ਕੇਂਦਰ ਸਰਕਾਰ ਵੱਲੋਂ ਮਨੋਜ ਆਹੂਜਾ ਸੀ.ਬੀ.ਐੱਸ.ਈ. ਦੇ ਨਵੇਂ ਚੇਅਰਮੈਨ ਨਿਯੁਕਤ
Wednesday, May 13, 2020 - 10:04 AM (IST)

ਲੁਧਿਆਣਾ (ਵਿੱਕੀ)— ਉੜੀਸਾ ਕੈਡਰ ਦੇ 1990 ਬੈਚ ਕੇ. ਆਈ. ਏ. ਐੱਸ. ਅਫਸਰ ਮਨੋਜ ਆਹੂਜਾ ਨੂੰ ਕੇਂਦਰ ਸਰਕਾਰ ਨੇ ਸੀ. ਬੀ. ਐੱਸ. ਈ. ਦੇ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਆਹੂਜਾ ਸੀ. ਬੀ. ਐੱਸ. ਈ. ਦੀ ਸਾਬਕਾ ਚੇਅਰਮੈਨ ਅਨੀਤਾ ਕਰਵਾਲ ਦੀ ਜਗ੍ਹਾ ਲੈਣਗੇ। ਕਰਵਾਲ ਨੂੰ ਪਿਛਲੇ ਦਿਨੀਂ ਐੱਮ. ਐੱਚ. ਆਰ. ਡੀ. ਦੇ ਸਕੂਲ ਸਿਖਿਆ ਅਤੇ ਸਾਖਰਤਾ ਵਿਭਾਗ 'ਚ ਸੈਕਟਰੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।
ਸੀ. ਬੀ. ਐੱਸ. ਈ. ਦੇ ਨਵੇਂ ਚੇਅਰਮੈਨ ਮਨੋਜ ਆਹੂਜਾ ਇਸ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡੀਮਨਿਸਟ੍ਰੇਸ਼ਨ 'ਚ ਸਪੈਸ਼ਲ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਸਨ। ਨਵੀਂ ਨਿਯੁਕਤੀ ਦੇ ਨਾਲ ਹੀ ਸੀ. ਬੀ. ਅੱੈਸ. ਈ. ਦੇ ਚੇਅਰਮੈਨ ਦੇ ਸਾਹਮਣੇ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾ ਕੇ ਸਮੇਂ 'ਤੇ ਨਤੀਜੇ ਐਲਾਨ ਕਰਨ ਦੀ ਚੁਣੌਤੀ ਹੋਵੇਗੀ।