ਖਿੱਚ ਦਾ ਕੇਂਦਰ ਰਹੀ ਮਨਪ੍ਰੀਤ ਬਾਦਲ ਦੀ 786 ਨੰਬਰ ਮਿਲਟਰੀ ਜੀਪ
Monday, May 20, 2019 - 11:31 AM (IST)

ਲੰਬੀ/ਮਲੋਟ (ਜੁਨੇਜਾ) - ਮਿਲਟਰੀ ਜੀਪਾਂ ਅਤੇ 786 ਨੰਬਰ ਦੇ ਮੁਰੀਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਬੀਤੇ ਦਿਨ ਵੋਟ ਪਾਉਣ ਲਈ ਆਪਣੀ ਛੋਟੀ ਬਾਡੀ ਵਾਲੀ ਮਿਲਟਰੀ ਜੀਪ 'ਤੇ ਸਵਾਰ ਹੋ ਕੇ ਆਏ ਸਨ। ਦੱਸ ਦੇਈਏ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਮਨਪ੍ਰੀਤ ਬਾਦਲ ਬਿਨਾਂ ਕਿਸੇ ਸੁਰੱਖਿਆ ਮੁਲਾਜ਼ਮ ਜਾਂ ਸਰਕਾਰੀ ਗੱਡੀ ਦੇ ਆਏ ਸਨ ਅਤੇ ਇਸ ਵਾਰ ਵੀ ਉਹ ਇਕੱਲੇ ਆਪਣੀ ਨਿੱਜੀ ਜੀਪ 'ਤੇ ਸਵਾਰ ਹੋ ਕੇ ਆਏ। ਇਸ ਮੌਕੇ ਉਨ੍ਹਾਂ ਦੇ ਨਾਲ ਇਕ ਸਾਥੀ ਤੋਂ ਇਲਾਵਾ ਕੋਈ ਹੋਰ ਵਿਅਕਤੀ ਮੌਜੂਦ ਨਹੀਂ ਸੀ। ਪੀ. ਬੀ. 60-0786 ਨੰਬਰ ਦੀ ਮਿਲਟਰੀ ਰੰਗ ਦੀ ਜੀਪ ਉੱਪਰ 'ਤੇ ਆਏ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਸ ਦੀ ਲੱਕੀ ਜੀਪ ਹੈ।