ਜਲੰਧਰ: ਬਸਤੀ ਬਾਵਾ ਖੇਲ ਦੀ ਨਹਿਰ ''ਚੋਂ ਤੈਰਦੀ ਹੋਈ ਲਾਸ਼ ਮਿਲੀ, ਇਲਾਕੇ ''ਚ ਫੈਲੀ ਸਨਸਨੀ (pics)

Saturday, Aug 19, 2017 - 07:07 PM (IST)

ਜਲੰਧਰ: ਬਸਤੀ ਬਾਵਾ ਖੇਲ ਦੀ ਨਹਿਰ ''ਚੋਂ ਤੈਰਦੀ ਹੋਈ ਲਾਸ਼ ਮਿਲੀ, ਇਲਾਕੇ ''ਚ ਫੈਲੀ ਸਨਸਨੀ  (pics)

ਜਲੰਧਰ(ਸੋਨੂੰ)— ਇਥੋਂ ਦੇ ਬਸਤੀ ਬਾਵਾ ਖੇਲ ਦੇ ਅਧੀਨ ਪੈਂਦੇ ਰਾਜ ਨਗਰ ਦੇ ਕੋਲ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਬਿਸਤ-ਦੋਆਬ ਨਹਿਰ 'ਚੋਂ ਇਕ ਨੌਜਵਾਨ ਦੀ ਤੈਰਦੀ ਹੋਈ ਲਾਸ਼ ਬਰਾਮਦ ਕੀਤੀ ਗਈ। ਲਾਸ਼ ਬਰਾਮਦ ਹੋਣ ਨਾਲ ਇਲਾਕੇ 'ਚ ਕਾਫੀ ਸਨਮਨੀ ਫੈਲੀ ਹੋਈ ਹੈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਉਰਫ ਬੰਟੀ ਪੁੱਤਰ ਮਹਿੰਦਰ ਪਾਲ ਵਾਸੀ ਗੁਰੂ ਰਾਮਦਾਸ ਨਗਰ, ਕਬੀਰ ਬਿਹਾਰ ਦੇ ਰੂਪ 'ਚ ਹੋਈ ਹੈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮ੍ਰਿਤਕ ਦੀ ਮਾਂ ਦਰਸ਼ਨਾ ਨੇ ਹੱਤਿਆ ਦਾ ਦੋਸ਼ ਲਗਾਇਆ ਹੈ। 

PunjabKesari
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਬੇਟਾ ਵਿਜੇ ਗੁਆਂਢ ਦੀ ਮਹਿਲਾ ਨੂੰ 1000 ਰੁਪਏ ਦੇ ਕੇ ਇਹ ਕਹਿ ਕੇ ਚਲਾ ਗਿਆ ਕਿ ਇਹ ਪੈਸੇ ਉਸ ਦੀ ਮਾਂ ਨੂੰ ਦੇ ਦਿੱਤੇ ਜਾਣ। ਜਿਸ ਦੇ ਬਾਰੇ ਗੁਆਂਢੀਆਂ ਨੇ ਉਨ੍ਹਾਂ ਦੇ ਘਰ ਦੱਸਿਆ ਪਰ ਸਾਰੀ ਰਾਤ ਤੱਕ ਬੇਟਾ ਘਰ ਨਹੀਂ ਆਇਆ। ਸਵੇਰੇ ਨਹਿਰ 'ਚ ਤੈਰਦੀ ਹੋਈ ਲਾਸ਼ ਮਿਲਣ ਦੀ ਸੂਚਨਾ ਮਿਲੀ। ਉਸ ਦੀ ਮਾਂ ਨੇ ਕਿਹਾ ਕਿ ਬੇਟੇ ਦੇ ਸਰੀਰ 'ਤੇ ਛਾਲੇ ਪਏ ਹੋਏ ਹਨ, ਜਿਸ ਨਾਲ ਲੱਗਦਾ ਹੈ ਕਿ ਉਸ  ਨੂੰ ਸਾੜ ਕੇ ਮਾਰਿਆ ਗਿਆ ਹੈ। ਵਿਜੇ ਇਕ ਫੈਕਟਰੀ 'ਚ ਕੰਮ ਕਰਦਾ ਸੀ, ਉਥੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News