ਵਿਧਾਨ ਸਭਾ 'ਚ ਉੱਠੀ ਨਵੀਂ ਸਬ-ਡਵੀਜ਼ਨ ਬਣਾਉਣ ਦੀ ਮੰਗ, ਅਕਾਲੀ ਵਿਧਾਇਕ ਨੇ ਚੁੱਕਿਆ ਮੁੱਦਾ

Thursday, Mar 27, 2025 - 03:53 PM (IST)

ਵਿਧਾਨ ਸਭਾ 'ਚ ਉੱਠੀ ਨਵੀਂ ਸਬ-ਡਵੀਜ਼ਨ ਬਣਾਉਣ ਦੀ ਮੰਗ, ਅਕਾਲੀ ਵਿਧਾਇਕ ਨੇ ਚੁੱਕਿਆ ਮੁੱਦਾ

ਚੰਡੀਗੜ੍ਹ/ਲੁਧਿਆਣਾ (ਵੈੱਬ ਡੈਸਕ): ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਯਾਲ਼ੀ ਵੱਲੋਂ ਮੁੱਲਾਂਪੁਰ ਦਾਖਾ ਨੂੰ ਵੱਖਰੀ ਸਬ-ਡਵੀਜ਼ਨ ਬਣਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਕੁਝ ਪਿੰਡ ਜਗਰਾਓਂ ਤਹਿਸੀਲ ਨਾਲ ਜੁੜੇ ਹੋਏ ਹਨ, ਕੁਝ ਹਲਕੇ ਦਾਖੇ ਦੇ ਪਿੰਡ ਲੁਧਿਆਣਾ ਵੈਸਟ ਨਾਲ ਜੁੜੇ ਹੋਏ ਹਨ, ਸਬ ਤਹਿਸੀਲ ਮੁੱਲਾਂਪੁਰ ਤੇ ਗਿੱਲ ਲੱਗਦੀ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਹਨ। ਜੇ ਸਬ-ਡਵੀਜ਼ਨ ਬਣਦੀ ਹੈ ਤਾਂ ਲੋਕਾਂ ਨੂੰ ਦਿੱਕਤਾਂ ਨਹੀਂ ਆਉਣਗੀਆਂ। 

ਇਹ ਖ਼ਬਰ ਵੀ ਪੜ੍ਹੋ - ਸਿਰਫ਼ 50 ਰੁਪਏ ਖ਼ਰਚ ਕੇ ਪੰਜਾਬੀਆਂ ਨੂੰ ਮਿਲਣਗੀਆਂ ਕਈ ਸਹੂਲਤਾਂ, ਪੰਜਾਬ ਵਿਧਾਨ ਸਭਾ ਤੋਂ ਹੋਇਆ ਐਲਾਨ

ਹਾਲਾਂਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਸ ਮੰਗ ਨੂੰ ਪੂਰੀ ਕਰਨ ਤੋਂ ਫ਼ਿਲਹਾਲ ਅਸਮਰੱਥਤਾ ਜਤਾਈ। ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਪੁਨਰਗਠਨ ਕਮੇਟੀ ਦੀ ਰਿਪੋਰਟ ਵਿਚ ਸਬ ਤਹਿਸੀਲਾਂ ਤਹਿਸੀਲਾਂ ਸਬ ਡਵੀਜ਼ਨ ਅਤੇ ਜ਼ਿਲ੍ਹਿਆਂ ਦੇ ਪੁਨਰਗਠਨ ਬਾਰੇ ਮਾਪਦੰਡ ਦਿੱਤੇ ਗਏ ਹਨ, ਇਸ ਮੁਤਾਬਕ ਸਬ ਡਵੀਜ਼ਨ ਤਹਿਸੀਲ ਬ ਣਾਉਣ ਲਈ 4 ਤੋਂ 7 ਕਾਨੂੰਗੋ ਸਰਕਲ ਹੋਣਾ ਚਾਹੀਦੇ ਹਨ। ਇਸ ਸਮੇਂ ਸਬ-ਤਹਿਸੀਲ ਮੁੱਲਾਂਪੁਰ ਵਿਚ 2 ਕਾਨੂੰਗੋ ਸਰਕਲ ਅਤੇ 19 ਪਟਵਾਰ ਸਰਕਲ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀ ਹੋਈ ਬੱਲੇ-ਬੱਲੇ! ਇਨ੍ਹਾਂ ਦੇ ਖ਼ਾਤਿਆਂ 'ਚ ਆਉਣਗੇ ਲੱਖਾਂ ਰੁਪਏ

 ਇਸ 'ਤੇ ਅਕਾਲੀ ਵਿਧਾਇਕ ਮਨਪ੍ਰੀਤ ਇਯਾਲ਼ੀ ਨੇ ਕਿਹਾ ਕਿ ਇਹ ਲੋਕਾਂ ਦੀ ਸਹੂਲਤ ਦੀ ਗੱਲ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਬਾਕੀ ਸਾਰੀਆਂ ਸਬ-ਤਹਿਸੀਲਾਂ ਇਹ ਸ਼ਰਤਾਂ ਪੂਰੀਆਂ ਕਰਦੀਆਂ ਹਨ? ਇਸ 'ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਉਹ ਅਫ਼ਸਰ ਸਾਹਿਬਾਨਾਂ ਦੇ ਨਾਲ ਵਿਧਾਇਕ ਇਯਾਲ਼ੀ ਨਾਲ ਇਸ ਬਾਰੇ ਵਿਸਥਾਰਤ ਗੱਲਬਾਤ ਕਰ ਲੈਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News