ਬਜਟ ਪੇਸ਼ ਕਰਨ ਮਗਰੋਂ ਮੀਡੀਆ ਅੱਗੇ ਆਏ ''ਮਨਪ੍ਰੀਤ ਬਾਦਲ'', ਜਾਣੋ ਕੀ ਬੋਲੇ

Friday, Feb 28, 2020 - 06:42 PM (IST)

ਬਜਟ ਪੇਸ਼ ਕਰਨ ਮਗਰੋਂ ਮੀਡੀਆ ਅੱਗੇ ਆਏ ''ਮਨਪ੍ਰੀਤ ਬਾਦਲ'', ਜਾਣੋ ਕੀ ਬੋਲੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਸਾਲ 2020-21 ਦਾ ਬਜਟ ਪੇਸ਼ ਕਰਨ ਤੋਂ ਬਾਅਦ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਪਿਛਲੇ 3 ਸਾਲਾਂ ਦੌਰਾਨ ਸੂਬੇ ਦੀ ਆਰਥਿਕ ਹਾਲਤ ਕਾਫੀ ਖਰਾਬ ਸੀ, ਪਰ ਹੁਣ ਅਸੀਂ ਪਟੜੀ 'ਤੇ ਆ ਗਏ ਹਾਂ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਪੈਸੇ 'ਤੇ ਸਭ ਤੋਂ ਜ਼ਿਆਦਾ ਹੱਕ ਗਰੀਬ ਲੋਕਾਂ ਦਾ ਹੈ, ਇਸ ਲਈ ਇਸ ਬਜਟ ਦੌਰਾਨ ਖੇਤ-ਮਜ਼ਦੂਰਾਂ ਦੇ ਕਰਜ਼ ਮੁਆਫੀ ਲਈ 520 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ 'ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ 'ਚ ਕਈ ਵਾਰ ਦੇਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਡਿਪਟੀ ਕਮਿਸ਼ਨਰਾਂ ਦੇ ਪੱਧਰ ਦਾ ਕੰਮ ਹੁੰਦਾ ਹੈ ਅਤੇ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਅਜਿਹੇ ਪਰਿਵਾਰਾਂ ਨੂੰ 60 ਦਿਨਾਂ ਦੇ ਅੰਦਰ-ਅੰਦਰ ਮੁਆਵਜ਼ਾ ਦੇਣ ਦੇ ਬੰਦੋਬਸਤ ਕੀਤੇ ਜਾਣ।


author

Babita

Content Editor

Related News