ਸ਼੍ਰੋਮਣੀ ਅਕਾਲੀ ਦਲ ਅਤੇ ਰਾਮ ਰਹੀਮ ਦੀ ਨੇੜਤਾ ਦਾ ਖੁਲਾਸਾ ਕਰਦੀ ਪੁਰਾਣੀ ਵੀਡੀਓ ਵਾਇਰਲ

07/25/2020 1:39:36 PM

ਅੰਮ੍ਰਿਤਸਰ : ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਇਕ ਵੀਡੀਓ ਕਲਿੱਪ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੁਣ ਜਦੋਂ ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਦਾ ਮਾਮਲਾ ਮੁੜ ਤੋਂ ਭੱਖ ਗਿਆ ਹੈ ਤਾਂ ਇਸ ਵੀਡੀਓ 'ਚ ਹੋਏ ਖੁਲਾਸਿਆਂ ਨੇ ਇਕ ਵਾਰ ਫਿਰ ਤੋਂ ਸਿੱਖ ਸਿਆਸਤ ਭਖਾ ਦਿੱਤੀ ਹੈ। ਗਿਆਨੀ ਗੁਰਮੁਖ ਸਿੰਘ ਵਲੋਂ ਸੌਦਾ ਸਾਧ ਦੀ ਮੁਆਫ਼ੀ ਨੂੰ ਲੈ ਕੇ ਕੀਤੇ ਗਏ ਖੁਲਾਸਿਆਂ ਦੀ ਇਹ ਪੁਰਾਣੀ ਵੀਡੀਓ ਕਲਿੱਪ ਮਨਜੀਤ ਸਿੰਘ ਜੀ. ਕੇ. ਨੇ ਆਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਗਿਆਨੀ ਗੁਰਮੁਖ ਸਿੰਘ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵਲੋਂ ਡੇਰਾ ਸਿਰਸਾ ਤੋਂ ਸਮਰਥਨ ਲੈਣ ਮਗਰੋਂ ਸਿੰਘ ਸਾਹਿਬਾਨ 'ਤੇ ਚੁੱਪ ਰਹਿਣ ਲਈ ਪਾਏ ਗਏ ਦਬਾਅ ਬਾਰੇ ਦੱਸ ਰਹੇ ਹਨ। 

ਇਹ ਵੀ ਪੜ੍ਹੋਂ : ਜਨਮ ਦਿਨ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਬਾਦਲ, ਬਿਨਾਂ ਮਾਸਕ ਦੇ ਆਏ ਨਜ਼ਰ

ਇਸ ਵੀਡੀਓ 'ਚ ਉਹ ਕਹਿ ਰਹੇ ਹਨ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ 2 ਫ਼ਰਵਰੀ ਨੂੰ ਮੈਨੂੰ ਫੋਨ ਆਇਆ ਤੇ ਉਨ੍ਹਾਂ ਨੇ ਮੇਰਾ ਹਾਲ-ਚਾਲ ਪੁੱਛਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਰਸੇ ਵਲੋਂ ਤੋਂ ਸਮਰਥਨ ਲੈਣਾ ਪਿਆ ਹੈ ਤੇ ਤੁਸੀਂ ਥੋੜ੍ਹਾ ਕਾਇਮ ਰਹਿਓ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਕਾਇਮ ਰਹਿਣ ਜੋਗੀ ਸ਼ਕਤੀ ਹੁਣ ਰਹੀ ਨਹੀਂ ਕਿਉਂਕਿ ਜੋ ਕੁਝ ਤੁਸੀਂ ਕਰ ਦਿੱਤਾ ਹੈ ਇਹ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੂੰ ਮੈਂ ਕਈ ਗੱਲਾਂ ਪਿਆਰ 'ਚ ਸਮਝਾਈਆਂ ਕਿ ਸ਼੍ਰੋਮਣੀ ਅਕਾਲੀ ਦਾ ਇਤਿਹਾਸ ਬਹੁਤ ਵੱਡਾ ਹੈ। ਸਿੱਖੀ ਦੀਆਂ ਪ੍ਰੰਪਰਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜਾ ਤਖ਼ਤਾਂ ਦੇ ਮਾਨ ਸਨਮਾਣ ਨੂੰ ਉੱਚਾ ਰੱਖਣਾ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ 2 ਫ਼ਰਵਰੀ ਦੀ ਰਾਤ ਨੂੰ ਵਾਰ-ਵਾਰ ਫੋਨ 'ਤੇ ਮਨਜਿੰਦਰ ਸਿੰਘ ਤੇ ਹੋਰ ਕੁਝ ਮੰਤਰੀ ਦਬਾਅ ਪਾਉਂਦੇ ਰਹੇ ਕਿ ਤੁਸੀਂ ਕੁਝ ਬੋਲਣਾ ਨਹੀਂ। ਅਖੀਰ 'ਤੇ ਜਦੋਂ ਸਿਰਸਾ ਨੂੰ ਮੈਂ ਇਹ ਗੱਲ ਸਮਝਾਈ ਕਿ ਸਿੱਖੀ ਦੀਆਂ ਮਰਿਆਦਾ ਨੂੰ ਕਾਇਮ ਕਰਨ 'ਚ 239 ਸਾਲ ਲੱਗੇ ਹਨ ਤੇ ਉਸੇ ਰਵਾਇਤਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਖ਼ਾਲਸਾ ਪੰਥ ਨੂੰ ਹੁਕਨਾਮੇ ਜਾਰੀ ਹੁੰਦੀ ਹਨ। ਸਿਰਸੇ ਵਾਲ ਸਾਧ ਨਾਲ ਧਾਰਮਿਕ, ਸਮਾਜਿਕ, ਭਾਈਚਾਰਕ ਤੇ ਰਾਜਨੀਤਿਕ ਇਹ ਸਬੰਧ ਨਹੀਂ ਰੱਖਣੇ।   

ਇਹ ਵੀ ਪੜ੍ਹੋਂ : ਜੇਕਰ ਮਜ਼ੇ ਦੇ ਨਾਂ 'ਤੇ ਗਰੁੱਪਾਂ 'ਚ ਦੇਖ ਦੇ ਹੋ ਅਸ਼ਲੀਲ ਵੀਡੀਓ ਤਾਂ ਹੋ ਜਾਓ ਸਾਵਧਾਨ, ਹਾਈਕਰੋਟ ਨੇ ਜਾਰੀ ਕੀਤਾ ਸਖ਼ਤ ਫ਼ਰਮ

ਗਿਆਨੀ ਗੁਰਮੁਖ ਸਿੰਘ ਵਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਜਦਕਿ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਪਾਉਣ ਵਾਲੇ ਦਿੱਲੀ ਕਮੇਟੀ ਦੇ ਸਾਬਾਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੁਖਬੀਰ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਕੇ ਇਸ ਮੁੱਦੇ 'ਤੇ ਵੱਡੇ ਖੁਲਾਸੇ ਕੀਤੇ। 


Baljeet Kaur

Content Editor

Related News