ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬਿਆਨ 'ਤੇ ਭੜਕੇ ਮਨੀਸ਼ ਤਿਵਾੜੀ-ਕੋਈ ਇਨ੍ਹਾਂ ਨੂੰ ਦੱਸੇ ਕਿ...
Sunday, May 11, 2025 - 02:55 PM (IST)

ਚੰਡੀਗੜ੍ਹ (ਵਾਰਤਾ) : ਚੰਡੀਗੜ੍ਹ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅਮਰੀਕੀ ਸਰਕਾਰ 'ਚ ਕੋਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੱਸੇ ਕਿ ਕਸ਼ਮੀਰ ਹਜ਼ਾਰ ਸਾਲ ਪੁਰਾਣਾ ਮਸਲਾ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਨੇ ਐਤਵਾਰ ਨੂੰ ਇਕ ਟਵੀਟ ਕੀਤਾ ਸੀ, ਜਿਸ 'ਚ ਹੋਰ ਗੱਲਾਂ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਉਹ ਦੋਹਾਂ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਨਾਲ ਗੱਲ ਕਰਨਗੇ ਅਤੇ ਦੇਖਣਗੇ ਕਿ 'ਇਕ ਹਜ਼ਾਰ ਸਾਲ' ਪੁਰਾਣੇ ਕਸ਼ਮੀਰ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਖ਼ਬਰ, ਸਿਰਫ 500 ਰੁਪਿਆ ਬਣਾ ਦੇਵੇਗਾ ਕਰੋੜਪਤੀ!
ਮਨੀਸ਼ ਤਿਵਾੜੀ ਨੇ ਡੋਨਾਲਡ ਟਰੰਪ ਨੇ ਟਵੀਟ ਦਾ ਸਕਰੀਨਸ਼ਾਟ ਸਾਂਝਾ ਕਰਦਿਆਂ ਕਿਹਾ ਕਿ ਅਮਰੀਕੀ ਸਰਕਾਰ 'ਚ ਕੋਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੱਸੇ ਕਿ ਕਸ਼ਮੀਰ 'ਹਜ਼ਾਰ ਸਾਲ ਪੁਰਾਣਾ' ਮਸਲਾ ਨਹੀਂ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਵਾਪਸ ਲਏ ਗਏ ਸਾਰੇ ਹੁਕਮ
ਉਨ੍ਹਾਂ ਨੇ ਲਿਖਿਆ ਕਿ ਕਸ਼ਮੀਰ ਮਸਲੇ ਦੀ ਸ਼ੁਰੂਆਤ 22 ਅਕਤੂਬਰ, 1947 ਨੂੰ 78 ਸਾਲ ਪਹਿਲਾਂ ਹੋਈ, ਜਦੋਂ ਪਾਕਿਸਤਾਨ ਨੇ ਆਜ਼ਾਦ ਜੰਮੂ ਅਤੇ ਕਸ਼ਮੀਰ 'ਤੇ ਹਮਲਾ ਕੀਤਾ ਅਤੇ ਸਮੁੱਚੇ ਜੰਮੂ-ਕਸ਼ਮੀਰ ਨੂੰ ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਨੂੰ ਭਾਰਤ 'ਚ ਸ਼ਾਮਲ ਕਰਨ ਦਾ ਐਲਾਨ ਕੀਤਾ। ਇਸ 'ਚ ਉਹ ਹਿੱਸਾ ਵੀ ਸ਼ਾਮਲ ਹੈ, ਜੋ ਪਾਕਿਸਤਾਨ ਨੇ ਗੈਰ-ਕਾਨੂੰਨੀ ਤੌਰ 'ਤੇ ਕਬਜ਼ਾਇਆ ਹੋਇਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਇਸ ਤੱਥ ਨੂੰ ਸਮਝਣਾ ਕੀ ਇੰਨਾ ਮੁਸ਼ਕਲ ਹੈ?
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8