ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਕਹੀ ਇਹ ਗੱਲ (ਵੀਡੀਓ)

Tuesday, May 31, 2022 - 09:59 PM (IST)

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਕਹੀ ਇਹ ਗੱਲ (ਵੀਡੀਓ)

ਚੰਡੀਗੜ੍ਹ (ਬਿਊਰੋ) : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਗਾਇਕ ਮਨਕੀਰਤ ਔਲਖ ਨੇ ਆਪਣਾ ਨਾਂ ਆਉਣ 'ਤੇ ਅੱਜ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ। ਉਨ੍ਹਾਂ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੜਾ ਦੁੱਖ ਹੈ ਕਿ ਅੱਜ ਸਾਡੇ ਵਿੱਚ ਸਾਡਾ ਭਰਾ ਸਿੱਧੂ ਮੂਸੇਵਾਲਾ ਨਹੀਂ ਰਿਹਾ। ਮਨਕੀਰਤ ਔਲਖ ਨੇ ਕਿਹਾ ਕਿ ਭਰੀ ਜਵਾਨੀ 'ਚ ਕਿਸੇ ਪੁੱਤ ਦਾ ਆਪਣੇ ਮਾਂ-ਪਿਓ ਤੋਂ ਵਿਛੜਨਾ ਬਹੁਤ ਮਾੜੀ ਗੱਲ ਹੈ। ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਇੰਡਸਟਰੀ ਦਾ ਮਾਣ ਸੀ। ਮਨਕੀਰਤ ਨੇ ਹੱਥ ਜੋੜ ਕੇ ਮੀਡੀਆ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕਿਰਪਾ ਕਰਕੇ ਕਿਸੇ ਬਾਰੇ ਮਾੜਾ ਨਾ ਛਾਪੋ।

ਉਨ੍ਹਾਂ ਮੀਡੀਆ 'ਤੇ ਗਿਲਾ ਕਰਦਿਆਂ ਕਿਹਾ ਕਿ ਜੋ ਕੁਝ ਪਹਿਲਾਂ ਸਿੱਧੂ ਮੂਸੇਵਾਲਾ ਬਾਰੇ ਲਿਖਿਆ ਜਾਂਦਾ ਸੀ, ਉਹੀ ਹੁਣ ਮੇਰੇ ਬਾਰੇ ਲਿਖ ਰਹੇ ਹੋ। ਉਨ੍ਹਾਂ ਕਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਖ਼ਬਰ ਨੂੰ ਛਾਪਣ ਤੋਂ ਪਹਿਲਾਂ ਵੈਰੀਫਾਈ ਕਰੋ, ਅਜਿਹੀਆਂ ਗਲਤ ਖ਼ਬਰਾਂ ਨਾ ਛਾਪੋ। ਸਿੱਧੂ ਮੂਸੇਵਾਲਾ ਦੀ ਮੌਤ ਕਰਕੇ ਪੂਰੀ ਇੰਡਸਟਰੀ, ਪੂਰਾ ਪੰਜਾਬ ਸਦਮੇ ਵਿੱਚ ਹੈ, ਉਤੋਂ ਮੇਰੇ ਬਾਰੇ ਗਲਤ ਖ਼ਬਰਾਂ ਛਾਪੀ ਜਾ ਰਹੇ ਹੋ। ਉਨ੍ਹਾਂ ਕਿਹਾ ਕਿ ਕੋਈ ਗਾਇਕ ਕਿਸੇ ਧੜੇਬਾਜ਼ੀ, ਕਿਸੇ ਗੈਂਗਸਟਰ ਨਾਲ ਨਹੀਂ ਜੁੜਿਆ ਹੋਇਆ, ਅਸੀਂ ਮਿਹਨਤ ਕਰਕੇ ਉਠੇ ਹਾਂ, ਜੋ ਵੀ ਹਾਂ, ਆਪਣੀ ਮਿਹਨਤ ਦੇ ਸਿਰ 'ਤੇ ਹਾਂ।

ਇਹ ਵੀ ਪੜ੍ਹੋ : ਬਸਪਾ 8 ਜੂਨ ਨੂੰ ਭਗਵੰਤ ਮਾਨ ਦੀ ਕੋਠੀ ਦਾ ਕਰੇਗੀ ਘਿਰਾਓ : ਜਸਵੀਰ ਸਿੰਘ ਗੜ੍ਹੀ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਜਾਣਕਾਰੀ ਮੁਤਾਬਕ ਮਨਕੀਰਤ ਔਲਖ ਨੂੰ ਪਿਛਲੇ ਮਹੀਨੇ ਹੀ ਬੰਬੀਹਾ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਹਾਲਾਂਕਿ ਮਨਕੀਰਤ ’ਤੇ ਮੂਸੇਵਾਲਾ ਦੇ ਕਤਲ ਦਾ ਦੋਸ਼ ਵੀ ਲਗਾਇਆ ਜਾ ਰਿਹਾ ਸੀ। ਇਕ ਸੋਸ਼ਲ ਮੀਡੀਆ ਪੋਸਟ ’ਚ ਦਾਅਵਾ ਕੀਤਾ ਗਿਆ ਸੀ ਕਿ ਮੂਸੇਵਾਲਾ ਦੇ ਕਤਲ ਪਿੱਛੇ ਗਾਇਕ ਮਨਕੀਰਤ ਔਲਖ ਦਾ ਹੱਥ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਾਰੇ ਗਾਇਕਾਂ ਤੋਂ ਪੈਸੇ ਵਸੂਲਣ ਪਿੱਛੇ ਵੀ ਮਨਕੀਰਤ ਦਾ ਹੱਥ ਹੈ। ਬੰਬੀਹਾ ਗਰੁੱਪ ਦੀ ਕਥਿਤ ਸੋਸ਼ਲ ਮੀਡੀਆ ਪੋਸਟ ’ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਪਿੱਛੇ ਗਾਇਕ ਮਨਕੀਰਤ ਔਲਖ ਦਾ ਹੱਥ ਹੈ।

 


author

Mukesh

Content Editor

Related News