ਮੁਕਤਸਰ 'ਚ ਦਿਨ-ਦਿਹਾੜੇ ਡੀ. ਸੀ. ਦਫ਼ਤਰ ਬਾਹਰੋਂ ਵਿਅਕਤੀ ਅਗਵਾ, ਲੋਕ ਵੇਖਦੇ ਰਹੇ ਤਮਾਸ਼ਾ (ਵੀਡੀਓ)

Tuesday, May 09, 2023 - 01:56 PM (IST)

ਮੁਕਤਸਰ 'ਚ ਦਿਨ-ਦਿਹਾੜੇ ਡੀ. ਸੀ. ਦਫ਼ਤਰ ਬਾਹਰੋਂ ਵਿਅਕਤੀ ਅਗਵਾ, ਲੋਕ ਵੇਖਦੇ ਰਹੇ ਤਮਾਸ਼ਾ (ਵੀਡੀਓ)

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) : ਸ਼ਹਿਰ ਦੇ ਡੀ.ਸੀ. ਦਫ਼ਤਰ ਨੇੜੇ ਇਕ ਵਿਅਕਤੀ ਨੂੰ ਕੁਝ ਲੋਕਾਂ ਵੱਲੋਂ ਜ਼ਬਰਦਸਤੀ ਚੁੱਕ ਕੇ ਗੱਡੀ ’ਚ ਪਾ ਕੇ ਲੈ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ’ਚ ਵਿਅਕਤੀ ਜ਼ੋਰ-ਜ਼ੋਰ ਦੀ ਗੋਰੇ ਓਓ ਕਹਿ ਕੇ ਮਦਦ ਲਈ ਆਵਾਜ਼ਾਂ ਮਾਰ ਰਿਹਾ ਹੈ ਪਰ ਕੋਈ ਵਿਅਕਤੀ ਉਸਦੀ ਮਦਦ ਲਈ ਅੱਗੇ ਨਹੀਂ ਆਉਂਦਾ। ਤਿੰਨ-ਚਾਰ ਵਿਅਕਤੀ ਉਸ ਵਿਅਕਤੀ ਨੂੰ ਗੱਡੀ ਅੰਦਰ ਕਰਦੇ ਦਿਖਾਈ ਦੇ ਰਹੇ ਨੇ ਤੇ ਵਿਅਕਤੀ ਅਗਵਾਕਾਰਾਂ ਤੋਂ ਜਾਨ ਛੁਡਵਾਉਣ ਲਈ ਮਦਦ ਦੀ ਆਵਾਜ਼ ਲਾਉਂਦਿਆਂ ਖ਼ੁਦ ਵੀ ਉਨ੍ਹਾਂ ਦੇ ਚੁੰਗਲ ਤੋਂ ਭੇਜਣ ਲਈ ਜ਼ੋਰ ਅਜਮਾਇਸ਼ ਕਰਦਾ ਦਿਖਾਈ ਦੇ ਰਿਹਾ ਹੈ ਪਰ ਅਣਪਛਾਤੇ ਲੋਕ ਉਸਨੂੰ ਗੱਡੀ ਜਾ ਪਾ ਕੇ ਨਾਲ ਲੈ ਗਏ ਤੇ ਲੋਕ ਮੂਕਦਰਸ਼ਕ ਬਣੇ ਤਮਾਸ਼ਾ ਦੇਖਦੇ ਰਹੇ।

ਇਹ ਵੀ ਪੜ੍ਹੋ- ਮਾਮਲਾ ਕੈਦੀਆਂ ਦੀ ਵਾਇਰਲ ਵੀਡੀਓ ਦਾ: ਬਠਿੰਡਾ ਜੇਲ੍ਹ 'ਚ ਮੋਬਾਇਲ ਪਹੁੰਚਾਉਣ ਵਾਲੇ ਨੇ ਕੀਤਾ ਸਰੰਡਰ

ਘਟਨਾ ਮਗਰੋਂ ਪੁਲਸ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪ੍ਰਤਖਦਰਸ਼ੀਆਂ ਦੇ ਬਿਆਨ ਲਏ ਜਾ ਰਹੇ ਸਨ। ਪ੍ਰਦਖਦਰਸ਼ੀਆਂ ਅਨੁਸਾਰ ਇਹ ਅਗਵਾ ਦਾ ਮਾਮਲਾ ਪ੍ਰਤੀਤ ਹੋ ਰਿਹਾ ਸੀ। ਉਕਤ ਨੌਜਵਾਨ ਪਿੰਡ ਰੱਤਾ ਟਿੱਬਾ ਦਾ ਰਹਿਣ ਵਾਲਾ ਹੈ। ਇਸਦੀ ਪਿੰਡ ਦੀ ਹੀ ਰਹਿਣ ਵਾਲੀ ਇਕ ਔਰਤ ਨਾਲ ਪ੍ਰੇਮ ਸੰਬੰਧ ਚਲ ਰਿਹਾ ਸੀ। ਦੋ ਮਹੀਨੇ ਪਹਿਲਾਂ ਔਰਤ ਬੱਚਿਆਂ ਤੇ ਪਤੀ ਨੂੰ ਛੱਡ ਕੇ ਘਰੋਂ ਭੱਜ ਗਈ ਸੀ। ਜਿਸ ਤੋਂ ਬਾਅਦ ਔਰਤ ਦਾ ਸਹੁਰਾ ਪਰਿਵਾਰ ਉਕਤ ਵਿਅਕਤੀ ਤੇ ਔਰਤ ਦੀ ਭਾਲ ਕਰ ਰਹੇ ਸਨ ਤੇ ਬੀਤੇ ਦਿਨ ਉਨ੍ਹਾਂ ਉਕਤ ਵਿਅਕਤੀ ਨੂੰ ਡੀ.ਸੀ. ਦਫ਼ਤਰ ਨੇੜੇ ਤਾਂ ਉਨ੍ਹਾਂ ਉਸ ਨੂੰ ਕਰੂਜਰ ਗੱਡੀ ’ਚ ਲੱਦ ਲਿਆ ਤੇ ਜ਼ਬਰਦਸਤੀ ਚੁੱਕ ਕੇ ਚਲੇ ਗਏ। ਥਾਣਾ ਸਦਰ ਪ੍ਰਭਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਪੱਖਾਂ ਨਾਲ ਗੱਲਬਾਤ ਚੱਲ ਰਹੀ ਹੈ। ਉਸ ਮਗਰੋਂ ਅਗਲੇਰੀ ਕਾਰਵਾਈ ਜਿਹੜੀ ਵੀ ਹੋਵੇਗੀ ਉਹ ਕੀਤੀ ਜਾਵੇਗੀ।

PunjabKesari

PunjabKesari

ਇਹ ਵੀ ਪੜ੍ਹੋ- ਮਾਲੇਰਕੋਟਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 8 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਟਿੱਪਰ ਨੇ ਦਰੜਿਆ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News