ਭਾਬੀ ਦੇ ਪਿਆਰ 'ਚ ਅੰਨ੍ਹੇ ਦਿਓਰ ਨੇ ਕੀਤਾ ਵੱਡਾ ਕਾਂਡ, ਰਸਤੇ 'ਚੋਂ ਹਟਾਉਣ ਲਈ ਭਰਾ ਨੂੰ ਉਤਾਰ ਦਿੱਤਾ ਮੌਤ ਦੇ ਘਾਟ

Sunday, Mar 17, 2024 - 01:26 AM (IST)

ਭਾਬੀ ਦੇ ਪਿਆਰ 'ਚ ਅੰਨ੍ਹੇ ਦਿਓਰ ਨੇ ਕੀਤਾ ਵੱਡਾ ਕਾਂਡ, ਰਸਤੇ 'ਚੋਂ ਹਟਾਉਣ ਲਈ ਭਰਾ ਨੂੰ ਉਤਾਰ ਦਿੱਤਾ ਮੌਤ ਦੇ ਘਾਟ

ਚੰਡੀਗੜ੍ਹ (ਪ੍ਰੀਕਸ਼ਿਤ): ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦੇ ਦੋਸ਼ 'ਚ ਫੜੀ ਗਈ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਜ਼ਿਲ੍ਹਾ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਅਦਾਲਤ ਨੇ ਦੋਵਾਂ ’ਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਮੁਲਜ਼ਮਾਂ ਦੀ ਪਛਾਣ ਪਲਸੌਰਾ ਦੀ ਰਹਿਣ ਵਾਲੀ ਸੁਨੀਤਾ ਅਤੇ ਮਲੋਆ ਕਲੋਨੀ ਦੇ ਰਹਿਣ ਵਾਲੇ ਰਾਜੀਵ ਕੁਮਾਰ ਵਜੋਂ ਹੋਈ ਹੈ। 

ਦਾਇਰ ਮਾਮਲੇ ਤਹਿਤ ਸੈਕਟਰ-39 ਥਾਣਾ ਪੁਲਸ ਨੇ ਸਤੰਬਰ 2020 ’ਚ ਪੁਲਸ ਨੇ ਮ੍ਰਿਤਕ ਸੋਨੂੰ ਦੇ ਕਤਲ ਅਤੇ ਅਪਰਾਧਿਕ ਸਾਜਿਸ਼ ਬਣਾਉਣ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਪਤਨੀ ਸੁਨੀਤਾ ਅਤੇ ਉਸ ਦੇ ਪ੍ਰੇਮੀ ਰਾਜੀਵ ਨੂੰ ਗ੍ਰਿਫ਼ਤਾਰ ਕੀਤਾ ਸੀ। ਕਰੀਬ ਚਾਰ ਸਾਲ ਤੱਕ ਚੱਲੀ ਸੁਣਵਾਈ ਦੌਰਾਨ ਅਦਾਲਤ ਨੇ ਵੀਰਵਾਰ ਨੂੰ ਦੋਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ’ਤੇ ਸ਼ਨੀਵਾਰ ਲਈ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਮਾਮਲੇ ’ਚ ਸਰਕਾਰੀ ਧਿਰ ਵਲੋਂ ਦੋਵਾਂ ਮੁਲਜ਼ਮਾਂ ਵਲੋਂ ਕੀਤੇ ਗਏ ਅਪਰਾਧ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ- ਪਾਕਿਸਤਾਨ ਦੀ ਵੀ ਹੱਦ ਹੀ ਹੋ ਗਈ ! ਬਾਜ਼ਾਰ 'ਚ ਉਤਾਰ'ਤੇ ਇਕੋ ਪਾਸੇ ਛਪਾਈ ਵਾਲੇ ਕਰੰਸੀ ਨੋਟ

ਸੈਕਟਰ-39 ਥਾਣਾ ਪੁਲਸ ਨੇ ਮੋਹਾਲੀ ਨਿਵਾਸੀ ਅੰਕਿਤ ਦੀ ਸ਼ਿਕਾਇਤ ’ਤੇ 30 ਸਤੰਬਰ 2020 ਨੂੰ ਮਾਮਲਾ ਦਰਜ ਕੀਤਾ ਸੀ। ਅੰਕਿਤ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਰੋਜ਼ਾਨਾ ਦੌੜਨ ਲਈ ਸੈਕਟਰ-52 ਝੀਲ ’ਤੇ ਜਾਂਦਾ ਹੈ। ਉਹ ਦੋਸਤ ਨਾਲ ਸ਼ਾਮ 6.45 ਵਜੇ ਘਰ ਵਾਪਸ ਜਾ ਰਿਹਾ ਸੀ। ਜਿਉਂ ਹੀ ਉਹ ਬੜਹੇੜੀ ਚੌਕ ਕੋਲ ਪਹੁੰਚਿਆ ਤਾਂ ਦੇਖਿਆ ਕਿ ਇਕ ਸਾਈਕਲ ਸਲਿਪ ਰੋਡ ’ਤੇ ਖੜ੍ਹੀ ਸੀ। 

ਉਨ੍ਹਾਂ ਨੇ ਸੈਕਟਰ-54 ਦੇ ਜੰਗਲ ਵਿਚ ਦੇਖਿਆ ਕਿ ਉੱਥੇ ਖ਼ੂਨ ਨਾਲ ਲਥਪਥ ਹਾਲਤ ’ਚ ਇਕ ਨੌਜਵਾਨ ਪਿਆ ਹੈ। ਉਸ ਦੇ ਸਿਰ ਅਤੇ ਮੂੰਹ ’ਤੇ ਸੱਟ ਦੇ ਨਿਸ਼ਾਨ ਸਨ। ਅੰਕਿਤ ਦੀ ਸ਼ਿਕਾਇਤ ’ਤੇ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਪੜਤਾਲ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਸੋਨੂੰ ਪੇਂਟਰ ਦਾ ਕੰਮ ਕਰਦਾ ਹੈ। ਸੋਨੂੰ ਨਾਲ ਉਸ ਦੇ ਮਾਮੇ ਦਾ ਪੁੱਤਰ ਰਾਜੀਵ ਵੀ ਪੇਂਟਰ ਦਾ ਕੰਮ ਕਰਦਾ ਸੀ। 

ਪੁਲਸ ਨੇ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਉਸ ਦੇ ਸੋਨੂੰ ਦੀ ਪਤਨੀ ਨਾਲ ਨਾਜ਼ਾਇਜ ਸਬੰਧ ਸੀ। ਸੁਨੀਤਾ ਦੇ ਕਹਿਣ ’ਤੇ ਰਾਜੀਵ ਨੇ ਸੋਨੂੰ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਹ ਸੁਨੀਤਾ ਕੋਲ ਗਿਆ ਅਤੇ ਉਸ ਨੂੰ ਦੱਸਿਆ ਕਿ ਉਸ ਨੇ ਸੋਨੂੰ ਦਾ ਕਤਲ ਕਰ ਦਿੱਤਾ ਹੈ। ਸੁਨੀਤਾ ਨੇ ਇਹ ਗੱਲ ਪੁਲਸ ਤੋਂ ਲੁਕੋ ਕੇ ਰੱਖੀ। ਰਾਜੀਵ ਨੇ ਦੱਸਿਆ ਸੀ ਕਿ ਸੁਨੀਤਾ ਉਸ ਨੂੰ ਕਹਿੰਦੀ ਸੀ ਕਿ ਸੋਨੂੰ ਦੇ ਕਤਲ ਤੋਂ ਬਾਅਦ ਉਹ ਦੋਵੇਂ ਵਿਆਹ ਕਰਵਾ ਲੈਣਗੇ।

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਹੋਈ ਟਰੱਕ ਡਰਾਈਵਰ ਦੀ ਮੌਤ, ਪੁਲਸ ਨੇ ਮਰੇ 'ਤੇ ਹੀ ਕਰ'ਤਾ ਮਾਮਲਾ ਦਰਜ (ਵੀਡੀਓ)

ਪੁਲਸ ਨੇ ਮਾਮਲੇ ’ਚ ਮ੍ਰਿਤਕ ਸੋਨੂੰ ਦੀ ਪਤਨੀ ਸੁਨੀਤਾ ਅਤੇ ਉਸ ਦੇ ਪ੍ਰੇਮੀ ਰਾਜੀਵ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਰਾਜੀਵ ਮਲੋਆ ਵਿਚ ਕਰਾਏ ’ਤੇ ਰਹਿੰਦਾ ਸੀ ਅਤੇ ਸੋਨੂੰ ਨਾਲ ਪੇਂਟਰ ਦਾ ਕੰਮ ਕਰਦਾ ਸੀ। ਸੋਨੂੰ ਰਾਜੀਵ ਦੀ ਭੂਆ ਦਾ ਮੁੰਡਾ ਹੈ ਤੇ ਸੋਨੂੰ ਹੀ ਰਾਜੀਵ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਚੰਡੀਗੜ੍ਹ ਲੈ ਕੇ ਆਇਆ ਸੀ ਅਤੇ ਆਪਣੇ ਨਾਲ ਕੰਮ ’ਤੇ ਲਾਇਆ ਸੀ। ਸ਼ੁਰੂਆਤੀ ਕੁਝ ਦਿਨ ਉਹ ਸੋਨੂੰ ਦੇ ਘਰ ’ਚ ਹੀ ਰਿਹਾ। ਇਸੇ ਦੌਰਾਨ ਰਾਜੀਵ ਦੇ ਸੁਨੀਤਾ ਨਾਲ ਨਾਜ਼ਾਇਜ ਸਬੰਧ ਬਣ ਗਏ, ਜਿਸ ਕਾਰਨ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਪਰਵਾਨ ਚੜ੍ਹਾਉਣ ਲਈ ਸੋਨੂੰ ਦਾ ਕਤਲ ਕਰਨ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਰਾਜੀਵ ਨੇ ਆਪਣੀ ਹੀ ਭਾਬੀ ਦੇ ਪਿਆਰ 'ਚ ਅੰਨ੍ਹਾ ਹੋ ਕੇ ਆਪਣੀ ਭੂਆ ਦੇ ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।  

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News