ਟਾਂਡਾ ਵਿਖੇ ਗੁੱਜਰਾਂ ਦੇ ਧੜਿਆਂ ਦੀ ਲੜਾਈ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ

Saturday, Apr 23, 2022 - 11:32 AM (IST)

ਟਾਂਡਾ ਵਿਖੇ ਗੁੱਜਰਾਂ ਦੇ ਧੜਿਆਂ ਦੀ ਲੜਾਈ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਟਾਂਡਾ ਉੜਮੁੜ (ਪੰਡਿਤ, ਮੋਮੀ)– ਪਿੰਡ ਫੱਤਾ ਕੁੱਲਾ ਵਿਚ ਬੀਤੀ ਦੇਰ ਸ਼ਾਮ ਗੁੱਜਰਾਂ ਦੇ ਦੋ ਧੜਿਆਂ ’ਚ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ ਹੋ ਗਿਆ ਜਦਕਿ 3 ਹੋਰ ਜ਼ਖਮੀ ਹੋ ਗਏ। ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਤਾਲਿਵ ਹੁਸੈਨ ਦੇ ਰੂਪ ’ਚ ਹੋਈ ਹੈ।  ਟਾਂਡਾ ਪੁਲਸ ਨੇ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਿਤਾ ਕਰਮਦੀਨ ਪੁੱਤਰ ਨੂਰ ਜਮਾਲ ਵਾਸੀ ਸੰਤੋਖ ਨਗਰ ਸ੍ਰੀ ਹਰਗੋਬਿੰਦਪੁਰ ਦੇ ਬਿਆਨ ਦੇ ਅਧਾਰ ’ਤੇ ਸ਼ੇਰੂ ਪੁੱਤਰ ਲਾਲ ਹੁਸੈਨ ਵਾਸੀ ਫੱਤਾ ਕੁੱਲਾ, ਗੁਲਾਮ ਨਵੀ ਪੁੱਤਰ ਲਾਲ ਹੁਸੈਨ, ਗੁਲਾਮ ਰਸੂਲ, ਮੁਹਮੰਦ ਸ਼ਰੀਫ਼, ਮੁਹਮੰਦ ਰਫ਼ੀ, ਅਬਦੁੱਲਾ ਪੁੱਤਰ ਗੁਲਾਮ ਨਵੀ, ਅਹਮਦ ਪੁੱਤਰ ਮੁਹੰਮਦ ਰਫ਼ੀ ਵਾਸੀ ਸੰਤੋਖ ਨਗਰ ਸ੍ਰੀ ਹਰਗੋਬਿੰਦਪੁਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ’ਚ ਸ਼ਿਕਾਇਤਕਰਤਾ ਦੇ ਚਾਚੇ ਦੇ ਲੜਕੇ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ: ਥਾਣੇ ਪੁੱਜ ਕੇ ਪਤਨੀ ਨੇ ਪਤੀ ਦੀਆਂ ਕਾਲੀਆਂ ਕਰਤੂਤਾਂ ਦੀ ਖੋਲ੍ਹੀ ਪੋਲ, ਅਜਿਹੀਆਂ ਤਸਵੀਰਾਂ ਵੇਖ ਪੁਲਸ ਵੀ ਹੋਈ ਹੈਰਾਨ

PunjabKesari

ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਰਮਦੀਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਫੱਤਾ ਕੁੱਲਾ ’ਚ ਕਿਸੇ ਸ਼ੋਕ ਸਭਾ ’ਚ ਆਇਆ ਹੋਇਆ ਸੀ, ਜਿੱਥੇ ਉਸ ਦੇ ਚਾਚੇ ਦੇ ਮੁੰਡਿਆਂ ਨੇ ਸ਼ੇਰੂ ਦੇ ਉਕਸਾਵੇ ਨਾਲ ਪੁਰਾਣੇ ਝਗੜੇ ਦੀ ਰੰਜਿਸ਼ ਨੂੰ ਲੈ ਕੇ ਡਾਂਗਾਂ-ਇੱਟਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

PunjabKesari

ਇਸ ਦੌਰਾਨ ਮੁਹਮੰਦ ਰਫ਼ੀ ਵੱਲੋਂ ਕੀਤੇ ਇੱਟ ਦੇ ਵਾਰ ਕਾਰਨ ਉਸ ਦੇ ਬੇਟੇ ਤਾਲਿਵ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੂਜੇ ਪੁੱਤਰ ਮੁਰਤਜ਼ਾ, ਅਬਦੁਲ ਅਲੀ ਅਤੇ ਪੋਤਰਾ ਰਹਮਤ ਅਲੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News