ਟਰੇਨ ਚੜ੍ਹਦੇ ਸਮੇਂ ਹਾਦਸਾ ਵਾਪਰਨ ਕਾਰਨ ਵਿਅਕਤੀ ਦੀ ਮੌਤ

Saturday, Dec 02, 2023 - 05:25 PM (IST)

ਟਰੇਨ ਚੜ੍ਹਦੇ ਸਮੇਂ ਹਾਦਸਾ ਵਾਪਰਨ ਕਾਰਨ ਵਿਅਕਤੀ ਦੀ ਮੌਤ

ਧੂਰੀ (ਜੈਨ) : ਸਥਾਨਕ ਰੇਲਵੇ ਸਟੇਸ਼ਨ ’ਤੇ ਇਕ ਟਰੇਨ ’ਤੇ ਚੜ੍ਹਦੇ ਸਮੇਂ ਇਕ ਵਿਅਕਤੀ ਦੀ ਰੇਲਗੱਡੀ ਹੇਠਾਂ ਆ ਕੇ ਮੌਤ ਹੋ ਗਈ। ਇਸ ਸਬੰਧੀ ਜੀ. ਆਰ. ਪੀ. ਚੌਂਕੀ ਧੂਰੀ ਵਿਖੇ ਤਾਇਨਾਤ ਏ. ਐੱਸ. ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੱਮ ਦੱਤ ਸ਼ਰਮਾ (60) ਵਾਸੀ ਗਾਜ਼ਿਆਬਾਦ ਧੂਰੀ ਰੇਲਵੇ ਸਟੇਸ਼ਨ ’ਤੇ ਲੰਘੀ ਸ਼ਾਮ ਸ਼੍ਰੀ ਗੰਗਾਨਗਰ ਜਾਣ ਲਈ ਆਇਆ ਸੀ। 

ਟਰੇਨ ’ਤੇ ਚੜ੍ਹਦੇ ਸਮੇਂ ਉਸਦੇ ਰੇਲਗੱਡੀ ਦੀ ਚਪੇਟ ’ਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਹੈ।
 


author

Babita

Content Editor

Related News