ਦਰਬਾਰ ਸਾਹਿਬ ਵਿਚ ਲੰਗਰ ਦੇ ਕੜਾਹੇ ''ਚ ਡਿੱਗੇ ਲਾਂਗਰੀ ਦਾ ਹਾਲ ਪੁੱਛਣ ਪਹੁੰਚੇ ਮਨਜੀਤ ਸਿੰਘ ਜੀ. ਕੇ.
Friday, Jul 07, 2017 - 01:00 PM (IST)
ਅੰਮ੍ਰਿਤਸਰ— ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਕਾ ਲੰਗਰ ਤਿਆਰ ਕਰਦਿਆਂ ਕੜਾਹੇ ਵਿਚ ਡਿੱਗ ਕੇ ਬੁਰੀ ਤਰ੍ਹਾਂ ਝੁਲਸੇ ਸੇਵਾਦਾਰ ਚਰਨਜੀਤ ਸਿੰਘ ਦਾ ਹਾਲ ਪੁੱਛਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਗੁਰੂ ਰਾਮ ਦਾਸ ਹਸਪਤਾਲ ਪਹੁੰਚੇ। ਉਨ੍ਹਾਂ ਨੇ ਭਾਈ ਚਰਨਜੀਤ ਦਾ ਹਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ''ਮੈਂ ਚੜ੍ਹਦੀਕਲਾ ਵਿਚ ਹਾਂ।' ਮਨਜੀਤ ਸਿੰਘ ਨੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਕਿਸੀ ਵੀ ਤਰ੍ਹਾਂ ਦੀ ਮਦਦ ਦੇਣ ਦੀ ਐਲਾਨ ਕੀਤਾ।
