ਮਨੀਸ਼ ਸਿਸੋਦੀਆ ਨੇ ਖੁੱਲ੍ਹੀ ਬਹਿਸ ਲਈ ਕਬੂਲ ਕੀਤੀ ਪਰਗਟ ਸਿੰਘ ਦੀ ਸ਼ਰਤ, ਕਿਹਾ-250 ਸਕੂਲਾਂ ਦੀ ਸੂਚੀ ਦਾ ਇੰਤਜ਼ਾਰ

Friday, Nov 26, 2021 - 09:52 PM (IST)

ਮਨੀਸ਼ ਸਿਸੋਦੀਆ ਨੇ ਖੁੱਲ੍ਹੀ ਬਹਿਸ ਲਈ ਕਬੂਲ ਕੀਤੀ ਪਰਗਟ ਸਿੰਘ ਦੀ ਸ਼ਰਤ, ਕਿਹਾ-250 ਸਕੂਲਾਂ ਦੀ ਸੂਚੀ ਦਾ ਇੰਤਜ਼ਾਰ

ਚੰਡੀਗੜ੍ਹ : ਸਿੱਖਿਆ ਦੇ ਮਾਮਲੇ ’ਚ ਪੰਜਾਬ ਅਤੇ ਦਿੱਲੀ ਦੇ ਮੰਤਰੀਆਂ ਵਿਚਾਲੇ ਜਾਰੀ ਘਮਾਸਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਚੁਣੌਤੀ ਸਵੀਕਾਰ ਕਰ ਲਈ ਗਈ ਸੀ ਤੇ ਉਨ੍ਹਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਸੀ। ਹੁਣ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮੁੜ ਟਵੀਟ ਕੀਤੇ ਤੇ ਲਿਖਿਆ ਕਿ ਉਨ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੇਰੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਦਿੱਲੀ ਅਤੇ ਪੰਜਾਬ ਦੇ 250 ਸਕੂਲਾਂ ’ਚ ਕੀਤੇ ਗਏ ਸਿੱਖਿਆ ਸੁਧਾਰਾਂ ’ਤੇ ਬਹਿਸ ਦੀ ਪ੍ਰਵਾਨਗੀ ਦੇ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਪਰਗਟ ਸਿੰਘ ਨੇ ਕਬੂਲ ਕੀਤੀ ਮਨੀਸ਼ ਸਿਸੋਦੀਆ ਦੀ ਚੁਣੌਤੀ, ਦਿੱਤਾ ਖੁੱਲ੍ਹੀ ਬਹਿਸ ਦਾ ਸੱਦਾ

ਮੈਂ ਪੰਜਾਬ ਦੇ ਉਨ੍ਹਾਂ ਸਕੂਲਾਂ ’ਚੋਂ ਸਰਵੋਤਮ 250 ਸਕੂਲਾਂ ਦੀ ਸੂਚੀ ਦਾ ਇੰਤਜ਼ਾਰ ਕਰ ਰਿਹਾ ਹਾਂ, ਜਿਨ੍ਹਾਂ ਦੀ ਹਾਲਤ ਪਿਛਲੇ 5 ਸਾਲਾਂ ’ਚ ਸੁਧਰੀ ਹੈ। ਉਨ੍ਹਾਂ ਲਿਖਿਆ ਕਿ ਮੈਂ ਖੁਦ ਦਿੱਲੀ ਦੇ 250 ਸਕੂਲਾਂ ਦੀ ਸੂਚੀ ਸੌਂਪਾਂਗਾ। ਫਿਰ ਅਸੀਂ ਦੋਵੇਂ ਇਕੱਠੇ ਇਨ੍ਹਾਂ ਸਕੂਲਾਂ ’ਚ ਮਿੱਥੇ ਸਮੇਂ ਤੇ ਤਾਰੀਖ਼ ’ਤੇ ਜਾਵਾਂਗੇ।

PunjabKesari

ਇਸ ਦੌਰਾਨ ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਮੀਡੀਆ ਨੂੰ ਵੀ ਨਾਲ ਬੁਲਾਵਾਂਗੇ ਤਾਂ ਕਿ ਸਾਰੇ ਲੋਕ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਦੇਖ ਕੇ ਆਪਣੀ ਰਾਏ ਬਣਾ ਸਕਣ। ਇੰਨਾ ਹੀ ਨਹੀਂ, ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਕੱਲ੍ਹ ਮੋਹਾਲੀ ਜਾ ਰਹੇ ਹਨ। ਉੱਥੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਪੰਜਾਬ ਦੇ ਅਧਿਆਪਕਾਂ ਨੂੰ ਮਿਲਣਗੇ। ਸਕੂਲ ’ਚ ਹੋਏ ਸੁਧਾਰਾਂ ਬਾਰੇ ਉੱਥੇ ਪੜ੍ਹਾਉਣ ਵਾਲੇ ਅਧਿਆਪਕਾਂ ਤੋਂ ਬਿਹਤਰ ਕੌਣ ਦੱਸ ਸਕਦਾ ਹੈ।
 


author

Manoj

Content Editor

Related News