ਰਣਜੀਤ ਬਾਵਾ ਤੇ ਮਨਕੀਰਤ ਔਲਖ ਨੇ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ, ਸਾਥੀ ਗਾਇਕਾਂ ਨੂੰ ਕੀਤੀ ਖ਼ਾਸ ਅਪੀਲ

Sunday, Jan 10, 2021 - 01:35 PM (IST)

ਰਣਜੀਤ ਬਾਵਾ ਤੇ ਮਨਕੀਰਤ ਔਲਖ ਨੇ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ, ਸਾਥੀ ਗਾਇਕਾਂ ਨੂੰ ਕੀਤੀ ਖ਼ਾਸ ਅਪੀਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਖ਼ਿਲਾਫ਼ ਕੇਸ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਭ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਕੁਝ ਸਿਤਾਰਿਆਂ ਨੇ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਪੁਲਸ ਦੀ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਹੈ। ਮਨਕੀਰਤ ਔਲਖ ਵੱਲੋਂ ਸ਼ੇਅਰ ਕੀਤੀ ਇਸ ਪੋਸਟ 'ਤੇ ਲੋਕ ਲਗਾਤਾਰ ਕੁਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ।

PunjabKesari

ਇਸ ਤੋਂ ਇਲਾਵਾ ਗਾਇਕ ਤੇ ਅਦਾਕਾਰ ਰਾਣਜੀਤ ਬਾਵਾ ਨੇ ਵੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਰਣਜੀਤ ਬਾਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਵੀਡੀਓ ਸਾਂਝਾ ਕਰਕੇ ਸਾਰੇ ਕਲਾਕਾਰਾਂ ਨੂੰ ਸ਼੍ਰੀ ਬਰਾੜ ਦੇ ਹੱਕ 'ਚ ਖੜ੍ਹੇ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਕਲਾਕਾਰਾਂ ਨੂੰ ਸ਼੍ਰੀ ਬਰਾੜ ਦੀ ਮਦਦ ਕਰਨੀ ਚਾਹੀਦੀ ਹੈ, ਜਿਹੜੇ ਉਸ ਨਾਲ ਜੁੜੇ ਹੋਏ ਸਨ ਜਾਂ ਜਿਹੜੇ ਉਸ ਤੋਂ ਗੀਤ ਲੈਂਦੇ ਸਨ। 

PunjabKesari
ਦੱਸ ਦਈਏ ਕਿ ਪਟਿਆਲਾ ਪੁਲਸ ਨੇ ਸ਼੍ਰੀ ਬਰਾੜ ਨੂੰ ਗੀਤਾਂ 'ਚ ਹਿੰਸਾ ਅਤੇ ਬੰਦੂਕ (ਗੰਨ ਕਲਚਰ) ਸੱਭਿਆਚਾਰ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਬੀਤੇ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ ਕਿ ਸ਼੍ਰੀ ਬਰਾੜ ਤੋਂ ਪਹਿਲਾਂ ਹੋਰ ਕਈ ਗਾਇਕਾਂ ਤੇ ਹਿੰਸਾ ਤੇ ਬੰਦੂਕ ਸੱਭਿਆਚਾਰ ਦੇ ਦੋਸ਼ ਲੱਗੇ ਹਨ ਪਰ ਹਾਲੇ ਤੱਕ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਹੋਈ।

PunjabKesari

ਲੋਕ ਸਮੇਂ ਦੀਆਂ ਸਰਕਾਰਾਂ ਤੋਂ ਸਵਾਲ ਕਰ ਰਹੇ ਹਨ ਕਿ ਕਿਸਾਨ ਅੰਦੋਲਨ 'ਚ ਅਚਾਨਕ ਸ਼੍ਰੀ ਬਰਾੜ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀ ਬਰਾੜ ਨੇ 'ਕਿਸਾਨ ਐਂਥਮ' ਗੀਤ ਲਿਖਿਆ, ਜਿਸ ਨੇ ਕਿਸਾਨ ਅੰਦੋਲਨ ਨੂੰ ਵੱਡਾ ਹੁਲਾਰਾ ਦਿੱਤਾ ਹੈ।

 
 
 
 
 
 
 
 
 
 
 
 
 
 
 
 

A post shared by Kisan Ekta Morcha (@kisanektamorcha)


ਆਖਿਆ ਜਾ ਰਿਹਾ ਹੈ ਕਿ ਸ਼੍ਰੀ ਬਰਾੜ 'ਤੇ ਇਹ ਕਾਰਵਾਰੀ ਅਮਿਤ ਸ਼ਾਹ ਦੇ ਕਹਿਣ 'ਤੇ ਹੋਈ ਹੈ ਪਰ ਇਸ ਮੁੱਦੇ 'ਤੇ ਪੰਜਾਬ ਸਰਕਾਰ ਵੀ ਆਪਣਾ ਪੱਖ ਰੱਖ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਊਜ਼ੀਕਲ ਵੀਡੀਓ 'ਚ ਬੰਦੂਕ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਗਾਇਕ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਸਹੀ ਕਰਾਰ ਦਿੱਤਾ ਹੈ।

 

 
 
 
 
 
 
 
 
 
 
 
 
 
 
 
 

A post shared by SHREE BRAR (MALWE DA RAJA) (@officialshreebrar)

ਦੱਸਣਯੋਗ ਹੈ ਕਿ ਹਾਲ ਹੀ ’ਚ ਰਿਲੀਜ਼ ਹੋਏ ਗੀਤ ‘ਜਾਨ’ ਨੂੰ ਲੈ ਕੇ ਇਸ ਸਾਰਾ ਮਾਮਲਾ ਖੜ੍ਹਾ ਹੋਇਆ ਹੈ। ਯੂਟਿਊਬ ’ਤੇ ਚੱਲ ਰਹੇ ਗੀਤ ‘ਜਾਨ’ ਨੂੰ ਗਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਉਰਫ਼ ਪਵਨਦੀਪ ਸਿੰਘ ਨੂੰ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਸ ਨੇ ਮੋਹਾਲੀ ਤੋਂ ਗਿ੍ਰਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ’ਚ ਪੀ. ਆਈ. ਡੀ. ਐਕਟ 1922 ਅਤੇ 500, 501, 502, 505, 115, 116, 120 ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਬਾਰੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਦਾ ਕਹਿਣਾ ਸੀ ਕਿ ਯੂਟਿਊਬ ’ਤੇ ਪੰਜਾਬੀ ਗੀਤ, ਜਿਸ ਦਾ ਟਾਈਟਲ ‘ਜਾਨ’ ਹੈ, ਚੱਲ ਰਿਹਾ ਹੈ। ਇਸ ਦੇ ਬੋਲ ਕਾਫ਼ੀ ਭੜਕਾਊ ਹਨ। ਇਸ ਗੀਤ ਨਾਲ ਜੇਲਾਂ ਅੰਦਰ ਬੈਠੇ ਬੰਦ ਅਪਰਾਧੀਆਂ ਨੂੰ ਵੀ ਹੋਰ ਘਿਨੌਣੇ ਜ਼ੁਰਮ ਕਰਨ ਲਈ ਸ਼ਹਿ ਮਿਲਦੀ ਹੈ। ਇਸ ਗੀਤ ਦੇ ਬੋਲਾਂ ਨਾਲ ਆਮ ਲੋਕਾਂ ਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੁਲਸ ਨੇ ਪੰਜਾਬੀ ਗਾਇਕ ਸ਼੍ਰੀ ਬਰਾੜ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

ਦੱਸ ਦਈਏ ਕਿ ‘ਜਾਨ’ ਗੀਤ ਗਾਇਕਾ ਬਾਰਬੀ ਮਾਨ ਵਲੋਂ ਗਾਇਆ ਗਿਆ ਹੈ। ਇਸ ਗੀਤ ’ਚ ਬਾਰਬੀ ਮਾਨ, ਗੁਰਨੀਤ ਦੋਸਾਂਝ ਤੇ ਸ਼੍ਰੀ ਬਰਾੜ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਵੀ ਸ਼੍ਰੀ ਬਰਾੜ ਵਲੋਂ ਲਿਖੇ ਗਏ ਹਨ। ਇਸ ਗੀਤ ’ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਅਤੇ ਪੁਲਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ’ਤੇ ਪਟਿਆਲਾ ਪੁਲਸ ਵਲੋਂ ਐਕਸ਼ਨ ਲਿਆ ਗਿਆ।

 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ, ਕੁਮੈਂਟ ਕਰਕੇ ਜ਼ਰੂਰ ਦੱਸੋ।


 


author

sunita

Content Editor

Related News