ਲੁਧਿਆਣਾ : ''ਬ੍ਰੈਸਟ ਕੈਂਸਰ'' ਦੀ ਆਖਰੀ ਸਟੇਜ, ਫਿਰ ਵੀ ਹਸਪਤਾਲ ਤੋਂ ਛੁੱਟੀ ਲੈ ਪਾਈ ਵੋਟ
Sunday, May 19, 2019 - 12:35 PM (IST)

ਲੁਧਿਆਣਾ (ਮਹੇਸ਼) : ਸ਼ਹਿਰ ਦੇ ਆਤਮਨਗਰ ਦੇ ਬੂਥ ਨੰਬਰ-101 'ਤੇ ਬ੍ਰੈਸਟ ਕੈਂਸਰ ਨਾਲ ਪੀੜਤ ਮਨਰਾਜ ਕੌਰ ਵੋਟ ਪਾਉਣ ਲਈ ਪੁੱਜੀ। ਦਰਅਸਲ ਮਨਰਾਜ ਕੌਰ ਬ੍ਰੈਸਟ ਕੈਂਸਰ ਦੀ ਆਖਰੀ ਸਟੇਜ 'ਤੇ ਹੈ ਅਤੇ ਆਪਣੇ ਇਲਾਜ ਲਈ ਹਸਪਤਾਲ 'ਚ ਭਰਤੀ ਹੈ। ਮਨਰਾਜ ਨੇ ਵੋਟ ਪਾਉਣ ਲਈ ਹਸਪਤਾਲ ਤੋਂ 2 ਘੰਟਿਆਂ ਦੀ ਛੁੱਟੀ ਲਈ ਅਤੇ ਪੋਲਿੰਗ ਬੂਥ ਪਹੁੰਚ ਗਈ। ਦੱਸ ਦੇਈਏ ਕਿ ਸ਼ਾਮ ਨੂੰ ਮਨਰਾਜ ਦੀ ਕੀਮੋਥੈਰੇਪੀ ਹੋਵੇਗੀ। ਅਜਿਹੇ ਹਾਲਾਤ 'ਚ ਵੀ ਮਨਰਾਜ ਨੇ ਇਕ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਇਆ ਹੈ। ਮਨਰਾਜ ਤੋਂ ਸਭ ਲੋਕਾਂ ਨੂੰ ਇਕ ਸਬਕ ਲੈਣ ਦੀ ਲੋੜ ਹੈ।