ਚੰਡੀਗੜ੍ਹ ''ਚ ਦਿਨ-ਦਿਹਾੜੇ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼, ਲੋਕਾਂ ਨੇ ਮੌਕੇ ''ਤੇ ਦੋਸ਼ੀ ਨੂੰ ਦਬੋਚਿਆ ਤੇ ਫਿਰ...

Saturday, Sep 09, 2017 - 01:17 PM (IST)

ਚੰਡੀਗੜ੍ਹ ''ਚ ਦਿਨ-ਦਿਹਾੜੇ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼, ਲੋਕਾਂ ਨੇ ਮੌਕੇ ''ਤੇ ਦੋਸ਼ੀ ਨੂੰ ਦਬੋਚਿਆ ਤੇ ਫਿਰ...

ਚੰਡੀਗੜ੍ਹ (ਮਨਮੋਹਨ) : ਚੰਡੀਗੜ੍ਹ ਦੇ ਸੈਕਟਰ-26 'ਚ ਦਿਨ-ਦਿਹਾੜੇ ਇਕ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਾਟਰ ਵਰਕਸ ਟਿਊਬਲ ਹਾਊਸ ਦੇ ਇਕ ਘਰ 'ਚ ਦੋਸ਼ੀ ਵਿਅਕਤੀ ਦਾਖਲ ਹੋ ਗਿਆ ਅਤੇ ਘਰ 'ਚ ਮੌਜੂਦ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਲੱਗਾ ਪਰ ਸਥਾਨਕ ਲੋਕਾਂ ਨੇ ਮੌਕੇ 'ਤੇ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਚੰਗੀ ਛਿੱਤਰ-ਪਰੇਡ ਕਰਕੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਅਰਧ ਨਗਨ ਹਾਲਤ 'ਚ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਸ ਨੂੰ ਸੈਕਟਰ-26 ਦੇ ਪੁਲਸ ਥਾਣੇ 'ਚ ਲਿਜਾਇਆ ਗਿਆ ਹੈ। ਘਟਨਾ ਤੋਂ ਬਾਅਦ ਪੀੜਤ ਔਰਤ ਬੇਹੋਸ਼ ਹੋ ਗਈ ਸੀ।


Related News