ਬੰਗਾ ''ਚ ਸ਼ਾਮਲਾਤੀ ਜ਼ਮੀਨ ਕਾਰਨ ਟਰੈਕਟਰ ਹੇਠਾਂ ਕੁਚਲ ਕੇ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ

Thursday, May 20, 2021 - 06:10 PM (IST)

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)-ਇਥੋਂ ਨਜ਼ਦੀਕੀ ਪੈਂਦੇ ਪਿੰਡ ਗੋਬਿੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਾਹੀ ਲਈ ਬੋਲੀ ਉਤੇ ਮਿਲੀ ਸ਼ਾਮਲਾਤੀ ਜ਼ਮੀਨ ਕਾਰਨ ਦੇਰ ਰਾਤ ਇਕ 64 ਸਾਲਾ ਬਜ਼ੁਰਗ ਨੂੰ ਟਰੈਕਟਰ ਹੇਠਾਂ ਕੁਚਲ ਕੇ ਦਰਦਨਾਕ ਮੌਤ ਦੇ ਦਿੱਤੀ। ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਮੇਲਾ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ 8 ਵਜੇ ਦੇ ਕਰੀਬ ਪਿੰਡ ਦੀ ਪਾਰਕ ਵਿੱਚ ਆਪਣੇ ਤਾਏ ਦੇ ਲੜਕੇ ਅਮਨਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਨਾਲ ਬੈਠਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦਾ ਹੀ ਅਮਰੀਕ ਸਿੰਘ, ਗੁਰਦੀਪ ਸਿੰਘ ਦੋਵੇਂ ਪੁੱਤਰ ਕਸ਼ਮੀਰ ਸਿੰਘ , ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ, ਨਬੀ ਪੁੱਤਰ ਨਿਰਮਲ ਸਿੰਘ ਅਤੇ ਇਕ ਹੋਰ ਨਾ ਮਾਲੂਮ ਵਿਅਕਤੀ ਜਿਸ ਨੂੰ ਉਹ ਸਾਹਮਣੇ ਆਉਣ ਉਤੇ ਪਛਾਣ ਸਕਦੇ ਹਨ ,ਜੋ ਕਿ ਇਕ ਟਰੈਕਟਰ ਨਿਊ ਹੌਲਾਡ ਮਾਡਲ-5630 ਫਾਰ ਬਾਏ ਫੋਰ ਉਤੇ ਸਵਾਰ ਹੋ ਕੇ ਉੱਚੀ ਆਵਾਜ਼ ਵਿਚ ਡੈਕ ਲਗਾ ਕੇ ਸ਼ੋਰ ਸ਼ਰਾਬਾ ਕਰ ਰਹੇ ਸਨ। 

ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਹਰਕਤਾਂ ਵੇਖ ਉਹ ਆਪਣੇ ਘਰ ਨੂੰ ਚਲੇ ਗਏ ਅਤੇ ਉਕਤ ਸਾਰੇ ਟਰੈਕਟਰ ਸਵਾਰ ਉਨ੍ਹਾਂ ਦੇ ਮਗਰ ਆਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ, ਤਾਏ ਦਾ ਲੜਕਾ ਅਮਨਦੀਪ ਸਿੰਘ, ਤਾਇਆ ਗਿਰਦਾਰਾ ਸਿੰਘ, ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਅਤੇ ਮਾਤਾ ਹਰਬੰਸ ਕੌਰ ਆਪਣੇ ਘਰ ਦੇ ਗੇਟ ਦੇ ਬਾਹਰ ਰਸਤੇ ਵਿੱਚ ਖੜ੍ਹੇ ਸਨ। ਅਮਰੀਕ ਸਿੰਘ, ਗੁਰਦੀਪ ਸਿੰਘ ਦੋਵੇਂ ਪੁੱਤਰ ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ,ਨਬੀ ਪੁੱਤਰ ਨਿਰਮਲ ਸਿੰਘ ਅਤੇ ਇਕ ਹੋਰ ਨਾ ਮਾਲੂਮ ਵਿਅਕਤੀ ਇਕ ਟਰੈਕਟਰ ਉਤੇ ਸਵਾਰ ਸਨ। ਟਰੈਕਟਰ ਅਮਰੀਕ ਸਿੰਘ ਚਲਾ ਰਿਹਾ ਸੀ ਅਤੇ ਬਾਕੀ ਦੇ ਚਾਰੇ ਜਣੇ ਅਮਰੀਕ ਨੂੰ ਕਹਿ ਰਹੇ ਸਨ ਅੱਜ ਇਨ੍ਹਾਂ ਨੂੰ ਜਾਣ ਨਹੀਂ ਦੇਣਾ, ਜਿਸ ਦੇ ਚਲਦੇ ਅਮਰੀਕ ਸਿੰਘ ਨੇ ਉਕਤ ਟਰੈਕਟਰ ਉਨ੍ਹਾਂ ਵੱਲ ਨੂੰ ਮੋੜ ਲਿਆ। 

ਇਹ ਵੀ ਪੜ੍ਹੋ:  ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ

PunjabKesari

ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਤਾਏ ਦਾ ਲੜਕਾ ਅਮਨਦੀਪ ਸਿੰਘ ਅਤੇ ਦੋਵੇਂ ਤਾਏ ਸਾਈਡ ਉਤੇ ਹੋ ਗਏ ਜਦੋਕਿ ਟਰੈਕਟਰ ਉਨ੍ਹਾਂ ਦੇ ਪਿਤਾ ਵਿੱਚ ਜਾ ਵੱਜਾ ਅਤੇ ਉਹ ਹੇਠਾਂ ਡਿੱਗ ਪਏ ਅਤੇ ਟਰੈਕਟਰ ਦਾ ਪਹੀਆ ਉਨ੍ਹਾਂ ਦੇ ਸਿਰ ਆ ਵੱਜਾ। ਇਸ ਦੌਰਾਨ ਉਨ੍ਹਾਂ ਦੇ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਉਕਤ ਟਰੈਕਟਰ ਸਵਾਰ ਮੌਕੇ ਤੋਂ ਟਰੈਕਟਰ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਮੌਕੇ ਅਤੇ ਖੜ੍ਹੇ ਕੁਝ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਦਾ ਗਿਆ, ਜਿੱਥੇ ਡਿਊਟੀ ਉਤੇ ਹਾਜ਼ਰ ਡਾਕਟਰ ਵੱਲੋਂ ਉਨ੍ਹਾਂ ਦੀ ਜਾਂਚ ਕਰਨ ਉਪਰੰਤ ਮ੍ਰਿਕਤ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਟਵੀਟ ਕਰਕੇ ਮੁੜ ਘੇਰਿਆ ਕੈਪਟਨ, ਪਾਰਟੀ ਦੇ ਵਿਧਾਇਕਾਂ ਨੂੰ ਕੀਤੀ ਇਹ ਅਪੀਲ

ਉਨ੍ਹਾਂ ਦੱਸਿਆ ਕਿ ਉਕਤ ਕੀਤੇ ਗਏ ਕਤਲ ਦਾ ਕਾਰਨ ਇਕ ਹਫ਼ਤਾ ਪਹਿਲਾ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਵਾਹੀ ਲਈ ਬੋਲੀ ਹੋਈ ਸੀ, ਜੋ ਕਿ ਉਨ੍ਹਾਂ ਦੇ ਹੱਕ ਵਿੱਚ ਹੋ ਗਈ। ਜਿਸ ਦੇ ਚਲਦੇ ਅਮਰੀਕ ਸਿੰਘ ਨੇ ਆਪਣੇ ਨਾਲ ਉਕਤ ਸਾਥੀਆ ਨਾਲ ਮਿਲ ਕੇ ਉਨ੍ਹਾਂ ਦੇ ਪਿਤਾ ਵਿੱਚ ਜਾਣਬੁੱਝ ਕੇ ਟਰੈਕਟਰ ਮਾਰ ਕੇ ਕਤਲ ਕੀਤਾ ਹੈ। ਉਪਰੋਕਤ ਹੋਈ ਵਾਰਦਾਤ ਤੋਂ ਬਾਅਦ ਬੰਗਾ ਥਾਂਣਾ ਪੁਲਸ ਦੇ ਐੱਸ. ਐੱਚ. ਓ. ਪਵਨ ਕੁਮਾਰ, ਡੀ. ਐੱਸ. ਪੀ. ਬੰਗਾ ਗੁਰਵਿੰਦਰ ਪਾਲ ਸਿੰਘ, ਸਬ ਇੰਸਪੈਕਟਰ ਜਸਵੀਰ ਸਿੰਘ ਕੋਲਧਾਰ, ਏ. ਐੱਸ. ਆਈ. ਸ਼ਿੰਦਰ ਪਾਲ, ਰਘਵੀਰ ਸਿੰਘ ਮੌਕੇ ਉਤੇ ਪੁੱਜ ਗਏ ਅਤੇ ਵਾਰਦਾਤ ਦੌਰਾਨ ਮਾਰੇ ਗਏ ਦਰਸ਼ਨ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

PunjabKesari

ਕੀ ਕਹਿਣਾ ਹੈ ਡੀ. ਐੱਸ. ਪੀ. ਬੰਗਾ ਗੁਰਵਿੰਦਰ ਪਾਲ ਸਿੰਘ ਦਾ
ਉਪਰੋਕਤ ਹੋਈ ਘਟਨਾ ਸੰਬਧੀ ਮੌਕੇ ਉਤੇ ਬੰਗਾ ਦੇ ਡੀ. ਐੱਸ. ਪੀ. ਗੁਰਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਮ੍ਰਿਕਤ ਦਰਸ਼ਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਦੇ ਬਿਆਨਾਂ ਉਤੇ 302,120 ਬੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀ ਹੋਈ ਹੈ ਅਤੇ ਪੁਲਸ ਟੀਮਾਂ ਵੱਲੋਂ ਉਪਰੋਕਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਨੂਰਪੁਰਬੇਦੀ 'ਚ ਆਹਮੋ-ਸਾਹਮਣੇ ਹੋਏ RSS ਦੇ ਕਾਰਕੁਨ ਅਤੇ ਕਿਸਾਨ, ਸਥਿਤੀ ਬਣੀ ਤਣਾਅਪੂਰਨ

ਪਰਿਵਾਰਕ ਮੈਬਰਾ ਨੇ ਕੀਤੀ ਸਖ਼ਤ ਸਜ਼ਾ ਦੀ ਮੰਗ
ਮੌਕੇ ਉਤੇ ਖੜ੍ਹੇ ਪਰਿਵਾਰਕ ਅਤੇ ਕੁਝ ਹੋਰ ਪਿੰਡ ਵਾਸੀਆਂ ਨੇ ਦਰਸ਼ਨ ਸਿੰਘ ਦੇ ਹੋਏ ਕਤਲ ਉਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਰਸ਼ਨ ਸਿੰਘ ਨੇ 25 ਤੋਂ 30 ਸਾਲ ਵਿਦੇਸ਼ ਵਿੱਚ ਕੰਮ ਕਰ ਗੁਜ਼ਾਰੇ ਸਨ। ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਕਈ ਸਾਲਾ ਬਾਅਦ ਪਿਛਲੇ ਸਾਲ ਹੀ ਦੀਵਾਲੀ ਤੋਂ ਪਹਿਲਾਂ ਵਿਦੇਸ਼ ਤੋਂ ਪਿੰਡ ਵਾਪਸ ਆਇਆ ਸੀ ਅਤੇ ਕਿਸੇ ਨਾਲ ਕੋਈ ਗਲਤ ਗੱਲ ਨਹੀਂ ਸੀ ਕਰਦਾ। ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਦੋਸ਼ੀਆ ਨੂੰ ਸਖਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਨੇ ‘ਕੋਰੋਨਾ ਮੁਕਤ ਪਿੰਡ ਮੁਹਿੰਮ’ ਤਹਿਤ ਜ਼ਿਲ੍ਹੇ ਦੇ ਪਿੰਡਾਂ ਲਈ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News