ਹੜ੍ਹ 'ਚ ਵੀ ਸ਼ਰਾਬ ਦੀ ਤਲਬ ਨਾ ਛੁੱਟੀ, ਲੱਕੜ 'ਤੇ ਤੈਰ ਪੁੱਜਾ ਠੇਕੇ

Saturday, Aug 03, 2019 - 03:29 PM (IST)

ਹੜ੍ਹ 'ਚ ਵੀ ਸ਼ਰਾਬ ਦੀ ਤਲਬ ਨਾ ਛੁੱਟੀ, ਲੱਕੜ 'ਤੇ ਤੈਰ ਪੁੱਜਾ ਠੇਕੇ

ਲੁਧਿਆਣਾ : ਸ਼ਹਿਰ 'ਚ ਇਕ ਸ਼ਰਾਬੀ ਨੂੰ ਸ਼ਰਾਬ ਦੀ ਅਜਿਹੀ ਤਲਬ ਲੱਗੀ ਕਿ ਉਸ ਨੇ ਹੜ੍ਹ 'ਚ ਵੀ ਠੇਕੇ ਪੁੱਜਣ ਦਾ ਜੁਗਾੜ ਲੱਭ ਹੀ ਲਿਆ। ਅਸਲ 'ਚ ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਸਾਹਮਣੇ ਆਈ ਹੈ।

PunjabKesari

ਲੁਧਿਆਣਾ 'ਚ ਤੇਜ਼ ਮੀਂਹ ਕਾਰਨ ਥਾਂ-ਥਾਂ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਅਤੇ ਲੋਕ ਆਪਣੇ ਘਰਾਂ ਅੰਦਰ ਵੜਨ ਲਈ ਮਜ਼ਬੂਰ ਸਨ ਪਰ ਇਸ ਦੌਰਾਨ ਇਕ ਵਿਅਕਤੀ ਨੂੰ ਸ਼ਰਾਬ ਦੀ ਅਜਿਹੀ ਤਲਬ ਲੱਗੀ ਕਿ ਉਸ ਨੇ ਠੇਕੇ 'ਤੇ ਪੁੱਜਣ ਦਾ ਜੁਗਾੜ ਇਕ ਲੱਕੜ ਰਾਹੀਂ ਲਾਇਆ। ਉਕਤ ਵਿਅਕਤੀ ਮੀਂਹ ਦੇ ਪਾਣੀ 'ਚੋਂ ਲੱਕੜ 'ਤੇ ਤੈਰ ਕੇ ਠੇਕੇ ਪੁੱਜ ਹੀ ਗਿਆ। ਇਸ ਵਿਅਕਤੀ ਵਲੋਂ ਲਾਏ ਗਏ ਜੁਗਾੜ ਨੂੰ ਦੇਖ ਕੇ ਤਾਂ ਹਰ ਕੋਈ ਹੈਰਾਨ ਹੀ ਰਹਿ ਗਿਆ। 


author

Babita

Content Editor

Related News