ਚੋਲਾਂਗ ਟੋਲ ਪਲਾਜ਼ਾ ’ਤੇ ਚਲਦੀ ਬੱਸ ''ਚੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ
Thursday, Aug 27, 2026 - 03:22 AM (IST)
ਟਾਂਡਾ ਉੜਮੁੜ (ਮੋਮੀ, ਪੰਡਿਤ) : ਚੋਲਾਂਗ ਟੋਲ ਪਲਾਜ਼ਾ ’ਤੇ ਬੁੱਧਵਾਰ ਰਾਤ ਕਰੀਬ 8:30 ਵਜੇ ਵਾਪਰੇ ਇਕ ਹਾਦਸੇ ’ਚ ਨਿੱਜੀ ਕੰਪਨੀ ਦੀ ਬੱਸ ਤੋਂ ਡਿੱਗ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੁਸ਼ਿਆਰ ਸਿੰਘ ਪੁੱਤਰ ਜੀਤ ਸਿੰਘ, ਵਾਸੀ ਪਿੰਡ ਨੰਗਲ ਖੂੰਗਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੀ ਨਵੀਂ SCORPIO-N ਚੋਰੀ! ਹੂਟਰ ਤੇ ਸਿਕਿਓਰਿਟੀ ਅਲਾਰਮ ਵੱਜਣ ਦੇ ਬਾਵਜੂਦ ਕਰ ਗਏ ਕਾਂਡ
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੀ ਬੱਸ ਜਲੰਧਰ ਤੋਂ ਸਵਾਰੀਆਂ ਲੈ ਕੇ ਪਠਾਨਕੋਟ ਵੱਲ ਜਾ ਰਹੀ ਸੀ। ਜਦੋਂ ਬੱਸ ਚੋਲਾਂਗ ਟੋਲ ਪਲਾਜ਼ਾ ’ਤੇ ਪਰਚੀ ਕਟਵਾਉਣ ਲਈ ਰੁਕੀ ਤਾਂ ਹੁਸ਼ਿਆਰ ਸਿੰਘ, ਜਿਸ ਨੇ ਅਗਲੇ ਸਟੈਂਡ ’ਤੇ ਉਤਰਨਾ ਸੀ, ਬੱਸ ਦੇ ਦਰਵਾਜ਼ੇ ਨੇੜੇ ਆ ਕੇ ਖੜ੍ਹਾ ਹੋ ਗਿਆ। ਇਸੇ ਦੌਰਾਨ ਟੋਲ ਤੋਂ ਜਿਵੇਂ ਹੀ ਡਰਾਈਵਰ ਨੇ ਬੱਸ ਅੱਗੇ ਤੋਰੀ ਤਾਂ ਅਚਾਨਕ ਲੱਗੇ ਝਟਕੇ ਕਾਰਨ ਹੁਸ਼ਿਆਰ ਸਿੰਘ ਹੇਠਾਂ ਡਿੱਗ ਗਿਆ ਅਤੇ ਬੱਸ ਦੇ ਪਹੀਏ ਹੇਠਾਂ ਆਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਟਾਂਡਾ ਵਿਖੇ ਰਖਵਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
