ਭਾਰੀ ਮੀਂਹ ਨੇ ਕਿਸਾਨਾਂ ਦੀ 2000 ਏਕੜ ਦੇ ਕਰੀਬ ਫਸਲ ਕੀਤੀ ਤਬਾਹ

Thursday, Jul 18, 2019 - 02:42 PM (IST)

ਭਾਰੀ ਮੀਂਹ ਨੇ ਕਿਸਾਨਾਂ ਦੀ 2000 ਏਕੜ ਦੇ ਕਰੀਬ ਫਸਲ ਕੀਤੀ ਤਬਾਹ

ਮਾਨਸਾ (ਅਮਰਜੀਤ) : ਮਾਨਸਾ ਜ਼ਿਲੇ 'ਚ 2 ਦਿਨ ਲਗਾਤਾਰ ਪਏ ਮੀਂਹ ਕਾਰਨ ਸਾਰੇ ਨਿਕਾਸੀ ਨਾਲੇ ਓਵਰਫਲੋਅ ਹੋ ਗਏ, ਜਿਸ ਕਾਰਨ 2000 ਏਕੜ ਦੇ ਕਰੀਬ ਫਸਲ ਤਬਾਅ ਹੋ ਗਈ। ਜ਼ਿਲਾ ਪ੍ਰਸ਼ਾਸਨ ਵਲੋਂ ਨਿਕਾਸੀ ਨਾਲਿਆਂ ਦੀ ਸਫਾਈ ਲਈ ਕਰੀਬ 1 ਕਰੋੜ ਖਰਚ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਇਨ੍ਹਾਂ ਦਾਅਵਿਆਂ ਦੀ 2 ਦਿਨ ਪਏ ਮੀਂਹ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਾਨਸਾ ਜ਼ਿਲੇ ਦੀ ਸਰਹੱਦ ਡਰੇਨ ਜਿਸਦੀ ਸਫਾਈ ਲਈ 18 ਲੱਖ ਖਰਚ ਕੀਤੇ ਗਏ ਹਨ। ਇਸ 'ਚ ਵੀ ਵੱਡੀ ਤਦਾਦ 'ਚ ਬੂਟੀ ਫਸੀ ਹੋਈ ਹੈ, ਜਿਸ ਦੇ ਚੱਲਦੇ ਇਹ ਡਰੇਨ ਕਈ ਜਗ੍ਹਾ ਤੋਂ ਟੁੱਟ ਗਈ ਹੈ ਤੇ ਦਰਜਨਾਂ ਪਿੰਡਾਂ ਦੀ ਫਸਲ ਬਰਬਾਦ ਹੋ ਗਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਡਰੇਨ ਵਿਭਾਗ ਹਰ ਸਾਲ ਕਾਗਜ਼ਾਂ 'ਚ ਹੀ ਸਫਾਈ ਕਰਵਾ ਕੇ ਲੱਖਾਂ ਰੁਪਏ ਡਕਾਰ ਜਾਂਦਾ ਹੈ ਜਦਕਿ ਪਿੰਡ ਦੇ ਲੋਕ ਆਪਣੇ ਖਰਚ 'ਤੇ ਸਫਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਫਸਲ ਬਰਬਾਦ ਹੋਣ ਤੋਂ ਬਾਅਦ ਵੀ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਬੁਢਲਾਡਾ ਦੇ ਐੱਸ.ਡੀ.ਐੱਮ. ਨੇ ਵਿਸ਼ਵਾਸ ਦਵਾਇਆ ਕਿ 1 ਘੰਟੇ 'ਚ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਪਰ 7 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਇਥੇ ਕੋਈ ਨਹੀਂ ਆਇਆ।


author

Baljeet Kaur

Content Editor

Related News