'ਫੁੱਲਾਂ ਦਾ ਕੰਮ' ਕਰਨ ਵਾਲੇ ਨੌਜਵਾਨ ਦਾ ਪੈਸਿਆਂ ਪਿੱਛੇ ਕਰ'ਤਾ ਕਤਲ, ਮਗਰੋਂ ਲਾਸ਼ ਲੱਭਦਾ ਰਿਹਾ ਕਾਤਲ

Monday, Dec 09, 2024 - 06:01 AM (IST)

ਮਲੋਟ (ਜੁਨੇਜਾ)- ਪੰਜਾਬ 'ਚ ਇਕ ਹੋਰ ਸਨਸਨੀਖੇਜ਼ ਵਾਰਦਾਤ ਹੋਈ ਹੈ, ਜਿੱਥੋਂ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਸ਼ਹਿਰ ਵਿਖੇ ਫੁੱਲਾਂ ਦੀ ਡੈਕੋਰੇਸ਼ਨ ਕਰਨ ਵਾਲੇ ਇਕ ਵਿਅਕਤੀ ਵਲੋਂ ਆਪਣੇ ਹੀ ਸਾਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸਦਰ ਥਾਣੇ ਅਧੀਨ ਆਉਂਦੇ ਅਬੋਹਰ ਰੋਡ ਸਥਿਤ ਪਿੰਡ ਮਲੋਟ ਦੀ ਹੈ, ਜਿਥੇ ਦੋਵੇਂ ਕੰਮ ਤੋਂ ਵਾਪਸ ਆਉਂਦੇ ਸਮੇਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਝਗੜ ਪਏ। ਇਸ ਸਬੰਧੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 

PunjabKesari

ਜ਼ਿਕਰਯੋਗ ਹੈ ਕਿ ਮ੍ਰਿਤਕ ਬੀਤੀ ਸਵੇਰੇ ਜ਼ਖ਼ਮੀ ਹਾਲਤ ਵਿਚ ਅਬੋਹਰ ਰੋਡ ਤੋਂ ਮਿਲਿਆ ਸੀ, ਜਿਸ ਨੂੰ ਸਮਾਜ ਸੇਵੀਆਂ ਦੀ ਮਦਦ ਨਾਲ ਬਠਿੰਡਾ ਏਮਜ ਵਿਚ ਭਰਤੀ ਕਰਾਇਆ ਗਿਆ ਸੀ। ਥਾਣਾ ਸਦਰ ਮਲੋਟ ਦੇ ਮੁੱਖ ਅਫ਼ਸਰ ਕਰਮਜੀਤ ਕੌਰ ਨੇ ਦੱਸਿਆ ਕਿ ਵਿੱਕੀ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਲੋਂ ਦਿੱਤੇ ਬਿਆਨਾਂ ਵਿਚ ਕਿਹਾ ਦੱਸਿਆ ਕਿ ਉਸਦਾ ਛੋਟਾ ਭਰਾ ਅਮਨਦੀਪ (27 ਸਾਲ) ਫੁੱਲਾਂ ਦੀ ਡੈਕੋਰੇਸ਼ਨ ਦਾ ਕੰਮ ਕਰਦਾ ਸੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਮੁਹੱਲੇ ਦੇ ਹੀ ਕੈਲਾਸ਼ ਨੁਕਰੀਆਂ ਪੁੱਤਰ ਆਤਮਾ ਰਾਮ ਨਾਲ ਦਿਹਾੜੀ ’ਤੇ ਕੰਮ ਕਰਦਾ ਸੀ।

ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ

5 ਨਵੰਬਰ ਨੂੰ ਕੈਲਾਸ਼ ਘਰੋਂ ਉਸ ਦੇ ਭਰਾ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਸੀ। 6 ਦਸੰਬਰ ਨੂੰ ਰਾਤ ਨੂੰ ਅਬੋਹਰ ਰੋਡ ਦੇ ਇਕ ਪੈਲੇਸ ਵਿਚ ਪ੍ਰੋਗਰਾਮ ਸੀ ਪਰ ਅਮਨਦੀਪ ਰਾਤ ਘਰ ਨਹੀਂ ਪਰਤਿਆ। ਇਸ ਬਾਰੇ ਪੜਤਾਲ ਕਰਨ ’ਤੇ ਥਾਣਾ ਸਿਟੀ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਵੀ ਕੀਤੀ, ਜਿਥੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਅਣਪਛਾਤਾ ਵਿਅਕਤੀ ਜ਼ਖ਼ਮੀ ਹਾਲਤ ਵਿਚ ਅਲਾਸਕਾ ਹੋਟਲ ਅਬੋਹਰ ਰੋਡ ਮਲੋਟ ਵਿਖੇ ਮਿਲਿਆ ਸੀ, ਜਿਸ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਏਮਜ਼ ਬਠਿੰਡਾ ਵਿਖੇ ਭਰਤੀ ਕਰਾਇਆ ਗਿਆ ਹੈ।

PunjabKesari

ਵਿੱਕੀ ਕੁਮਾਰ ਅਨੁਸਾਰ ਜਦੋਂ ਉਹ ਬਠਿੰਡਾ ਪੁੱਜਾ ਤਾਂ ਉਸ ਦੇ ਜ਼ਖ਼ਮੀ ਭਰਾ ਨੇ ਦੱਸਿਆ ਕਿ ਕੈਲਾਸ਼ ਨੁਕਰੀਆਂ ਤੋਂ ਜਦੋਂ ਉਸ ਨੇ ਕੰਮ ਦੇ ਪੈਸੇ ਮੰਗੇ ਤਾਂ ਉਸ ਨੇ ਉਸ ਨੂੰ ਮਾਰਨ ਦੀ ਨੀਯਤ ਨਾਲ ਸੱਟਾਂ ਮਾਰ ਕੇ ਸੁੱਟ ਦਿੱਤਾ। ਵਿੱਕੀ ਕੁਮਾਰ ਅਨੁਸਾਰ ਬਾਅਦ ਵਿਚ ਰਾਤ ਨੂੰ ਹਸਪਤਾਲ ਉਸਦੇ ਭਰਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਸ ਨੇ ਕੈਲਾਸ਼ ਨੁਕਰੀਆਂ ਪੁੱਤਰ ਆਤਮਾ ਰਾਮ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ; ਅੱਜ ਤੇ ਭਲਕੇ ਸਕੂਲਾਂ 'ਚ ਮਨਾਇਆ ਜਾਵੇਗਾ 'ਮੈਗਾ ਅਪਾਰ ਦਿਵਸ'

ਕਾਤਲ ਪਰਿਵਾਰ ਨਾਲ ਮਿਲ ਕੇ ਕਰਦਾ ਰਿਹਾ ਭਾਲ
ਜਦੋਂ ਅਮਨ ਕੰਮ ਤੋਂ ਘਰੇ ਨਹੀਂ ਪੁੱਜਾ ਤਾਂ ਉਨ੍ਹਾਂ ਕੈਲਾਸ਼ ਨੂੰ ਪੁੱਛਿਆ ਪਰ ਕੈਲਾਸ਼ ਦਾ ਕਹਿਣਾ ਸੀ ਕਿ ਰਾਤ ਇਕ ਵਜੇ ਉਹ ਅਮਨ ਨੂੰ ਘਰ ਕੋਲ ਉਤਾਰ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ਵਲੋਂ ਭਾਲ ਸ਼ੁਰੂ ਕੀਤੀ ਤਾਂ ਅਮਨ ਨੂੰ ਮਰਨ  ਲਈ ਜ਼ਖ਼ਮੀ ਕਰ ਕੇ ਸੁੱਟ ਜਾਣ ਵਾਲਾ ਕੈਲਾਸ਼ ਵੀ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਲਿਜਾ ਕੇ ਨਾਲ ਭਾਲ ਕਰਦਾ ਰਿਹਾ ਪਰ ਜਦੋਂ ਪਰਿਵਾਰ ਨੂੰ ਦੇਰ ਸ਼ਾਮ ਪੁਲਸ ਰਾਹੀਂ ਉਸ ਦੇ ਜ਼ਖ਼ਮੀ ਹਾਲਤ ਵਿਚ ਮਿਲਣ ਦਾ ਪਤਾ ਲੱਗਾ, ਜਦੋਂ ਜਿੱਥੇ ਪਰਿਵਾਰ ਨੂੰ ਪਤਾ ਲੱਗਾ ਕਿ ਕੈਲਾਸ਼ ਨੇ ਹੀ ਉਸਦੇ ਸੱਟਾਂ ਮਾਰ ਕੇ ਸੁੱਟਿਆ ਹੈ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News