ਜਲੰਧਰ ''ਚ ਖੌਫਨਾਕ ਵਾਰਦਾਤ, ਜਵਾਈ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਹੁਰਾ
Wednesday, Apr 15, 2020 - 06:26 PM (IST)
ਲਾਂਬੜਾ (ਕਮਲੇਸ਼, ਵਰਿੰਦਰ, ਅਮਰਜੀਤ ਸਿੰਘ)— ਕਰਫਿਊ ਦੌਰਾਨ ਇਥੋਂ ਦੇ ਪਿੰਡ ਨਿੱਝਰਾਂ 'ਚ ਮਾਮੂਲੀ ਗੱਲ ਲੈ ਕੇ ਦੋ ਧਿਰਾਂ 'ਚ ਵਿਵਾਦ ਹੋਣ ਤੋਂ ਬਾਅਦ ਜਵਾਈ ਵੱਲੋਂ ਸਹੁਰੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ ► ਬਾਵਾ ਹੈਨਰੀ ਤੋਂ ਬਾਅਦ ਹੁਣ ਵਿਧਾਇਕ ਸੁਸ਼ੀਲ ਰਿੰਕੂ ’ਤੇ ਵੀ ਕੋਰੋਨਾ ਦੀ ਦਹਿਸ਼ਤ ਛਾਈ
ਮਿਲੀ ਜਾਣਕਾਰੀ ਮੁਤਾਬਕ ਪਿੰਡ ਵੈਂਡਲ ਦੇ ਰਹਿਣ ਵਾਲੇ ਨਿਰਮਲ ਸਿੰਘ ਦੀ ਬੇਟੀ ਜਸਵੰਤ ਕੌਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ। ਇਸੇ ਦੇ ਚਲਦਿਆਂ ਇਸ ਮਾਮਲੇ ਨੂੰ ਨਜਿੱਠਣ ਲਈ ਨਿਰਮਲ ਸਿੰਘ ਅੱਜ ਆਪਣੇ ਪਿੰਡ ਦੀ ਪੰਚਾਇਤ ਲੈ ਕੇ ਆਪਣੀ ਬੇਟੀ ਦੇ ਸਹੁਰੇ ਪਿੰਡ ਨਿੱਝਰਾਂ 'ਚ ਆਏ ਸਨ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਹੋ ਗਿਆ ਹੈ। ਇਹ ਲੜਾਈ ਇੰਨੀ ਵੱਧ ਗਈ ਕਿ ਗੁੱਸੇ 'ਚ ਆਏ ਜਵਾਈ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਸਹੁਰੇ 'ਤੇ ਤੇਜ਼ਧਾਰ ਹਥਿਆਰਾਂ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ ► ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ
ਇਹ ਵੀ ਪੜ੍ਹੋ ► ਕਰਫਿਊ ਦੀ ਮਿਆਦ ਵੱਧਣ 'ਤੇ ਜਲੰਧਰ ਪੁਲਸ ਹੋਈ ਸਖਤ, ਪੁਲਸ ਕਮਿਸ਼ਨਰ ਨੇ ਦਿੱਤੇ ਇਹ ਹੁਕਮ
ਮੌਕੇ 'ਤੇ ਨਿਰਮਲ ਸਿੰਘ ਨੂੰ ਕਮਿਊਨਿਟੀ ਹੈਲਥ ਸੈਂਟਰ ਕਾਲਾ ਸੰਘਿਆਂ ਵਿਖੇ ਡਾਕਟਰੀ ਸਹਾਇਤਾ ਦਿਵਾਉਣ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਨਿਰਮਲ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਇਸੇ ਦੌਰਾਨ ਸੂਚਨਾ ਮਿਲਣ 'ਤੇ ਥਾਣਾ ਲਾਂਬੜਾ ਦੇ ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਮੁਲਤਾਨੀ ਵੀ ਪੁਲਸ ਪਾਰਟੀ ਸਮੇਤ ਕਾਲਾ ਸੰਘਿਆਂ ਦੇ ਹਸਪਤਾਲ 'ਚ ਪੁੱਜ ਗਏ ਸਨ। ਮੁਲਜ਼ਮ ਦੀ ਪਛਾਣ ਤਰਨਜੀਤ ਸਿੰਘ ਵਜੋਂ ਹੋਈ ਹੈ, ਜੋਕਿ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਪਿੰਡ ਨਿੱਝਰਾਂ ਵਿਖੇ 12 ਕੁ ਦਿਨ ਪਹਿਲਾਂ 4 ਅਪ੍ਰੈਲ ਨੂੰ ਵੀ ਇਕ ਔਰਤ ਸੀਤਾ ਰਾਣੀ ਦਾ ਕਤਲ ਕਥਿਤ ਹੋ ਗਿਆ ਸੀ, ਦਾ ਮਾਮਲਾ ਅਜੇ ਤੱਕ ਪੁਲਸ ਸੁਲਝਾ ਨਹੀਂ ਸਕੀ ਸੀ ਕਿ ਅੱਜ ਇਕ ਹੋਰ ਮੌਤ ਹੋ ਜਾਣ ਕਾਰਨ ਪਿੰਡ ਦੇ ਲੋਕ ਸਦਮੇ 'ਚ ਹਨ ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ
ਇਹ ਵੀ ਪੜ੍ਹੋ ► 'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ