ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

Sunday, Jun 20, 2021 - 10:24 PM (IST)

ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

ਨਕੋਦਰ/ਮਹਿਤਪੁਰ (ਪਾਲੀ, ਛਾਬੜਾ)- ਨਜ਼ਦੀਕੀ ਪਿੰਡ ਮਹੇੜੂ ਵਿਖੇ ਬੀਤੀ ਰਾਤ ਗੁਆਂਢੀਆਂ ਨੇ ਇਕ ਨੌਜਵਾਨ ਨੂੰ ਧੋਖੇ ਨਾਲ ਘਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਅਤੇ ਨੌਜਵਾਨ ਦੀ ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਸ਼ਿਵਾ (29) ਪੁੱਤਰ ਪਰਮਜੀਤ ਸਿੰਘ ਵਾਸੀ ਮਹੇੜੂ ਵੱਜੋਂ ਹੋਈ ਹੈ। ਕੁੱਟਮਾਰ ਕੀਤੀ ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਹਾਲਤ ਵਿਚ ਨੌਜਵਾਨ ਨੂੰ ਮਹਿਤਪੁਰ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ, ਜਿੱਥੇ ਬੀਤੇ ਦਿਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਮਹਿਤਪੁਰ ਥਾਣਾ ਮੁਖੀ ਲਖਵੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਅਨਿਲ ਪੁੱਤਰ ਪਰਮਜੀਤ ਵਾਸੀ ਪਿੰਡ ਮਹੇੜੂ ਨੇ ਦੱਸਿਆ ਕਿ ਉਹ ਨਕੋਦਰ ਵਿਖੇ ਐੱਫ. ਸੀ. ਆਈ. ਗੋਦਾਮਾਂ ਵਿਚ ਪੱਲੇਦਾਰੀ ਕਰਦਾ ਹਾਂ। ਅਸੀਂ 2 ਭਰਾ ਹਾਂ, ਦੂਜਾ ਰਣਜੀਤ ਸਿੰਘ ਉਰਫ਼ ਸ਼ਿਵਾ (29) ਡੀ. ਜੇ. ਦਾ ਕੰਮ ਕਰਦਾ ਸੀ। ਮੇਰੀਆਂ 5 ਭੈਣਾਂ ਹਨ ਅਤੇ ਜਿਨ੍ਹਾਂ ’ਚੋਂ 2 ਵਿਆਉਣ ਵਾਲੀਆਂ ਹਨ। ਬੀਤੀ ਰਾਤ ਮੈਂ, ਮੇਰੀ ਮਾਤਾ ਕੁਲਵਿੰਦਰ, ਭਰਾ ਰਣਜੀਤ ਸਿੰਘ ਉਰਫ਼ ਸ਼ਿਵਾ ਅਤੇ 2 ਭੈਣਾਂ ਘਰ ਰੋਟੀ ਖਾ ਕੇ ਸੌ ਗਏ ਸਨ। ਰਾਤ ਕਰੀਬ 11.45 ਵਜੇ ਸਾਡੇ ਘਰ ਦੇ ਸਾਹਮਣੇ ਰਾਮ ਲੁਭਾਇਆ ਪੁੱਤਰ ਛੱਜੂ ਰਾਮ ਦੇ ਘਰੋਂ ਭਰਾ ਸ਼ਿਵਾ ਮੇਰੀ ਮੰਮੀ ਦਾ ਨਾਂ ਲੈ ਕੇ ਬਚਾ ਲਓ, ਬਚਾ ਲਓ ਦੀਆਂ ਆਵਾਜ਼ਾਂ ਮਾਰ ਰਿਹਾ ਸੀ। ਜਦ ਮੈਂ ਅਤੇ ਮੇਰੀ ਮੰਮੀ ਨੇ ਆਪਣੇ ਕੋਠੇ ਦੀ ਛੱਤ ’ਤੇ ਚੜ੍ਹ ਕੇ ਵੇਖਿਆ ਤਾਂ ਸੋਹਣ ਲਾਲ ਪੁੱਤਰ ਰਾਮ ਲੁਭਾਇਆ, ਰਜਿੰਦਰ ਕੌਰ ਪਤਨੀ ਸੋਹਣ ਲਾਲ, ਰਾਮ ਲੁਭਾਇਆ ਪੁੱਤਰ ਛੱਜੂ ਰਾਮ, ਬੂਟੇ ਸ਼ਾਹ ਪੁੱਤਰ ਰਾਮ ਲੁਭਾਇਆ, ਜਸਪਾਲ ਪੁੱਤਰ ਰਾਮ ਲੁਭਾਇਆ, ਛਿੰਦਾ ਪੁੱਤਰ ਰੇਸ਼ਮ ਅਤੇ ਮਨਮੀਤ ਪੁੱਤਰ ਵਿਜੇ ਕੁਮਾਰ ਵਾਸੀਆਨ ਮਹੇੜੂ ਉਸ ਨੂੰ ਗਾਲਾਂ ਕੱਢਦੇ ਤੇ ਕੁੱਟਮਾਰ ਕਰ ਸਨ। ਮੈਂ ਅਤੇ ਮੇਰੀ ਮੰਮੀ ਨੇ ਛੱਤ ਤੋਂ ਹੇਠਾਂ ਉੱਤਰ ਕੇ ਜਦ ਇਨ੍ਹਾਂ ਦੇ ਗੇਟ ਵਿਚ ਵੇਖਿਆ ਤਾਂ ਇਹ ਸਾਰੇ ਮੇਰੇ ਭਰਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਰਹੇ ਸਨ। ਇਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਡਾਂਗਾਂ, ਲੋਹੇ ਦੀਆਂ ਰਾਡਾਂ ਅਤੇ ਤੇਜ਼ਧਾਰ ਹਥਿਆਰ ਸਨ। ਮੇਰਾ ਭਰਾ ਬੇਹੋਸ਼ ਹੋ ਗਿਆ ਅਤੇ ਇਨ੍ਹਾਂ ਵਿਚੋਂ ਕਿਸੇ ਵਿਅਕਤੀ ਨੇ ਕਿਹਾ ਕਿ ਹੁਣ ਉਹ ਮਰ ਗਿਆ ਹੈ, ਛੱਡ ਦਿਓ ਤਾਂ ਮੈਂ ਉੱਚੀ ਆਵਾਜ਼ ਵਿਚ ਕਿਹਾ ਕਿ ਮੈਂ ਪੁਲਸ ਨੂੰ ਫੋਨ ਕਰ ਦਿੱਤਾ ਹੈ। ਪੁਲਸ ਆ ਰਹੀ ਹੈ ਤਾਂ ਇਹ ਗੱਲ ਸੁਣ ਕੇ ਰਾਮ ਲੁਭਾਇਆ ਨੇ ਗੇਟ ਖੋਲ੍ਹ ਦਿੱਤਾ ਤਾਂ ਅੰਦਰੋਂ ਉਕਤ ਸਾਰੇ ਮੁਲਜ਼ਮ ਮੌਕੇ ਤੋਂ ਭੱਜ ਗਏ। ਇਨ੍ਹਾਂ ਦੇ ਨਾਲ 2-3 ਹੋਰ ਵੀ ਵਿਅਕਤੀ ਸਨ। 

PunjabKesari

ਇਹ ਵੀ ਪੜ੍ਹੋ- ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਮੌਕੇ ’ਤੇ ਮਹਿਤਪੁਰ ਪੁਲਸ ਵੀ ਪਹੁੰਚ ਗਈ। ਜਿਨ੍ਹਾਂ ਨਾਲ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਰਣਜੀਤ ਸਿੰਘ ਉਰਫ਼ ਸ਼ਿਵਾ ਨੂੰ ਪਹਿਲਾਂ ਸਿਵਲ ਹਸਪਤਾਲ ਮਹਿਤਪੁਰ ਅਤੇ ਫਿਰ ਸਿਵਲ ਹਸਪਤਾਲ ਨਕੋਦਰ ਦਾਖ਼ਲ ਕਰਵਾਇਆ। ਜਿੱਥੇ ਮੇਰੇ ਭਰਾ ਦੇ ਜ਼ਿਆਦਾ ਸੱਟਾਂ ਲੱਗੀਆਂ ਹੋਣ ਕਰਕੇ ਜਲੰਧਰ ਰੈਫਰ ਕਰ ਦਿੱਤਾ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ।

ਇਹ ਵੀ ਪੜ੍ਹੋ- ਸਾਈਕਲਿੰਗ ਕਰਨ ਵਾਲਿਆਂ ਲਈ ਮਿਸਾਲ ਬਣੇ ਮੁਕਤਸਰ ਦੇ ਇਹ ਦੋ ਭਰਾ, ਹੁੰਦੀਆਂ ਨੇ ਆਪ ਮੁਹਾਰੇ ਚਰਚਾਵਾਂ

ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ : ਥਾਣਾ ਮੁਖੀ ਲਖਵੀਰ ਸਿੰਘ
ਉਧਰ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਮਹਿਤਪੁਰ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਅਨਿਲ ਪੁੱਤਰ ਪਰਮਜੀਤ ਵਾਸੀ ਪਿੰਡ ਮਹੇੜੂ ਦੇ ਬਿਆਨਾਂ ’ਤੇ ਸੋਹਣ ਲਾਲ ਪੁੱਤਰ ਰਾਮ ਲੁਭਾਇਆ, ਰਜਿੰਦਰ ਕੌਰ ਪਤਨੀ ਸੋਹਣ ਲਾਲ, ਰਾਮ ਲੁਭਾਇਆ ਪੁੱਤਰ ਛੱਜੂ ਰਾਮ, ਬੂਟੇ ਸ਼ਾਹ ਪੁੱਤਰ ਰਾਮ ਲੁਭਾਇਆ, ਜਸਪਾਲ ਪੁੱਤਰ ਰਾਮ ਲੁਭਾਇਆ, ਛਿੰਦਾ ਪੁੱਤਰ ਰੇਸ਼ਮ ਅਤੇ ਮਨਮੀਤ ਪੁੱਤਰ ਵਿਜੇ ਕੁਮਾਰ ਵਾਸੀਆਨ ਪਿੰਡ ਮਹੇੜੂ ਅਤੇ 2-3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਮਹਿਤਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ।

PunjabKesari

ਇਹ ਵੀ ਪੜ੍ਹੋ- ਜਲੰਧਰ: ਜੇਲ੍ਹ 'ਚੋਂ ਚਲਦਾ ਸੀ ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਦਾ ਨੈੱਟਵਰਕ, ਇੰਝ ਹੋਇਆ ਖ਼ੁਲਾਸਾ

ਰਜਿੰਦਰ ਕੌਰ ਨੇ ਮੇਰੇ ਭਰਾ ਨੂੰ ਬੁਲਾਇਆ ਸੀ ਘਰੇ : ਅਨਿਲ
ਮ੍ਰਿਤਕ ਰਣਜੀਤ ਸਿੰਘ ਉਰਫ਼ ਸ਼ਿਵਾ ਦੇ ਭਰਾ ਅਨਿਲ ਨੇ ਪੁਲਸ ਨੂੰ ਦੱਸਿਆ ਕਿ ਮੇਰੇ ਭਰਾ ਦੀ ਮੌਤ ਉਪਰੋਕਤ ਵਿਅਕਤੀਆਂ ਵੱਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਰਜਿੰਦਰ ਕੌਰ ਪਤਨੀ ਸੋਹਣ ਲਾਲ ਵੱਲੋਂ ਘਰ ਬੁਲਾ ਕੇ ਕੁੱਟਮਾਰ ਕਰਨ ਕਰਕੇ ਹੋਈ ਹੈ, ਕਿਉਂਕਿ ਇਨ੍ਹਾਂ ਵਿਅਕਤੀਆਂ ਵੱਲੋਂ ਪਹਿਲਾਂ ਵੀ ਮੇਰੇ ਭਰਾ ਨੂੰ ਘੇਰ ਕੇ ਸੱਟਾਂ ਮਾਰਨ ਦੀ ਕੋਸ਼ਿਸ਼ ਅਤੇ ਮੇਰੇ ਵੀ ਸੱਟਾਂ ਮਾਰੀਆਂ ਸਨ, ਜਿਸ ਸਬੰਧੀ ਪਹਿਲਾਂ ਥਾਣਾ ਮਹਿਤਪੁਰ ਵਿਖੇ ਰਿਪੋਰਟ ਦਰਜ ਹੈ ।

ਇਹ ਵੀ ਪੜ੍ਹੋ- ਬਠਿੰਡਾ ਤੋਂ ਵੱਡੀ ਖ਼ਬਰ, ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਨੇ ਪੱਗ ਨਾਲ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News