ਪਿੰਡ ਕੁਹਾੜਾ 'ਚ ਵੱਡੀ ਵਾਰਦਾਤ, ਆਟੋ ਚਾਲਕ ਨੇ ਸਿਰ 'ਚ ਰਾਡ ਮਾਰ ਕਤਲ ਕੀਤਾ ਦੁਕਾਨਦਾਰ

Monday, Jun 14, 2021 - 03:40 PM (IST)

ਪਿੰਡ ਕੁਹਾੜਾ 'ਚ ਵੱਡੀ ਵਾਰਦਾਤ, ਆਟੋ ਚਾਲਕ ਨੇ ਸਿਰ 'ਚ ਰਾਡ ਮਾਰ ਕਤਲ ਕੀਤਾ ਦੁਕਾਨਦਾਰ

ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੁਹਾੜਾ ਵਿਖੇ ਇੱਕ ਆਟੋ ਚਾਲਕ ਮੁਹੰਮਦ ਸੁਲੇਮਾਨ ਨੇ ਸ਼ਰਾਬ ਦੇ ਨਸ਼ੇ ਵਿਚ ਖੋਖਾ ਲਾ ਕੇ ਸਮਾਨ ਵੇਚਣ ਵਾਲੇ ਦੁਕਾਨਦਾਰ ਸੂਰਜ ਕੁਮਾਰ ਦੇ ਸਿਰ ਵਿਚ ਰਾਡ ਮਾਰ ਕੇ ਉਸ ਨੂੰ ਮਾਰ ਮੁਕਾਇਆ। ਇਸ ਸਬੰਧੀ ਪੁਲਸ ਨੇ ਕਥਿਤ ਦੋਸ਼ੀ ਸੁਲੇਮਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਪੱਪੂ ਸ਼ਾਹ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਬਿਆਨਾਂ 'ਚ ਕਿਹਾ ਕਿ ਸੂਰਜ ਕੁਮਾਰ ਕੁਹਾੜਾ-ਮਾਛੀਵਾੜਾ ਰੋਡ ’ਤੇ ਇੱਕ ਖੋਖਾ ਖੋਲ੍ਹ ਕੇ ਸਿਗਰੇਟ, ਪਾਨ ਤੇ ਅੰਡੇ ਵੇਚਣ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਕੁੜੀ ਨੂੰ ਮਿਸ ਕਾਲ ਮਾਰਨ 'ਤੇ 10ਵੀਂ ਜਮਾਤ ਦੇ ਮੁੰਡੇ ਨੂੰ ਮਿਲੀ ਭਿਆਨਕ ਸਜ਼ਾ, ਹੈਰਾਨ ਕਰ ਦੇਵੇਗਾ ਪੂਰਾ ਵਾਕਿਆ

ਕੁੱਝ ਦਿਨ ਪਹਿਲਾਂ ਮੁਹੰਮਦ ਸੁਲੇਮਾਨ ਜੋ ਆਟੋ ਚਲਾਉਣ ਦਾ ਕੰਮ ਕਰਦਾ ਹੈ, ਸ਼ਰਾਬੀ ਹਾਲਤ ਵਿਚ ਸੂਰਜ ਕੁਮਾਰ ਦੀ ਦੁਕਾਨ ’ਤੇ ਆਇਆ ਅਤੇ ਦੁਕਾਨ 'ਤੇ ਬੈਠ ਕੇ ਅੰਡੇ ਖਾਧੇ। ਜਦੋਂ ਸੂਰਜ ਕੁਮਾਰ ਨੇ ਮੁਹੰਮਦ ਸੁਲੇਮਾਨ ਤੋਂ ਪੈਸੇ ਮੰਗੇ ਤਾਂ ਉਹ ਗਾਲੀ-ਗਲੋਚ ਕਰਨ ਲੱਗ ਪਿਆ। ਸੂਰਜ ਕੁਮਾਰ ਨੇ ਸਾਰੀ ਘਟਨਾ ਉਸ ਨੂੰ ਦੱਸੀ ਅਤੇ ਉਨ੍ਹਾਂ ਮੁਹੰਮਦ ਸੁਲੇਮਾਨ ਨੂੰ ਅੱਗੇ ਤੋਂ ਝਗੜਾ ਕਰਨ ਤੋਂ ਰੋਕਿਆ। ਇਸ ਕਾਰਨ ਮੁਹੰਮਦ ਸੁਲੇਨਾਮ ਸੂਰਜ ਕੁਮਾਰ ਨਾਲ ਰੰਜਿਸ਼ ਰੱਖਣ ਲੱਗ ਪਿਆ।

ਇਹ ਵੀ ਪੜ੍ਹੋ : ਪੰਜਾਬ 'ਚ ਤੈਅ ਸਮੇਂ ਤੋਂ ਪਹਿਲਾਂ ਪੁੱਜਾ 'ਮਾਨਸੂਨ', ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ

ਬੀਤੀ 13 ਜੂਨ ਨੂੰ ਜਦੋਂ ਸੂਰਜ ਕੁਮਾਰ ਰਾਤ ਕਰੀਬ 10 ਵਜੇ ਆਪਣੇ ਖੋਖੇ ’ਤੇ ਗੇੜਾ ਮਾਰ ਕੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿਚ ਮੁਹੰਮਦ ਸੁਲੇਮਾਨ ਆਪਣੇ ਆਟੋ ਵਿਚ ਬੈਠ ਕੇ ਸ਼ਰਾਬ ਪੀ ਰਿਹਾ ਸੀ, ਜਿਸ ਨੇ ਸੂਰਜ ਕੁਮਾਰ ਨੂੰ ਦੇਖਦੇ ਹੀ ਆਟੋ ’ਚੋਂ ਰਾਡ ਕੱਢੀ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ’ਚ ਮਾਰੀ। ਇਸ ਘਟਨਾ ’ਚ ਸੂਰਜ ਕੁਮਾਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਦੋਂ ਕਿ ਮੁਹੰਮਦ ਸੁਲੇਮਾਨ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਸਮਰਾਲਾ 'ਚ ਭਿਆਨਕ ਹਾਦਸੇ ਨੇ ਤਬਾਹ ਕੀਤਾ ਪਰਿਵਾਰ, ਮਾਂ-ਧੀ ਦੀ ਮੌਤ, ਪਿਓ ਦੀ ਹਾਲਤ ਗੰਭੀਰ

ਪਰਿਵਾਰਕ ਮੈਂਬਰਾਂ ਵੱਲੋਂ ਸੂਰਜ ਕੁਮਾਰ ਨੂੰ ਇਲਾਜ ਲਈ ਲੁਧਿਆਣਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਵੱਲੋਂ ਲਾਸ਼ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਕਥਿਤ ਦੋਸ਼ੀ ਮੁਹੰਮਦ ਸੁਲੇਮਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News