ਨੂਰਪੁਰਬੇਦੀ ''ਚ ਕੋਰੋਨਾ ਕਾਰਨ ਪਹਿਲੀ ਮੌਤ, ਬਜ਼ੁਰਗ ਬੀਬੀ ਨੇ ਤੋੜਿਆ ਦਮ

08/29/2020 1:30:33 PM

ਨੂਰਪੁਰਬੇਦੀ (ਭੰਡਾਰੀ)— ਨੂਰਪੁਰਬੇਦੀ ਖੇਤਰ 'ਚ ਕੋਰੋਨਾ ਨਾਲ ਪਹਿਲੀ ਮੌਤ ਹੋਈ ਹੈ ਜੋ ਕਿ 78 ਸਾਲਾ ਬਜ਼ੁਰਗ ਔਰਤ ਸੀ। ਇਸ ਸਬੰਧੀ ਪੁਸ਼ਟੀ ਕਰਦੇ ਸਰਕਾਰੀ ਹਸਪਤਾਲ ਸਿੰਘਪੁਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਬਲਾਕ ਨੂਰਪੁਰਬੇਦੀ ਦੇ ਪਿੰਡ ਲਸਾੜੀ ਦੀ ਬਜ਼ੁਰਗ ਔਰਤ ਸ਼ੀਲਾ ਦੇਵੀ ਪਤਨੀ ਮਹਿੰਦਰ ਸਿੰਘ ਬ੍ਰੇਨ ਟਿਊਮਰ ਨਾਲ ਪੀੜਤ ਹੋਣ ਕਰਕੇ ਮੋਹਾਲੀ ਦੇ ਇਕ ਨਿਜੀ ਹਸਪਤਾਲ ਵਿਖੇ 12 ਅਗਸਤ ਤੋਂ ਜ਼ੇਰੇ ਇਲਾਜ ਸੀ।

ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਦੇ ਮਾਮਲੇ 'ਚ ਜਲੰਧਰ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ

ਇਸ ਦੌਰਾਨ ਉਕਤ ਬੀਬੀ ਦਾ ਕਰੀਬ 19 ਅਗਸਤ ਨੂੰ ਉੱਥੋਂ ਦੀ ਡਾਕਟਰਾਂ ਦੀ ਟੀਮ ਵੱਲੋਂ ਆਪ੍ਰੇਸ਼ਨ ਕੀਤਾ ਗਿਆ ਪਰ ਸਿਹਤ 'ਚ ਜ਼ਿਆਦਾ ਸੁਧਾਰ ਨਾ ਹੋਣ 'ਤੇ ਉਸਦਾ 27 ਅਗਸਤ ਨੂੰ ਉਕਤ ਹਸਪਤਾਲ ਵਿਖੇ ਰੈਪਿਡ ਕੋਰੋਨਾ ਟੈਸਟ ਲਈ ਸੈਂਪਲ ਲਿਆ ਗਿਆ, ਜਿਸ ਦੀ 27 ਅਗਸਤ ਨੂੰ ਪ੍ਰਾਪਤ ਹੋਈ ਰਿਪੋਰਟ ਪਾਜ਼ੇਟਿਵ ਪਾਈ ਗਈ।

ਐੱਸ. ਐੱਮ. ਓ. ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਉਕਤ ਔਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਇਕ ਦਿਨ ਬਾਅਦ ਬੀਤੇ ਦਿਨ ਮੋਹਾਲੀ ਵਿਖੇ ਮੌਤ ਹੋ ਗਈ। ਉਕਤ ਔਰਤ ਦਾ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਪਿੰਡ 'ਚ ਬਣੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ ।
ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ


shivani attri

Content Editor

Related News