ਮਨਜਿੰਦਰ ਸਿੰਘ ਸਿਰਸਾ ਜੇਕਰ ਇਮਾਨਦਾਰ ਹਨ, ਤਾਂ ਸਾਡੇ ਸਵਾਲਾਂ ਦੇ ਦੇਣ ਜਵਾਬ : ਪਰਮਿੰਦਰ ਪਾਲ ਸਿੰਘ

07/10/2021 9:10:41 PM

ਨਵੀਂ ਦਿੱਲੀ,ਜਲੰਧਰ(ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ’ਤੇ ਸ਼ਬਦਾਂ ਦੀ ਚਾਸ਼ਨੀ ’ਚ ਗ਼ਲਤ ਤੱਥਾਂ ਦੇ ਸਹਾਰੇ ਪ੍ਰੈੱਸ ਨੂੰ ਗੁੰਮਰਾਹ ਕਰਨ ਦਾ ਜਾਗੋ ਪਾਰਟੀ ਨੇ ਇਲਜ਼ਾਮ ਲਗਾਇਆ ਹੈ। ਜਾਗੋ ਦੇ ਸਕੱਤਰ ਜਨਰਲ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਸਿਰਸਾ ਜੇਕਰ ਇਮਾਨਦਾਰ ਹਨ, ਤਾਂ ਸਾਡੇ ਸਵਾਲਾਂ ਦੇ ਜਵਾਬ ਦੇਣ। ਸਿਰਸਾ ਨੇ ਜਿਸ ਤਰ੍ਹਾਂ ਖ਼ੁਦ ਨੂੰ ਕਲੀਨ ਚਿੱਟ ਦਿੱਤੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਜਿਸ ਕੇਸ ’ਚ ਕੋਰਟ ਨੇ ਦਿੱਲੀ ਪੁਲਸ ਦੀ ਆਰਥਿਕ ਦੋਸ਼ ਬ੍ਰਾਂਚ ਦੇ ਜਾਂਚ ਅਧਿਕਾਰੀ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਹਨ, ਉਸ ਵਿਚ ਸਾਰੇ ਬਿੱਲਾਂ ’ਤੇ ਸਿਰਸੇ ਦੇ ਇਕੱਲੇ ਦਸਤਖ਼ਤ ਹਨ ਅਤੇ ਜਿਸ ਕੰਪਨੀ ਦੇ ਬਿੱਲ ਹੈ, ਉਸ ਦੇ ਤਾਰ ਬਾਦਲ ਪਰਿਵਾਰ ਨਾਲ ਜੁੜ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵਲੋਂ ਇੰਡਸਟਰੀ ਬੰਦ ਕਰਨ ਦੇ ਹੁਕਮਾਂ 'ਤੇ ਭੜਕੇ ਵਪਾਰੀ, ਅੰਦੋਲਨ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ
ਸਿਰਸਾ ਦੱਸਣ ਕਿ ਬਾਦਲਾਂ ਦੀ ਦਿੱਲੀ ਵਾਲੀ ਕੋਠੀ ’ਤੇ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਵਿਚ ਟੈਂਟ ਲਗਾਉਣ ਵਾਲੀ ‘ਰਾਇਜਿੰਗ ਬਾਲ’ ਦੇ ਲੇਟਰਹੈੱਡ ’ਤੇ ਬਣੇ ਇਨ੍ਹਾਂ ਬਿੱਲਾਂ ਨੂੰ ਸਿਰਸਾ ਨੇ ਇਕੱਲੇ ਦਸਤਖ਼ਤ ’ਤੇ ਕਿਉਂ ਪਾਸ ਕੀਤਾ ਸੀ? ਕੀ ਇਸ ਮਾਮਲੇ ਵਿਚ ਸਿਰਸਾ ’ਤੇ ਆਰਥਕ ਦੋਸ਼ ਬ੍ਰਾਂਚ ਨੇ ਪੂਰੀ ਜਾਂਚ ਤੋਂ ਬਾਅਦ ਐੱਫ. ਆਈ. ਆਰ. ਦਰਜ ਨਹੀਂ ਕੀਤੀ ਅਤੇ ਹੁਣ ਕੋਰਟ ਨੇ ਵੀ ਜਾਂਚ ਅਧਿਕਾਰੀ ਨੂੰ ਇਹ ਪੱਕਾ ਕਰਨ ਨੂੰ ਨਹੀਂ ਕਿਹਾ ਹੈ ਕਿ ਸਿਰਸਾ ਕਾਨੂੰਨੀ ਚੱਕਰ ਤੋਂ ਭੱਜ ਨਾ ਜਾਵੇ? ਇਨ੍ਹਾਂ ਨਕਲੀ ਬਿੱਲਾਂ ਨੂੰ ਜਾਰੀ ਕਰਨ ਵਾਲੀ ਕੰਪਨੀ ਦਾ ਪਤਾ, ਮੋਬਾਇਲ ਨੰਬਰ, ਵੈਟ ਨੰਬਰ, ਸੀਰੀਅਲ ਨੰਬਰ ਅਤੇ ਜਾਰੀ ਕਰਨ ਵਾਲੇ ਦੇ ਬਿਲ 'ਤੇ ਦਸਤਖ਼ਤ ਕਿਉਂ ਨਹੀਂ ਹਨ?

ਇਹ ਵੀ ਪੜ੍ਹੋ- ਸਿਰਸਾ ਦੇ ਖ਼ਿਲਾਫ਼ ਲੁਕ-ਆਊਟ ਨੋਟਿਸ ਜਾਰੀ, ਵਿਦੇਸ਼ ਜਾਣ 'ਤੇ ਲੱਗੀ ਰੋਕ

ਸਿਰਸਾ ਦੱਸਣ ਕਿ ਕਮੇਟੀ ਦੇ ਜਨਰਲ ਮੈਨੇਜਰ ਅਤੇ ਜਿੱਥੇ ਦੇ ਪ੍ਰੋਗਰਾਮ ਦੱਸੇ ਜਾ ਰਹੇ ਹਨ, ਉਨ੍ਹਾਂ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਦੇ ਬਿੱਲਾਂ 'ਤੇ ਦਸਤਖ਼ਤ ਕਿਉਂ ਨਹੀਂ ਹਨ‌? ਗੁਰਦੁਆਰਾ ਬੰਗਲਾ ਸਾਹਿਬ ਵਿਚ 15x15 ਫੁੱਟ ਦੇ 40 ਟੈਂਟ ਲਗਾਉਣ ਲਈ ਕਿਹੜਾ ਮੈਦਾਨ ਹੈ? ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਚ ਇਕ ਦਿਨ ਦਾ ਸਾਊਂਡ ਸਿਸਟਮ ਦਾ ਖ਼ਰਚ 65000/- ਕਿਵੇਂ ਹੋ ਸਕਦਾ ਹੈ? ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਚ ਇਕੱਠੇ 125 ਕਿਲੋਵਾਟ ਦੇ 5 ਜਨਰੇਟਰ ਕਿਵੇਂ ਚੱਲ ਗਏ, 625 ਕਿਲੋਵਾਟ ਲੋਡ ਕਿਵੇਂ ਹੋ ਸਕਦਾ ਹੈ ? ਜੇਕਰ 12 ਅਪ੍ਰੈਲ ਦੀ ਰਾਤ ਨੂੰ 125 ਕਿਲੋਵਾਟ ਦੇ 5 ਜਨਰੇਟਰ ਚੱਲਦੇ ਹਨ ਤਾਂ 13 ਅਪ੍ਰੈਲ ਨੂੰ ਸਾਰਾ ਲੋਡ 125 ਕਿਲੋਵਾਟ ਦੇ 2 ਜਨਰੇਟਰ ’ਤੇ ਕਿਵੇਂ ਆ ਜਾਂਦਾ ਹੈ?


Bharat Thapa

Content Editor

Related News