ਚੰਡੀਗੜ੍ਹ : ਮਨਪ੍ਰੀਤ ਬਾਦਲ ਦੀ ਕੋਠੀ ਬਾਹਰ ਧਰਨਾ ਦੇ ਰਹੀ ਅਕਾਲੀਆਂ ਨੂੰ ਪੁਲਸ ਨੇ ਹਟਾਇਆ
Friday, Feb 28, 2020 - 11:32 AM (IST)
ਚੰਡੀਗੜ੍ਹ (ਰਮਨਜੀਤ): ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਪੰਜਾਬ ਵਿਧਾਨ ਸਭਾ ਵਿਚ ਚੌਥਾ ਬਜਟ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਿਧਾਨ ਸਭਾ ਤੱਕ ਪਹੁੰਚਣ ਤੋਂ ਰੋਕਣ ਲਈ ਅਕਾਲੀ ਦਲ ਨੇ ਅੱਡੀ-ਚੋਟੀ ਦਾ ਜ਼ੋਰ ਲਗਾਇਆ, ਜਿਸ ਕਾਰਨ ਮਨਪ੍ਰੀਤ ਦੇਰੀ ਨਾਲ ਵਿਧਾਨ ਸਭਾ ਪਹੁੰਚੇ। ਬਿਕਰਮ ਮਜੀਠੀਆ ਤੇ ਅਕਾਲੀ ਦਲ ਦੇ ਹੋਰ ਵਿਧਾਇਕਾਂ ਨੇ ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਕਿਸਾਨਾਂ ਦੇ ਨਾਲ ਮਿਲ ਕੇ ਧਰਨਾ ਦਿੱਤਾ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਮਜੀਠੀਆ ਸਮੇਤ ਅਕਾਲੀ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਫਿਰ ਜਾ ਕੇ ਮਨਪ੍ਰੀਤ ਬਾਦਲ ਆਪਣੀ ਕੋਠੀ ਤੋਂ ਬਾਹਰ ਨਿਕਲ ਸਕੇ ਅਤੇ ਵਿਧਾਨ ਸਭਾ ਪਹੁੰਚੇ।