ਫਗਵਾੜਾ 'ਚ ਵੱਡੀ ਵਾਰਦਾਤ, ਚੌਕੀਦਾਰ ਦਾ ਬੇਰਹਿਮੀ ਨਾਲ ਕਤਲ
Sunday, Jun 20, 2021 - 10:24 PM (IST)

ਫਗਵਾੜਾ (ਜਲੋਟਾ)- ਫਗਵਾੜਾ ਦੇ ਪਿੰਡ ਬਘਾਣਾ ਵਿਚ ਦੇਰ ਰਾਤ ਲਕਸ਼ਮੀ ਭੱਠੇ ਦੇ ਉੱਪਰ ਚੌਕੀਦਾਰੀ ਕਰ ਰਹੇ ਇਕ ਵਿਅਕਤੀ ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਨੇ ਸ਼ੱਕੀ ਹਾਲਾਤ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਟਰੈਕਟਰ ਚੋਰੀ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਫਗਵਾੜਾ ਪਰਮਜੀਤ ਸਿੰਘ ਨੇ ਦੱਸਿਆ ਕਿ ਰਿਹਾਣਾ ਜੱਟਾਂ ਤੋਂ ਪਿੰਡ ਬਘਾਣਾ ਨੂੰ ਜਾਂਦੀ ਸੜਕ 'ਤੇ ਲਕਸ਼ਮੀ ਇੱਟਾਂ ਦਾ ਭੱਠਾ ਬਣਿਆ ਹੋਇਆ ਹੈ। ਇਸ ਭੱਠੇ 'ਤੇ ਪਿਛਲੇ ਲੰਬੇ ਸਮੇਂ ਤੋਂ ਦੇਸ ਰਾਜ ਨਾਮ ਦਾ ਇਕ ਵਿਅਕਤੀ ਰਾਤ ਨੂੰ ਚੌਕੀਦਾਰੀ ਕਰਦਾ ਹੈ।
ਇਹ ਵੀ ਪੜ੍ਹੋ- ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮੁੱਦੇ ’ਤੇ ਪਰਗਟ ਸਿੰਘ ਨੇ ਘੇਰੀ ਕਾਂਗਰਸ, ਚੁੱਕੇ ਕਈ ਸਵਾਲ (ਵੀਡੀਓ)
ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਲਾਗਲੇ ਪਿੰਡ ਤੋਂ ਖਾਣਾ ਖਾ ਕੇ ਭੱਠੇ 'ਤੇ ਪਹੁੰਚਿਆ ਪਰ ਸਵੇਰ ਦੇ ਵੇਲੇ ਆਪਣੇ ਘਰ ਵਾਪਸ ਨਹੀਂ ਪਹੁੰਚਿਆ। ਉਸ ਦੀ ਪਤਨੀ ਉਸ ਨੂੰ ਵੇਖਣ ਲਈ ਪੱਠੇ 'ਤੇ ਪਹੁੰਚੀ ਤਾਂ ਉਸ ਨੇ ਵੇਖਿਆ ਕਿ ਜਿਸ ਜਗ੍ਹਾ ਭੱਠੇ ਵਾਲਿਆਂ ਦਾ ਟਰੈਕਟਰ ਖੜ੍ਹਾ ਹੁੰਦਾ ਹੈ, ਉਸ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਕਈ ਜਗ੍ਹਾਂ 'ਤੇ ਖੂਨ ਦੇ ਛਿੱਟੇ ਨਜ਼ਰ ਆਉਂਦੇ ਪਏ ਸਨ।
ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ
ਜਦੋਂ ਉਸ ਨੇ ਅੱਗੇ ਜਾ ਕੇ ਵੇਖਿਆ ਤਾਂ ਉਸ ਦੇ ਪਤੀ ਦੇਸ ਰਾਜ ਦੀ ਲਾਸ਼ ਉਸ ਨੂੰ ਨਜ਼ਰ ਆਈ। ਦੇਸ ਰਾਜ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਜਲੰਧਰ ਦੀ ਪੀ. ਪੀ. ਆਰ. ਮਾਰਕਿਟ ’ਚ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।