Women's Day 2020 : 104 ਸਾਲ ਦੀ ਮਾਨ ਕੌਰ ਨੂੰ ਮਿਲਿਆ ਨਾਰੀ ਸ਼ਕਤੀ ਐਵਾਰਡ

03/09/2020 2:08:58 PM

ਸਪੋਰਟਸ ਡੈਸਕ— ਮਹਿਲਾ ਸ਼ਕਤੀਕਰਨ ’ਚ ਯੋਗਦਾਨ ਲਈ 104 ਸਾਲ ਦੀ ਦੌਡ਼ਾਕ ਮਾਨ ਕੌਰ ਨੂੰ ਨਾਰੀ ਸ਼ਕਤੀ ਐਵਾਰਡ 2019 ਨਾਲ ਸਨਮਾਨਿਤ ਕੀਤਾ ਗਿਆ। ਮਹਿਲਾਵਾਂ ਲਈ ਇਸ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਮੰਨਿਆ ਜਾਂਦਾ ਹੈ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਇਹ ਐਵਾਰਡ ਦਿੱਲੀ ’ਚ ਰਾਸ਼ਟਰਪਤੀ ਭਵਨ ’ਚ ਦਿੱਤਾ।

PunjabKesari

ਮਾਨ ਕੌਰ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਇਸ ਸਬੰਧ ’ਚ ਪੱਤਰ ਮਿਲਿਆ ਸੀ। ਇਸ ’ਚ ਲਿਖਿਆ ਗਿਆ ਸੀ, ‘‘ਤੁਹਾਨੂੰ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਮਹਿਲਾ ਸ਼ਕਤੀਕਰਨ ਦੇ ਖੇਤਰ ’ਚ ਅਸਾਧਾਰਣ ਯੋਗਦਾਨ ਲਈ ਸਰਵਉੱਚ ਸਨਮਾਨ ਨਾਰੀ ਸ਼ਕਤੀ ਐਵਾਰਡ 2019 ਲਈ ਚੁਣਿਆ ਗਿਆ ਹੈ। ਐਵਾਰਡ ਦੇ ਤਹਿਤ 2 ਲੱਖ ਰੁਪਏ ਦਾ ਮਾਣ ਭੱਤਾ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਦੇ ਅਨੁਸਾਰ ‘ਮਾਣਯੋਗ ਰਾਸ਼ਟਰਪਤੀ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਭਵਨ ’ਚ ਇਕ ਸਮਾਗਮ ’ਚ ਇਹ ਐਵਾਰਡ ਪ੍ਰਦਾਨ ਕਰਨਗੇ।

PunjabKesari

ਮਾਨ ਕੌਰ ਨੇ 93 ਸਾਲ ਦੀ ਉਮਰ ਤੋਂ ਹੀ ਦੌੜਨਾ ਸ਼ੁਰੂ ਕੀਤਾ ਸੀ। ਮਨ ਕੌਰ ਪਿੰਕਥਨ ਦੀ ਬ੍ਰਾਂਡ ਅੰਬੈਸਡਰ ਵੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਾਨ ਕੌਰ ਦੀ ਪ੍ਰਸ਼ੰਸਾ ਕਰ ਚੁੱਕੇ ਹਨ। ਮੇਜਰ ਧਿਆਨਚੰਦ ਦੇ ਜਨਮਦਿਨ ਦੇ ਮੌਕੇ 'ਤੇ ਫਿੱਟ ਇੰਡੀਆ ਮੂਵਮੈਂਟ ਦੇ ਸਮੇਂ ਪ੍ਰਧਾਨ ਮੰਤਰੀ ਵਲੋਂ ਮਨ ਕੌਰ ਨੂੰ ਵਧਾਈ ਦਿੱਤੀ ਗਈ ਸੀ। PunjabKesari

ਉਨ੍ਹਾਂ ਨਾਂ ਦਰਜ ਹਨ ਕਈ ਰਿਕਾਰਡਜ਼
1 ਮਾਰਚ 1916 ਨੂੰ ਜਨਮੀਂ ਮਾਨ ਕੌਰ ਮਹਿਲਾ ਦਿਵਸ ਸ਼ਕਤੀਕਰਨ ਦੀ ਇਕ ਉੱਤਮ ਮਿਸਾਲ ਪੇਸ਼ ਕਰਦੀ ਹੈ। ਉਨ੍ਹਾਂ ਕੋਲ 100 ਸਾਲ ਤੋਂ ਵੱਧ ਉਮਰ ਦੀ ਸ਼੍ਰੇਣੀ ਦਾ ਵਿਸ਼ਵ ਰਿਕਾਰਡ ਵੀ ਹੈ।104 ਸਾਲ ਦੀ ਮਾਨ ਕੌਰ ਨੇ 2007 ’ਚ ਚੰਡੀਗੜ ਮਾਸਟਰਸ ਐਥਲੈਟਿਕਸ ਮੀਟ ’ਚ ਆਪਣਾ ਪਹਿਲਾ ਤਮਗਾ ਜਿੱਤਿਆ ਸੀ। ਉਹ 2017 ’ਚ ਆਕਲੈਂਡ ’ਚ ਵਰਲਡ ਮਾਸਟਰਸ ਖੇਡਾਂ ’ਚ 100 ਮੀਟਰ ਦੀ ਦੋੜ ਜਿੱਤ ਕੇ ਸੁਰਖੀਆਂ ’ਚ ਆਈ ਸੀ। ਉਨ੍ਹਾਂ ਦੇ ਨਾਂ ਕਈ ਰਿਕਾਰਡ ਦਰਜ ਹਨ। ਉਨ੍ਹਾਂ ਨੇ ਪੋਲੈਂਡ ’ਚ ਵਰਲਡ ਮਾਸਟਰਸ ਐਥਲੈਟਿਕਸ ’ਚ ਟ੍ਰੈਕ ਅਤੇ ਫੀਲਡ ’ਚ ਚਾਰ ਸੋਨ ਤਮਗੇ ਜਿੱਤੇ ਸਨ। ਮਨ ਕੌਰ ਦੀ ਸਫਲਤਾ ਪਿੱਛੇ ਸਭ ਤੋਂ ਵੱਡਾ ਹੱਥ ਉਸ ਦੇ 82 ਸਾਲਾ ਪੁੱਤਰ ਗੁਰਦੇਵ ਸਿੰਘ ਦਾ ਹੈ, ਜੋ ਉਸ ਦਾ ਕੋਚ ਵੀ ਹੈ।

PunjabKesari


Related News