ਜਲੰਧਰ: ਸੁਲਝੀ ਅੰਨ੍ਹੇ ਕਤਲ ਦੀ ਗੁੱਥੀ, ਟੂਣਿਆਂ ਦੇ ਸ਼ੱਕ ''ਚ ਦਿੱਤੀ ਵਿਅਕਤੀ ਨੂੰ ਭਿਆਨਕ ਮੌਤ

Thursday, Jun 11, 2020 - 11:43 AM (IST)

ਜਲੰਧਰ: ਸੁਲਝੀ ਅੰਨ੍ਹੇ ਕਤਲ ਦੀ ਗੁੱਥੀ, ਟੂਣਿਆਂ ਦੇ ਸ਼ੱਕ ''ਚ ਦਿੱਤੀ ਵਿਅਕਤੀ ਨੂੰ ਭਿਆਨਕ ਮੌਤ

ਨਕੋਦਰ (ਪਾਲੀ)— ਸਦਰ ਪੁਲਸ ਨੇ ਨਵਾ ਪਿੰਡ ਸ਼ੌਂਕੀਆਂ ਦੇ ਇਕ ਵਿਅਕਤੀ ਦੀ ਪਿਛਲੇ ਸਾਲ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਿਆ ਹੈ। ਸੁੱਥੀ ਨੂੰ ਸੁਲਝਾਉਂਦੇ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤੇ 2 ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੀ 15 ਜੁਲਾਈ 2019 ਨੂੰ ਮਹਿੰਦਰ ਪਾਲ ਵਾਸੀ ਪਿੰਡ ਨਵਾਂ ਪਿੰਡ ਸ਼ੌਕੀਆਂ ਥਾਣਾ ਸਦਰ ਨਕੋਦਰ ਆਪਣੀ ਪਤਨੀ ਦੀ ਦਵਾਈ ਲੈਣ ਲਈ ਨਜ਼ਦੀਕੀ ਪਿੰਡ ਸਿੱਧਵਾਂ ਸਟੇਸ਼ਨ ਵਿਖੇ ਡਾਕਟਰ ਕੋਲ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਨਾ ਮਾਲੂਮ ਵਿਅਕਤੀਆਂ ਨੇ ਮਹਿੰਦਰ ਪਾਲ ਪਰ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਉਪਰੰਤ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਪੁੱਤਰ ਗੁਰਤੇਜ ਪਾਲ ਵਾਸੀ ਨਵਾਂ ਪਿੰਡ ਸ਼ੌਕੀਆਂ ਦੇ ਬਿਆਨ ਪਰ ਥਾਣਾ ਸਦਰ ਨਕੋਦਰ ਮਾਮਲਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ।

ਐੱਸ. ਪੀ. (ਇੰਨਵੈਸਟੀਗੇਸ਼ਨ) ਸਰਬਜੀਤ ਸਿੰਘ ਬਾਹੀਆ ਅਤੇ ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਦੀ ਅਗਵਾਈ ਹੇਠ ਸਦਰ ਥਾਣਾ ਮੁਖੀ ਸਿਕੰਦਰ ਸਿੰਘ ਸਮੇਤ ਪੁਲਸ ਪਾਰਟੀ ਅੱਡਾ ਸ਼ੰਕਰ ਵਿਖੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਾਵਾਰ ਦੋ ਨੌਜਵਾਨ ਲਿੱਤਰਾਂ ਵੱਲੋਂ ਆਏ, ਜਿਨ੍ਹਾਂ ਨੂੰ ਸ਼ੱਕ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਨਿਰਮਲ ਸਿੰਘ ਵਾਸੀ ਸੰਘੇ ਖਾਲਸਾ ਅਤੇ ਦੀਪਾ ਪੁੱਤਰ ਮੰਗਤ ਰਾਮ ਵਾਸੀ ਨੱਤ ਪਿੰਡ ਵਜੋਂ ਹੋਈ ਅਤੇ ਇਨ੍ਹਾਂ ਦੇ ਇਕ ਹੋਰ ਸਾਥੀ ਮਨਦੀਪ ਕੁਮਾਰ ਪੁੱਤਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਕਤ ਮੁਕੱਦਮਾ 'ਚ ਸ਼ਾਮਲ ਤਫਤੀਸ਼ ਕਰਕੇ ਡੂੰਘਾਈ ਪੁੱਛਗਿੱਛ ਕੀਤੀ। ਮੁਲਜ਼ਮਾਂ ਕੋਲੋਂ ਇਕ ਕਿਰਪਾਨ, ਲੋਹੇ ਦੀ ਰਾਡ, ਕਹੀ ਦਾ ਦਸਤਾ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 24 ਘੰਟਿਆਂ 'ਚ ਹੋਈ ਚੌਥੀ ਮੌਤ

PunjabKesari

ਘਰ ਨੇੜੇ ਟੂਣੇ ਟੋਟਕੇ ਕਰਨ ਦੇ ਸ਼ੱਕ 'ਚ ਕੀਤਾ ਕਤਲ
ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਭੁਪਿੰਦਰ ਸਿੰਘ ਉਰਫ ਭਿੰਦਾ ਅਤੇ ਦੀਪਾ ਨੇ ਇੰਕਸ਼ਾਫ ਕੀਤਾ ਕਿ ਮਹਿੰਦਰਪਾਲ ਬਾਬਾ ਬਣ ਕੇ ਪੁੱਛਾਂ ਦਿੰਦਾ ਸੀ ਅਤੇ ਇਸ ਨੇ ਉਨ੍ਹਾਂ ਦੇ ਘਰ ਨੇੜੇ ਟੂਣਾ ਕੀਤਾ ਸੀ, ਜਿਸ ਨਾਲ ਉਸ ਦੇ ਪਿਤਾ ਕਾਫ਼ੀ ਬੀਮਾਰ ਰਹਿਣ ਲੱਗ ਪਿਆ ਅਤੇ ਕਰੀਬ 2 ਮਹੀਨਿਆਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਭੈਣ ਦਾ ਵੀ ਰਿਸ਼ਤਾ 3 ਵਾਰ ਟੁੱਟ ਚੁੱਕਾ ਸੀ। ਜੋ ਉਹ ਆਪਣੇ ਪਿਤਾ ਦੀ ਮੌਤ ਦਾ ਅਤੇ ਭੈਣ ਦਾ ਰਿਸ਼ਤਾ ਟੁੱਟਣ ਦਾ ਮੁੱਖ ਕਾਰਨ ਮਹਿੰਦਰ ਪਾਲ ਨੂੰ ਹੀ ਸਮਝਦਾ ਸੀ, ਜਿਸ ਨੇ ਇਸੇ ਰੰਜਿਸ਼ ਤਹਿਤ ਆਪਣੇ ਹੋਰ ਸਾਥੀ ਦੇਸ ਰਾਜ ਉਰਫ ਦੇਸੂ, ਦੀਪਾ ਪੁੱਤਰ ਮੰਗਤ ਰਾਮ, ਮਨਦੀਪ ਕੁਮਾਰ ਉਰਫ ਸੀਪਾ ਅਤੇ ਰਿੰਕੂ ਪੁੱਤਰ ਨਿਰਮਲ ਨੇ ਮਿਲ ਕੇ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਪਿੰਡ ਸਿੱਧਵਾ ਸਟੇਸ਼ਨ ਨੇੜੇ ਸੁੰਨਸਾਨ ਰਾਸਤੇ ਪਰ ਮਹਿੰਦਰ ਪਾਲ ਨੂੰ ਰੋਕ ਕੇ ਮਾਰੂ ਹਥਿਆਰਾ ਨਾਲ ਮਾਰ ਦੇਣ ਦੀ ਨੀਅਤ ਨਾਲ ਸੱਟਾ ਮਾਰ ਕੇ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਦੇਸੂ ਮਲੇਸ਼ੀਆ 'ਚ ਰਿੰਕੂ ਅਜੇ ਵੀ ਫਰਾਰ
ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਉਕਤ ਕਤਲ ਦੇ ਮਾਮਲੇ 'ਚ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਘਟਨਾ ਨੂੰ ਅੰਜਾਮ 5 ਨੌਜਵਾਨਾਂ ਨੇ ਮਿਲ ਕੇ ਦਿੱਤਾ ਸੀ। ਇਨਾਂ ਦੀ ਉਮਰ 18 ਤੋਂ 25 ਸਾਲ ਹੈ, ਜਿਨ੍ਹਾਂ 'ਚੋਂ ਪੁਲਸ ਨੇ ਭੁਪਿੰਦਰ ਸਿੰਘ ਉਰਫ ਭਿੰਦਾ, ਦੀਪਾ ਅਤੇ ਮਨਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੇਸ ਰਾਜ ਉਰਫ ਦੇਸੂ ਪੁੱਤਰ ਨਿਰਮਲ ਵਾਰਦਾਤ ਉਪਰੰਤ ਮਲੇਸ਼ੀਆ ਚਲਾ ਗਿਆ ਸੀ ਅਤੇ ਰਿੰਕੂ ਪੁੱਤਰ ਨਿਰਮਲ ਵਾਸੀ ਨੱਤ ਘਰੋਂ ਫਰਾਰ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 10 ਤੱਕ ਪੁੱਜਾ


author

shivani attri

Content Editor

Related News