ਨਵੰਬਰ ਤੱਕ ਅਸੀਂ ਅੱਧੀ ਦਿੱਲੀ ਨੂੰ ਗੁਰਸਿੱਖੀ ਨਾਲ ਜੋੜ ਚੁੱਕੇ ਹੋਵਾਂਗੇ : ਸਿਰਸਾ

Saturday, Mar 16, 2019 - 07:44 PM (IST)

ਨਵੰਬਰ ਤੱਕ ਅਸੀਂ ਅੱਧੀ ਦਿੱਲੀ ਨੂੰ ਗੁਰਸਿੱਖੀ ਨਾਲ ਜੋੜ ਚੁੱਕੇ ਹੋਵਾਂਗੇ : ਸਿਰਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਦਿੱਲੀ ਕਮੇਟੀ ਦੇ 6 ਸਾਲ ਪੂਰੇ ਹੋਣ ਅਤੇ ਰਹਿੰਦੇ 2 ਸਾਲਾਂ ਲਈ ਸਮੂਹ ਇਲੈਕਟ੍ਰੋਨਿਕ, ਅਤੇ ਪ੍ਰਿੰਟ ਮੀਡੀਆ ਦਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਮਿਲਣ ਦੀ ਆਸ਼ਾ ਜਤਾਈ। ਉਨ੍ਹਾਂ ਨੇ 6 ਸਾਲਾਂ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਖਾਸਕਰ 1984 ਕਤਲੇਆਮ ਦੀ ਯਾਦਗਾਰ ਸੱਚ ਦੀ ਕੰਧ, ਬੰਗਲਾ ਸਾਹਿਬ ਬਾਬਾ ਬਘੇਲ ਸਿੰਘ ਦਾ ਅਜਾਇਬ ਘਰ, 3 ਮਹਾਨ ਯੋਧਿਆਂ ਦੇ ਬੁੱਤ ਪੱਛਮੀ ਦਿੱਲੀ 'ਚ ਸਥਾਪਿਤ ਕਰਨ ਅਤੇ ਸ਼ਤਾਬਦੀਆਂ ਮਨਾਉਣ, ਆਨੰਦ ਮੈਰਿਜ ਐਕਟ ਦੇ 23 ਸੂਬਿਆਂ 'ਚ ਲਾਗੂ ਹੋਣ, ਹੁੱਕਾਬਾਰ ਬੰਦ ਕਰਨ ਦੀ ਕਾਮਯਾਬੀ ਲਈ ਪਿਛਲੀ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਕਮੇਟੀ ਆਈ ਸੀ ਉਸ ਵੇਲੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 19 ਹਜ਼ਾਰ ਸੀ ਜੋ ਅੱਜ 42 ਹਜ਼ਾਰ ਪਹੁੰਚ ਗਈ ਹੈ। ਆਉਣ ਵਾਲੇ ਸਮੇਂ 'ਚ ਬਾਬਾ ਮਹਾ ਸਿੰਘ ਸ਼ੁਕਰਾਚਾਰਿਆ ਤੇ ਬਾਬਾ ਤਾਰਾ ਸਿੰਘ ਦੇ ਬੁੱਤ ਲਗਾਉਣ ਦਾ ਵੀ ਐਲਾਨ ਕੀਤਾ।  
ਸਿੱਖੀ ਤੋਂ ਦੂਰ ਹੋ ਰਹੀ ਨਵੀਂ ਪੀੜ੍ਹੀ ਦੀ ਚਿੰਤਾਂ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਨਾ ਹੈ। 550ਵਾਂ ਪ੍ਰਕਾਸ਼ ਗੁਰਪੁਰਬ ਕਿਵੇਂ ਪੂਰੀ ਦੁਨੀਆਂ 'ਚ ਮਨਾਇਆ ਜਾਵੇ 'ਤੇ ਮੰਥਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਉਸ ਚਰਣਛੋਹ ਸਥਾਨ 'ਤੇ ਪਹੁੰਚ ਕਰਾਂਗੇ, ਜਿਥੇ ਗੁਰੂ ਸਾਹਿਬ ਗਏ ਸਨ। ਉਨ੍ਹਾਂ ਦੇਸ਼ ਦੀਆਂ ਸਰਕਾਰਾਂ ਤੇ ਸਫੀਰਾਂ ਨਾਲ ਗੱਲਬਾਤ ਕਰਕੇ ਉਥੇ ਕਿਸ ਪ੍ਰਕਾਰ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ, ਇਸਦੀ ਜਾਣਕਾਰੀ ਦੇਵਾਂਗੇ।

ਉਨ੍ਹਾਂ ਕਿਹਾ ਕਿ ਅਸੀਂ 70-80 ਵਰਕੇ ਦੀ ਹਰ ਭਾਸ਼ਾ ਦੀ ਪੁਸਤਕ ਜਿਸ ਵਿੱਚ ਗੁਰੂ ਨਾਨਕ ਸੰਦੇਸ਼ ਛਾਪ ਕੇ 23 ਨਵੇਂ ਅੰਗਰੇਜ਼ੀ ਭਾਸ਼ਾ ਦੇ ਪ੍ਰਚਾਰਕ ਤਿਆਰ ਕਰਾਂਗੇ, ਜੋ ਘਰ-ਘਰ ਜਾ ਕੇ ਦਿੱਲੀ ਕਮੇਟੀ ਮੈਂਬਰਾਂ ਨਾਲ 2 ਵਾਰਡਾਂ ਵਿੱਚ ਜਾ ਕੇ ਹਰ ਪਰਿਵਾਰ ਵਿੱਚ ਸਿੱਖੀ ਸਿੰਧਾਂਤ, ਕੁਰਬਾਨੀਆਂ ਤੇ ਮਾਂ-ਬੋਲੀ ਪੰਜਾਬੀ ਬਾਰੇ ਜਾਣਕਾਰੀ ਦੇਣਗੇ, ਜਿਸ ਦਾ ਰੋਜ਼ਾਨਮੰਚਾਂ ਵੀ ਰੱਖਿਆ ਜਾਵੇਗਾ। ਉਨ੍ਹਾਂ ਨੇ ਆਸ ਜਤਾਈ ਕਿ ਨਵੰਬਰ ਤੱਕ ਅਸੀਂ ਅੱਧੀ ਦਿੱਲੀ ਨੂੰ ਗੁਰਸਿੱਖੀ ਨਾਲ ਜੋੜ ਚੁੱਕੇ ਹੋਵਾਂਗੇ।
'ਦਾ ਲਾਈਫ ਜਰਨੀ ਆਫ ਦਾ ਗੁਰੂ ਨਾਨਕ ਦੇਵ ਜੀ' ਦੀ ਛੋਟੀ ਫਿਲਮ ਵੀ ਬਣਾਵਾਂਗੇ, ਜਿਸ ਨਾਲ ਅਸੀਂ ਦੁਨੀਆਂ ਨੂੰ ਦੱਸ ਸਕਾਂਗੇ ਕਿ ਜੋ ਖੋਜਾਂ ਅੱਜ ਕੀਤੀਆਂ ਜਾ ਰਹੀਆਂ ਹਨ, ਉਹ ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾਂ ਹੀ ਕਰ ਚੁੱਕੇ ਸਨ। 

ਇਸ ਦੌਰਾਨ ਸਿਰਸਾ ਨੇ ਕਰਤਾਰਪੁਰ ਲਾਂਘੇ ਦੀ ਗੱਲ ਕਰਦਿਆਂ 5000 ਹਜ਼ਾਰ ਲੋਕਾਂ ਦੀ ਇੱਕ ਦਿਨ ਦੀ ਆਵਾਜਾਈ ਲਈ ਪਾਕਿਸਤਾਨ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਵਿੱਖੇ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਅਗਵਾਈ ਵਿੱਚ ਥਾਂ ਖਰੀਦ ਕੇ ਉਥੇ ਸਰਾਂ ਉਸਾਰੀ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣਾ ਵੱਧ ਤੋਂ ਵੱਧ ਧਿਆਨ ਐਜ਼ੂਕੇਸ਼ਨ 'ਤੇ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਅਸੀਂ ਐਜ਼ੂਕੇਸ਼ਨ 'ਤੇ 2.5 ਕਰੋੜ ਖਰਚ ਕਰ ਰਹੇ ਹਾਂ ਤੇ ਬਜਟ ਦੀ ਕਮੀ ਨਹੀਂ ਆਉਣ ਦਿਆਂਗੇ। ਇਸ ਲਈ ਗੁਰਮਤਿ ਵਿਦਿਆਲੇ ਰਕਾਬਗੰਜ ਨੂੰ ਵੀ ਪ੍ਰੋਮੋਟ ਕਰ ਰਹੇ ਹਾਂ। 


author

Deepak Kumar

Content Editor

Related News