ਫਗਵਾੜਾ ''ਚ 9 ਮਹੀਨੇ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, 8 ਮੁਲਜ਼ਮ ਗ੍ਰਿਫ਼ਤਾਰ

Sunday, Jun 26, 2022 - 04:02 PM (IST)

ਫਗਵਾੜਾ ''ਚ 9 ਮਹੀਨੇ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, 8 ਮੁਲਜ਼ਮ ਗ੍ਰਿਫ਼ਤਾਰ

ਫਗਵਾੜਾ (ਜਲੋਟਾ)- ਫਗਵਾੜਾ ਪੁਲਸ ਨੇ ਪਿੰਡ ਗੰਡਵਾਂ ਵਿਚ ਕਰੀਬ 9 ਮਹੀਨੇ ਪਹਿਲਾਂ ਹੋਏ ਬਹੁਚਰਚਿਤ ਬਸ਼ੰਭਰ ਲਾਲ ਕਤਲਕਾਂਡ ਵਿਚ ਸ਼ਾਮਲ ਅੱਠ ਮੁਲਜ਼ਮ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਫਗਵਾੜਾ ਦੇ ਐੱਸ. ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਸ਼ੰਭਰ ਲਾਲ ਕਤਲਕਾਂਡ ਵਿਚ ਸ਼ਾਮਲ ਅੱਠ ਮੁਲਜ਼ਮ ਕਾਤਲਾਂ ਜਿਨ੍ਹਾਂ ਦੀ ਪਛਾਣ ਰਵੀ ਕੁਮਾਰ ਪੁੱਤਰ ਜਸਪਾਲ ਰਾਮ, ਲਖਵੀਰ ਕੁਮਾਰ ਪੁੱਤਰ ਜਸਪਾਲ ਰਾਮ ਦੋਨੋਂ ਵਾਸੀ ਪਿੰਡ ਗੰਢਵਾ ਥਾਣਾ ਸਤਨਾਮਪੁਰਾ ਫਗਵਾੜਾ, ਲੱਖਾ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਚੱਕ ਗੁਰੂ ਥਾਣਾ ਬਹਿਰਾਮ ਜ਼ਿਲ੍ਹਾ ਨਵਾਂਸ਼ਹਿਰ, ਨਵਜੋਤ ਪੁੱਤਰ ਦਿਲਬਾਗ ਸਿੰਘ ਉਰਫ਼ ਦਿਲਬਾਗ ਵਾਸੀ ਪਿੰਡ ਗੰਢਵਾ ਥਾਣਾ ਸਤਨਾਮਪੁਰਾ, ਕੁਲਵਿੰਦਰ ਕੌਰ ਉਰਫ਼ ਕੋਮਲ ਪਤਨੀ ਰਵੀ ਕੁਮਾਰ ਵਾਸੀ ਪਿੰਡ ਗੰਢਵਾ ਥਾਣਾ ਸਤਨਾਮਪੁਰਾ, ਜੋਤੀ ਪੁੱਤਰੀ ਦਿਲਬਾਗ ਸਿੰਘ ਉਰਫ ਦਿਲਬਾਗ ਵਾਸੀ ਪਿੰਡ ਗੰਢਵਾ, ਜਸਪਾਲ ਉਰਫ ਪਾਲ ਪੁੱਤਰ ਰਣਜੀਤ ਰਾਮ ਵਾਸੀ ਪਿੰਡ ਗੰਡਵਾਂ ਅਤੇ ਜਸਵੀਰ ਪੁੱਤਰ ਜਸਪਾਲ ਵਾਸੀ ਪਿੰਡ ਗੰਢਵਾ ਫਗਵਾੜਾ ਹੈ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਤਲ ਕਾਂਡ ਚ ਚਾਰ ਆਰੋਪੀ ਕਾਤਲਾਂ ਨੂੰ ਇਸ ਤੋਂ ਪਹਿਲਾਂ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ।

ਇਹ ਵੀ ਪੜ੍ਹੋ: ਤੀਜੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਣਗੇ ਸਿਮਰਨਜੀਤ ਮਾਨ, ਜਾਣੋ ਕੀ ਰਹੇ ਜਿੱਤ ਦੇ ਵੱਡੇ ਕਾਰਨ

ਐੱਸ. ਪੀ. ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਕਾਤਲ ਇਸ ਤੋਂ ਪਹਿਲਾਂ ਵੀ ਫਗਵਾੜਾ ਦੇ ਵੱਖ-ਵੱਖ ਪੁਲਸ ਥਾਣਿਆਂ ਵਿਚ ਦਰਜ ਕੀਤੇ ਗਏ ਕਈ ਸੰਗੀਨ ਅਪਰਾਧਿਕ ਮਾਮਲਿਆਂ ਚ ਸ਼ਾਮਲ ਰਹੇ ਹਨ ਅਤੇ ਇਨਾਂ ਖ਼ਿਲਾਫ਼ ਕਈ ਪੁਲਸ ਕੇਸ ਦਰਜ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਵੀ ਕੁਮਾਰ ਪੁੱਤਰ ਜਸਪਾਲ ਰਾਮ ਵਾਸੀ ਪਿੰਡ ਗੰਢਵਾ ਮਾਰਕੁੱਟ ਲੁੱਟਖੋਹ ਅਤੇ ਕਤਲ ਦੇ ਪੁਲਸ ਕੇਸਾ ਆਦਿ ਚ ਸ਼ਾਮਲ ਰਿਹਾ ਹੈ। ਇਸ ਦੇ ਖ਼ਿਲਾਫ਼ ਫਗਵਾੜਾ ਦੇ ਪੁਲਸ ਥਾਣਿਆਂ ਚ ਕਰੀਬ ਦੱਸ ਮਾਮਲੇ ਦਰਜ ਹਨ । ਇਸੇ ਤਰ੍ਹਾਂ ਲਖਵੀਰ ਕੁਮਾਰ ਪੁੱਤਰ ਜਸਪਾਲ ਰਾਮ ਵਾਸੀ ਪਿੰਡ ਗੰਢਵਾ ਇਰਾਦਾ ਕਤਲ ਕੁੱਟਮਾਰ ਲੁੱਟ ਖੋਹ ਅਤੇ ਕਤਲ ਕੇਸ ਆਦਿ ਚ ਸ਼ਾਮਲ ਰਿਹਾ ਹੈ। ਇਸ ਦੇ ਖ਼ਿਲਾਫ਼ ਫਗਵਾੜਾ ਦੇ ਵੱਖ-ਵੱਖ ਪੁਲਸ ਥਾਣਿਆਂ ਚ ਕਰੀਬ ਸੱਤ ਮਾਮਲੇ ਦਰਜ ਹਨ। ਲੱਖਾ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਚੱਕ ਗੁਰੂ ਥਾਣਾ ਬਹਿਰਾਮ ਖ਼ਿਲਾਫ਼ ਫਗਵਾੜਾ ਦੇ ਵੱਖ-ਵੱਖ ਥਾਣਿਆਂ ਚ ਕੁੱਟਮਾਰ ਲੁੱਟਖੋਹ ਅਤੇ ਕਤਲ ਸਬੰਧੀ ਤਿੱਨ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ’ਚ ਲੋਕਾਂ ਦੇ ਫ਼ਤਵੇ ਮਗਰੋਂ ‘ਆਪ’ ਦਾ ਪਹਿਲਾ ਬਿਆਨ ਆਇਆ ਸਾਹਮਣੇ

ਮੁਲਜ਼ਮ ਨਵਜੋਤ ਪੁੱਤਰ ਦਿਲਬਾਗ ਸਿੰਘ ਉਰਫ ਦਿਲਬਾਗ ਦੇ ਖ਼ਿਲਾਫ਼ ਫਗਵਾੜਾ ਦੇ ਵੱਖ- ਵੱਖ ਥਾਣਿਆਂ ਚ ਚਾਰ ਮਾਮਲੇ ਜਨ੍ਹਿਾਂ ਚ ਕੁੱਟਮਾਰ ਲੁੱਟ ਖੋਹ ਕਤਲ ਆਦਿ ਦੇ ਮਾਮਲੇ ਸ਼ਾਮਲ ਹਨ ਦਰਜ ਹਨ। ਜਦਕਿ ਆਰੋਪੀ ਕੁਲਵਿੰਦਰ ਕੌਰ ਉਰਫ ਕੋਮਲ ਪਤਨੀ ਰਵੀ ਕੁਮਾਰ ਵਾਸੀ ਪਿੰਡ ਗੰਡਵਾਂ ਦੇ ਖ਼ਿਲਾਫ਼ ਕਤਲ ਕੁੱਟਮਾਰ ਸਮੇਤ ਹੋਰ ਸੰਗੀਨ ਅਪਰਾਧ ਦੇ ਤਹਿਤ ਇੱਥੇ ਦੇ ਪੁਲਸ ਥਾਣਿਆਂ ਚ ਤਿੰਨ ਮਾਮਲੇ ਦਰਜ ਹਨ। ਮੁਲਜ਼ਮ ਜੋਤੀ ਪੁੱਤਰੀ ਦਿਲਬਾਗ ਸਿੰਘ ਉਰਫ ਦਿਲਬਾਗ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਹੈ ਅਤੇ ਜਸਪਾਲ ਉਰਫ਼ ਪਾਲ ਪੁੱਤਰ ਰਣਜੀਤ ਰਾਮ ਵਾਸੀ ਪਿੰਡ ਗੰਡਵਾਂ ਦੇ ਖਿਲਾਫ਼ ਥਾਣਾ ਸਤਨਾਮਪੁਰਾ ਚ ਦੋ ਮਾਮਲੇ ਦਰਜ ਹਨ ਜਦਕਿ ਆਰੋਪੀ ਜਸਬੀਰ ਕੁਮਾਰ ਪੁੱਤਰ ਜਸਪਾਲ ਵਾਸੀ ਪਿੰਡ ਗੰਡਵਾਂ ਖ਼ਿਲਾਫ਼ ਕੁੱਟਮਾਰ ਇਰਾਦਾ ਕਤਲ ਲੁੱਟਖੋਹ ਸਮੇਤ ਹੋਰ ਕਈ ਗੰਭੀਰ ਅਪਰਾਧਿਕ ਧਾਰਾ ਦੇ ਤਹਿਤ ਇਥੇ ਦੇ ਵੱਖ-ਵੱਖ ਪੁਲਸ ਥਾਣਿਆਂ ਵਿਚ ਅੱਠ ਪੁਲਸ ਕੇਸ ਦਰਜ ਹਨ। 

ਉਨ੍ਹਾਂ ਦੱਸਿਆ ਕਿ ਪੁਲਸ ਆਰੋਪੀਆਂ ਨੂੰ ਅਦਾਲਤ ਚ ਪੇਸ਼ ਕਰ ਇਨ੍ਹਾਂ ਨੂੰ ਪੁਲਸ ਰਿਮਾਂਡ ਤੇ ਲਵੇਗੀ ਅਤੇ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ । ਇਸ ਮੌਕੇ ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਬਸ਼ੰਭਰ ਲਾਲ ਕਤਲਕਾਂਡ ਚ ਕੁਲ 13 ਆਰੋਪੀ ਕਾਤਲਾਂ ਖ਼ਿਲਾਫ਼ ਥਾਣਾ ਸਤਨਾਮਪੁਰਾ ਵਿਖੇ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਗੰਢਵਾ ਦੇ ਬਿਆਨ ਤੇ ਧਾਰਾ 302,307,323,324,341,506,148,149,120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿਚ 4 ਮੁਲਜ਼ਮ ਕਾਤਲਾਂ ਨੂੰ ਪੁਲਸ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਥਾਣਾ ਸਤਨਾਮਪੁਰਾ ਪੁਲਸ ਬਸ਼ੰਭਰ ਲਾਲ ਕਤਲ ਕਾਂਡ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਹੋ ਰਹੀ ਹੈ। 

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਗ਼ਰੀਬਾਂ ਦੇ ਸੜੇ ਆਸ਼ੀਆਨੇ, 38 ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਹੋਈਆਂ ਸੁਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News