ਦੁਖਦ ਖ਼ਬਰ: ਛੱਪੜ 'ਚ ਡੁੱਬਣ ਨਾਲ 4 ਸਾਲਾ ਬੱਚੇ ਦੀ ਮੌਤ

Saturday, Nov 07, 2020 - 02:04 PM (IST)

ਦੁਖਦ ਖ਼ਬਰ: ਛੱਪੜ 'ਚ ਡੁੱਬਣ ਨਾਲ 4 ਸਾਲਾ ਬੱਚੇ ਦੀ ਮੌਤ

ਚੀਮਾ ਮੰਡੀ (ਦਲਜੀਤ ਸਿੰਘ ਬੇਦੀ, ਬਾਸਲ) : ਮਾਨਸਾ ਦੇ ਪਿੰਡ ਹੋਡਲਾ ਕਲਾਂ 'ਚ ਮਾਸੂਮ ਬੱਚੇ ਦੀ ਟੋਭੇ ਦੇ ਪਾਣੀ 'ਚ ਡੁੱਬ ਜਾਣ ਕਾਰਨ ਮੌਤ ਹੋਣ ਬਾਰੇ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ :  ਇਟਲੀ 'ਚ ਪੰਜਾਬੀ ਸਿੱਖ ਨੇ ਖ਼ਰੀਦਿਆ ਸੋਨੀਆ ਗਾਂਧੀ ਦਾ ਜੱਦੀ ਘਰ

ਜਾਣਕਾਰੀ ਮੁਤਾਬਕ ਹਰਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਹਰ ਰੋਜ਼ ਵਾਂਗ ਮਗਨਰੇਗਾ ਤਹਿਤ ਟੋਭੇ ਦੇ ਕੀਤੇ ਜਾ ਰਹੇ ਕੰਮ ਤਹਿਤ ਮਜ਼ਦੂਰੀ ਕਰਨ ਗਈ ਸੀ, ਉਸ ਨਾਲ ਉਸ ਦਾ 4 ਸਾਲਾ ਬੱਚਾ ਜਸ਼ਨਪ੍ਰੀਤ ਸਿੰਘ ਵੀ ਚਲਾ ਗਿਆ। ਉਨ੍ਹਾਂ ਛੱਪੜ ਦੇ ਇਕ ਪਾਸੇ ਟੋਏ 'ਚ ਕੁਝ ਘਰਾਂ ਦਾ ਪਾਣੀ ਜਮ੍ਹਾਂ ਕਰਨ ਵਾਸਤੇ ਟੋਆ ਰੱਖਿਆ ਹੋਇਆ ਸੀ ਤੇ ਬੱਚਾ ਜਸ਼ਨਪ੍ਰੀਤ ਸਿੰਘ ਖੇਡਦਾ-ਖੇਡਦਾ ਉਸ ਟੋਏ 'ਚ ਜਾ ਡਿੱਗਿਆ। ਇਸ ਮਗਰੋਂ ਬੱਚੇ ਦੀ ਲਾਸ਼ ਪਾਣੀ 'ਤੇ ਤੈਰਦੀ ਦੇਖੀ ਗਈ। ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਮੁਤਾਬਕ ਪੁਲਿਸ ਨੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ। ਬੱਚੇ ਦੀ ਅਚਾਨਕ ਮੌਤ ਨਾਲ ਪਿੰਡ ਹੋਡਲਾ ਕਲਾਂ ਵਿਚ ਮਾਤਮ ਛਾ ਗਿਆ ਹੈ। ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਤਾਜ ਐਤਕੀ 'ਦਲਿਤ' ਸਿਰ ਸੱਜਣ ਦੇ ਆਸਾਰ!


author

Baljeet Kaur

Content Editor

Related News