ਸਹੁਰੇ ਘਰ ਰਹਿੰਦੇ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਕੇ ਕੀਤੀ ਖੁਦਕੁਸ਼ੀ (ਵੀਡੀਓ)

Sunday, Apr 08, 2018 - 01:09 PM (IST)

ਜਲੰਧਰ(ਸ਼ੋਰੀ)— ਸ਼ਰਾਬ ਦੇ ਨਸ਼ੇ 'ਚ ਟੱਲੀ ਇਕ ਵਿਅਕਤੀ ਵੱਲੋਂ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜਲੰਧਰ ਦੇ ਕਸਬਾ ਬੈਗੋਵਾਲ ਦੀ ਹੈ। ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਨਾਂ ਦਾ ਵਿਅਕਤੀ ਆਪਣੇ ਸਹੁਰੇ ਪਰਿਵਾਰ 'ਚ ਰਹਿੰਦਾ ਸੀ ਅਤੇ ਹਮੇਸ਼ਾ ਸ਼ਰਾਬ ਪੀ ਕੇ ਪਤਨੀ ਸਮੇਤ ਬੱਚਿਆਂ ਦੇ ਨਾਲ ਕੁੱਟਮਾਰ ਕਰਦਾ ਸੀ। ਮ੍ਰਿਤਕ ਦਰਸ਼ਨ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਦਰਸ਼ਨ ਨੇ ਰਾਤ ਦੇ ਸਮੇਂ ਉਸ ਦੀ ਅਤੇ ਬੱਚਿਆਂ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਫਿਰ ਖੁਦ ਨੂੰ ਅੱਗ ਲਗਾ ਲਈ। ਉਥੇ ਹੀ ਦੂਜੇ ਪਾਸੇ ਮ੍ਰਿਤਕ ਦੀ ਮਾਂ ਨੇ ਆਪਣੇ ਪੁੱਤਰ ਦੀ ਮੌਤ 'ਤੇ ਸ਼ੱਕ ਜਤਾਇਆ ਹੈ ਅਤੇ ਇਸ ਘਟਨਾ ਲਈ ਨੂੰਹ ਜਸਵਿੰਦਰ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਥੇ ਹੀ ਦੋਵੇਂ ਪੱਖਾਂ ਤੋਂ ਵੱਖ ਪੁਲਸ ਦਾ ਇਸ ਮਾਮਲੇ 'ਚ ਕੁਝ ਹੋਰ ਹੀ ਕਹਿਣਾ ਹੈ। ਪੁਲਸ ਮੁਤਾਬਕ ਸਟੋਵ ਜਲਾਉਂਦੇ ਸਮੇਂ ਦਰਸ਼ਨ ਸਿੰਘ ਨੂੰ ਅੱਗ ਲੱਗ ਗਈ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


Related News