ਚੰਡੀਗੜ੍ਹ : ਮਨਪ੍ਰੀਤ ਬਾਦਲ ਦੇ 'ਭਿਖਾਰੀ' ਵਾਲੇ ਲੱਗੇ ਪੋਸਟਰ, ਗੁੱਸੇ 'ਚ ਮੁਲਾਜ਼ਮ
Monday, Dec 09, 2019 - 04:40 PM (IST)

ਚੰਡੀਗੜ੍ਹ (ਕਮਲ) : ਪੰਜਾਬ ਦੇ ਕੁੱਲ 6 ਵਿਭਾਗਾਂ ਵਲੋਂ ਤਨਖਾਹਾਂ ਨਾ ਮਿਲਣ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹੀ ਪੰਜਾਬ ਟੈਕਨੀਕਲ ਐਜੂਕੇਸ਼ਨ ਵਿਭਾਗ ਦੇ ਬਾਹਰ ਮਨਪ੍ਰੀਤ ਬਾਦਲ ਦੀ ਭਿਖਾਰੀ ਦੇ ਰੂਪ 'ਚ ਇਕ ਫੋਟੋ ਵੀ ਲਾਈ ਗਈ ਹੈ, ਜਿੱਥੇ ਮਨਪ੍ਰੀਤ ਬਾਦਲ ਨੂੰ ਭਿਖਾਰੀ ਤੱਕ ਕਹਿ ਕੇ ਪ੍ਰਦਰਸ਼ਿਤ ਕੀਤਾ ਗਿਆ। ਇਸ ਤਸਵੀਰ 'ਚ ਲਿਖਿਆ ਗਿਆ ਹੈ ਕਿ ਪੰਜਾਬ 'ਚ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਜਾਵੇ ਪਰ ਫਿਰ ਵੀ ਪੰਜਾਬ ਦਾ ਖਜ਼ਾਨਾ ਨਹੀਂ ਭਰਿਆ ਤਾਂ ਅਜਿਹੇ 'ਚ ਮਨਪ੍ਰੀਤ ਬਾਦਲ ਨੂੰ ਭੀਖ ਮੰਗਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਵਿੱਤ ਮੰਤਰੀ ਨੇ ਬਣਾ ਦਿੱਤੇ ਹਨ, ਉਸ ਦੇ ਹਿਸਾਬ ਨਾਲ ਸੂਬਾ ਸਰਕਾਰ ਨੂੰ ਵਿੱਤ ਮੰਤਰੀ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ 'ਚ ਵਿੱਤ ਵਿਭਾਗ ਚਲਾਉਣ ਦੀ ਸਮਰੱਥਾ ਨਹੀਂ ਹੈ।