ਸਿਰਸਾ ਵਲੋਂ ਫਿਲਮ ‘ਇਸ਼ਕ’ ਦਾ ਵਿਰੋਧ, ਪੋਸਟਰ ਬਦਲਣ ਦੀ ਕੀਤੀ ਮੰਗ

Wednesday, Aug 28, 2019 - 12:52 PM (IST)

ਸਿਰਸਾ ਵਲੋਂ ਫਿਲਮ ‘ਇਸ਼ਕ’ ਦਾ ਵਿਰੋਧ, ਪੋਸਟਰ ਬਦਲਣ ਦੀ ਕੀਤੀ ਮੰਗ

ਜਲੰਧਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੀਪ ਢਿੱਲੋਂ ਵਲੋਂ ਪੇਸ਼ ਕੀਤੀ ਗਈ ਫਿਲਮ ਇਸ਼ਕ ਦੇ ਪੋਸਟਰ ਦਾ ਵਿਰੋਧ ਕੀਤਾ ਗਿਆ ਹੈ, ਜਿਸ ’ਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਫੋਟੋ ਦੀ ਬੇਅਦਬੀ ਕੀਤੀ ਗਈ ਹੈ। ਜਿਸ ਕਾਰਨ ਸਿਰਸਾ ਨੇ ਫਿਲਮ ਦੇ ਡਾਈਰੈਕਟਰ ਗੁਰਦੀਪ ਢਿਲੋਂ ਨੂੰ ਪੋਸਟਰ ਨੂੰ ਬਦਲਣ ਲਈ ਕਿਹਾ ਹੈ। ਸਿਰਸਾ ਨੇ ਆਪਣੇ ਟਵੀਟਰ ਅਕਾਊਂਟ ’ਤੇ ਟਵੀਟ ਕਰਦੇ ਹੋਏ ਲਿਖਿਆ ਕਿ ਗੁਰਦੀਪ ਢਿੱਲੋਂ ਵਲੋਂ ਪੇਸ਼ ਕੀਤੀ ਫਿਲਮ ਦੀ ਅਜਿਹੀ ਘਿਣਾਉਣੀ ਪੇਸ਼ਕਾਰੀ ਕੀਤੀ ਗਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਨੂੰ ਪੋਸਟਰ ਦੇ ਨਿਚਲੇ ਹਿੱਸੇ ਤੇ ਅਦਾਕਾਰਾਂ ਦੀ ਭੱਦੀ ਤਸਵੀਰ ਨਾਲ ਪੇਸ਼ ਕੀਤਾ ਗਿਆ ਹੈ। ਅਸੀਂ ਇਸ ਫਿਲਮ ਏ. ਐਸ. ਏ. ਪੀ. ਦੇ ਪੋਸਟਰ ’ਚ ਬਦਲਾਵ ਦੀ ਮੰਗ ਕਰਦੇ ਹਾਂ। ਜ਼ਿਕਰਯੋਗ ਹੈ ਕਿ ਗੁਰਦੀਪ ਢਿੱਲੋਂ ਵਲੋਂ ਇਕ ਇਸ਼ਕ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਜਿਸ ’ਚ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੀ ਬੇਅਦਬੀ ਕੀਤੀ ਗਈ ਹੈ।
 


Related News