁਤਾਬਕ ਜ਼ਿਲੇ ਦੇ ਇਸ ਪਿੰਡ 'ਚ ਮਰੀਜ਼ਾ ਦੀ ਗਿਣਤੀ 2 ਹੋ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ, ਕਿ ਉਕਤ ਵਿਅਕਤੀ ਸਲਮਾਨ ਖਾਨ ਨੇ ਮੋਗਾ ਤੋਂ ਆਉਣ ਦੀ ਵਿਭਾਗ ਨੂੰ ਗਲਤ ਸੂਚਨਾ ਦਿੱਤੀ ਸੀ, ਜਦ ਕਿ ਇਹ ਵਿਅਕਤੀ ਗੁੜਗਾਓਂ (ਦਿੱਲੀ) ਵਾਲੇ ਪਾਸੇ ਤੋਂ ਆਇਆ ਸੀ।


author

Shyna

Content Editor

Related News