ਹੁਣ ਸੜਕ ''ਤੇ ''ਥੁੱਕਣਾ'' ਕਰ ਦਿਓ ਬੰਦ ਨਹੀਂ ਤਾਂ ਤੁਹਾਡਾ ਵੀ ਹੋਵੇਗਾ ਇਹ ਹਸ਼ਰ...
Tuesday, May 12, 2020 - 01:30 PM (IST)

ਚੰਡੀਗੜ੍ਹ (ਕੁਲਦੀਪ) : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨੇ ਪੂਰੀ ਦੁਨੀਆ ਸਮੇਤ ਭਾਰਤ ਨੂੰ ਵੀ ਬੁਰੀ ਤਰ੍ਹਾਂ ਆਪਣੇ ਲਪੇਟੇ 'ਚ ਲਿਆ ਹੋਇਆ ਹੈ। ਇਸ ਬੀਮਾਰੀ ਦੀ ਰੋਕਥਾਮ ਲਈ ਸਰਕਾਰ ਵਲੋਂ ਸੜਕਾਂ 'ਤੇ ਥੁੱਕਣ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ ਪਰ ਕੁਝ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਅਜਿਹੇ ਹੀ ਇਕ ਸ਼ਖਸ਼ ਨੂੰ ਚੰਡੀਗੜ੍ਹ 'ਚ ਪੁਲਸ ਨੇ ਉਸ ਸਮੇਂ ਸਬਕ ਸਿਖਾ ਦਿੱਤਾ, ਜਦੋਂ ਉਹ ਸੜਕ 'ਤੇ ਥੁੱਕ ਰਿਹਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ : ਅੱਜ ਤੋਂ ਸੈਕਟਰ-17 'ਚ ਵਿਕਣਗੇ ਫਲ-ਸਬਜ਼ੀਆਂ, ਮੰਡੀ ਕੀਤੀ ਸ਼ਿਫਟ
ਜਾਣਕਾਰੀ ਮੁਤਾਬਕ ਸ਼ਹਿਰ 'ਚ ਇਕ ਬਾਈਕ ਸਵਾਰ ਆਪਣੇ ਬੱਚੇ ਨੂੰ ਕਿਤਾਬਾਂ ਦਿਵਾਉਣ ਲਈ ਜਾ ਰਿਹਾ ਸੀ। ਬਾਈਕ 'ਤੇ ਸਵਾਰ ਇਹ ਵਿਅਕਤੀ ਸੜਕ 'ਤੇ ਥੁੱਕਦਾ ਹੋਇਆ ਨਜ਼ਰ ਆਇਆ, ਜਿਸ ਨੂੰ ਕੁੱਝ ਦੂਰੀ 'ਤੇ ਲੱਗੇ ਟ੍ਰੈਫਿਕ ਪੁਲਸ ਦੇ ਨਾਕੇ 'ਤੇ ਤਾਇਨਾਤ ਟ੍ਰੈਫਿਕ ਮਾਰਸ਼ਲ ਬਲਦੇਵ ਸਿੰਘ ਨੇ ਦੇਖ ਲਿਆ। ਪੁਲਸ ਨੇ ਪਹਿਲਾਂ ਤਾਂ ਉਸ ਦੀ ਬਾਈਕ ਰੁਕਵਾਈ ਅਤੇ ਫਿਰ ਉਸ ਵਿਅਕਤੀ ਤੋਂ ਪਾਣੀ ਨਾਲ ਜਿੱਥੇ-ਜਿੱਥੇ ਥੁੱਕਿਆ ਸੀ, ਉਸ ਤੋਂ ਸੜਕ ਧੁਆਈੇ ਅਤੇ ਫਿਰ ਉਸ ਨੂੰ ਸਮਝਾਇਆ ਕਿ ਇਸ ਤਰ੍ਹਾਂ ਦੀ ਗਲਤੀ ਭਵਿੱਖ 'ਚ ਉਹ ਦੁਬਾਰਾ ਨਹੀਂ ਕਰੇਗਾ। ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੜਕ ਜਾਂ ਕਿਤੇ ਵੀ ਥੁੱਕਣ 'ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਜਦੋਂ ਕਿ ਚੰਡੀਗੜ੍ਹ ਪੁਲਸ ਦਾ ਮਕਸਦ ਸਿਰਫ ਉਸ ਵਿਅਕਤੀ ਨੂੰ ਸਮਝਾਉਣਾ ਸੀ ਤਾਂ ਜੋ ਉਸ ਦੀ ਇਸ ਹਰਕਤ ਨਾਲ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਾ ਪਹੁੰਚੇ।
ਇਹ ਵੀ ਪੜ੍ਹੋ : ਖੰਨਾ 'ਚ ਦਿਨ ਚੜ੍ਹਦੇ ਵਾਪਰਿਆ ਹਾਦਸਾ, ਮਜ਼ਦੂਰਾਂ ਨਾਲ ਭਰੀ ਟੂਰਿੱਸਟ ਬੱਸ ਪਲਟੀ