ਚੋਰੀ ਦੇ ਸਾਮਾਨ ਦੀ ਰਿਕਵਰੀ ਸਮੇਂ ਦੁਕਾਨਦਾਰਾਂ ਨਾਲ ਬਦਸਲੂਕੀ ਨਾ ਹੋਵੇ : ਮਨਪ੍ਰੀਤ ਬਾਦਲ

Thursday, Nov 23, 2017 - 10:04 AM (IST)

ਚੋਰੀ ਦੇ ਸਾਮਾਨ ਦੀ ਰਿਕਵਰੀ ਸਮੇਂ ਦੁਕਾਨਦਾਰਾਂ ਨਾਲ ਬਦਸਲੂਕੀ ਨਾ ਹੋਵੇ : ਮਨਪ੍ਰੀਤ ਬਾਦਲ


ਅਬੋਹਰ (ਸੁਨੀਲ) - ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੋੜਾ ਦੇ ਨਿਵਾਸ 'ਤੇ ਬੀਤੇ ਦਿਨੀਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਜੋੜਾ ਦੀ ਅਗਵਾਈ ਹੇਠ ਪੰਜਾਬ ਸਵਰਨਕਾਰ ਸੰਘ ਦੇ ਅਹੁਦੇਦਾਰਾਂ ਵੀਰੇਂਦਰ ਸੋਨੀ, ਮੁਖਤਿਆਰ ਸਿੰਘ, ਸੰਜੇ ਸੋਨੀ, ਪ੍ਰਵੀਨ ਡਾਵਰ, ਅਸ਼ਵਨੀ ਸੋਨੀ, ਰਾਜੇਂਦਰ ਖੁਰਮੀ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਮੰਗ ਪੱਤਰ ਸੌਂਪਿਆ।
ਪੰਜਾਬ ਸਵਰਨਕਾਰ ਸੰਘ ਵੱਲੋਂ ਸੌਂਪੇ ਗਏ ਮੰਗ-ਪੱਤਰ ਵਿਚ ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਵੱਲੋਂ ਪੰਜਾਬ ਪੁਲਸ ਨੂੰ ਹਦਾਇਤ ਕੀਤੀ ਜਾਵੇ ਕਿ ਚੋਰੀ ਦੇ ਸਾਮਾਨ ਦੀ ਰਿਕਵਰੀ ਕਰਦੇ ਸਮੇਂ ਬੇਦੋਸ਼ੇ ਦੁਕਾਨਦਾਰਾਂ ਨਾਲ ਬਦਸਲੂਕੀ ਨਾ ਕੀਤੀ ਜਾਵੇ। ਪ੍ਰਧਾਨ ਜਾਂ ਪੰਚਾਇਤ ਦੀ ਹਾਜ਼ਰੀ ਵਿਚ ਦੁਕਾਨਦਾਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ। ਜੋੜਾ ਨੇ ਕਿਹਾ ਕਿ ਸਵਰਨਕਾਰਾਂ ਨੂੰ ਇਕ ਤੋਂ ਦੂਜੇ ਸ਼ਹਿਰ ਸੋਨਾ ਖਰੀਦਣ ਜਾਂ ਵੇਚਣ ਲਈ ਜਾਣਾ ਪੈਂਦਾ ਹੈ। ਇਸ ਦੌਰਾਨ ਚੈਕਿੰਗ ਲਈ ਖੜ੍ਹੇ ਪੁਲਸ ਮੁਲਾਜ਼ਮ ਉਨ੍ਹਾਂ ਦੀ ਤਲਾਸ਼ੀ ਲੈ ਕੇ ਗਹਿਣਿਆਂ ਦਾ ਭਾਰ ਅਤੇ ਬਿੱਲ ਦੀ ਮੰਗ ਕਰ ਕੇ ਟੈਕਸ, ਪੈਨਲਟੀ ਦੀ ਰਿਕਵਰੀ ਆਦਿ ਮੁਕੱਦਮੇ ਦਰਜ ਕਰਨ ਦਾ ਦਬਾਅ ਪਾਉਂਦੇ ਹਨ। ਪੁਲਸ ਮੁਲਾਜ਼ਮਾਂ ਨੂੰ ਨਸ਼ੀਲੇ ਪਦਾਰਥ ਲਿਆਉਣ ਵਾਲਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਸਵਰਨਕਾਰਾਂ ਦੀ ਚੈਕਿੰਗ ਦੇ ਨਾਂ 'ਤੇ ਤੰਗ-ਪ੍ਰੇਸ਼ਾਨ ਕਰਨਾ ਚਾਹੀਦਾ ਹੈ। ਕੁਝ ਪੁਲਸ ਮੁਲਾਜ਼ਮ ਲਾਲਚ ਵਿਚ ਇਨਕਮ ਟੈਕਸ ਅਤੇ ਜੀ. ਐੱਸ. ਟੀ. ਅਧਿਕਾਰੀ ਬਣ ਕੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹਨ ਤੇ ਜਿਊਲਰੀ ਵਪਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਮੰਗ ਕੀਤੀ ਗਈ।


Related News