ਜਲੰਧਰ ਰੇਲਵੇ ਸਟੇਸ਼ਨ ਤੋਂ ਲਾਸ਼ ਮਿਲਣ ਦਾ ਮਾਮਲਾ, ਹੁਣ ਕਾਤਲ ਦੀ ਭੈਣ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ

Thursday, Nov 17, 2022 - 06:46 PM (IST)

ਜਲੰਧਰ ਰੇਲਵੇ ਸਟੇਸ਼ਨ ਤੋਂ ਲਾਸ਼ ਮਿਲਣ ਦਾ ਮਾਮਲਾ, ਹੁਣ ਕਾਤਲ ਦੀ ਭੈਣ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ

ਜਲੰਧਰ (ਵਰੁਣ)– ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਅਟੈਚੀ ਵਿਚ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਸ ਨੇ ਟਰੇਸ ਕਰ ਲਿਆ ਹੈ। ਇਹ ਕਤਲ ਨਾਜਾਇਜ਼ ਸੰਬੰਧਾਂ ਕਾਰਨ ਕੀਤਾ ਗਿਆ ਸੀ। ਪੁਲਸ ਨੇ 24 ਘੰਟਿਆਂ ਦੇ ਅੰਦਰ ਗਦਾਈਪੁਰ ਦੀ ਗਲੀ ਨੰਬਰ 1 ਵਿਚ ਰਹਿੰਦੇ ਕਾਤਲ ਨੂੰ 24 ਘੰਟਿਆਂ ਅੰਦਰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਵੀਰਵਾਰ ਨੂੰ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਇਸ ਮਾਮਲੇ ਵਿਚ ਪ੍ਰੈੱਸ ਕਾਨਫ਼ਰੰਸ ਕਰਕੇ ਖ਼ੁਲਾਸਾ ਕਰਨਗੇ। ਮ੍ਰਿਤਕ ਵਿਅਕਤੀ ਅਤੇ ਕਾਤਲ ਕਾਫ਼ੀ ਕਰੀਬੀ ਦੋਸਤ ਸਨ। ਜਿਸ ਵਿਅਕਤੀ ਦੀ ਲਾਸ਼ ਅਟੈਚੀ ਵਿਚੋਂ ਮਿਲੀ, ਉਸ ਦਾ ਨਾਂ ਮੁਹੰਮਦ ਸ਼ਮੀਮ ਉਰਫ਼ ਬਬਲੂ ਸੀ, ਜੋ ਲੇਬਰ ਦਾ ਕੰਮ ਕਰਦਾ ਸੀ ਅਤੇ ਗਦਾਈਪੁਰ ਵਿਚ ਸਥਿਤ ਕੁਆਰਟਰ ਵਿਚ ਰਹਿੰਦਾ ਸੀ। ਮ੍ਰਿਤਕ ਅਤੇ ਕਾਤਲ ਦੀ ਦੂਰ ਦੀ ਰਿਸ਼ਤੇਦਾਰੀ ਵੀ ਸੀ।

ਕਾਤਲ ਦੀ ਰਿਸ਼ਤੇਦਾਰੀ 'ਚ ਲੱਗਦੀ ਭੈਣ ਨਾਲ ਬਣੇ ਸਨ ਬਬਲੂ ਦੇ ਪ੍ਰੇਮ ਸੰਬੰਧ

ਮ੍ਰਿਤਕ ਬਬਲੂ ਕਾਫ਼ੀ ਲੰਮੇ ਸਮੇਂ ਤੋਂ ਜਲੰਧਰ ਵਿਚ ਲੇਬਰ ਦਾ ਕੰਮ ਕਰਦਾ ਸੀ। ਬਬਲੂ ਅਤੇ ਮੁਲਜ਼ਮ ਐੱਮ. ਡੀ. ਇਸ਼ਫਾਕ ਪਹਿਲਾਂ ਇਕੱਠੇ ਕੰਮ ਕਰਦੇ ਸਨ ਪਰ ਹੁਣ ਉਹ ਵੱਖ-ਵੱਖ ਫੈਕਟਰੀਆਂ ਵਿਚ ਕੰਮ ਕਰ ਰਹੇ ਸਨ। ਦੋਵਾਂ ਵਿਚ ਡੂੰਘੀ ਦੋਸਤੀ ਹੋਣ ਕਾਰਨ ਉਹ ਇਕ-ਦੂਸਰੇ ਦੀ ਰਿਸ਼ਤੇਦਾਰੀ ਵਿਚ ਆਉਂਦੇ-ਜਾਂਦੇ ਸਨ। ਕੁਝ ਸਮੇਂ ਤੋਂ ਬਬਲੂ ਦੇ ਸਬੰਧ ਇਸ਼ਫਾਕ ਦੀ ਕਰੀਬੀ ਰਿਸ਼ਤੇਦਾਰੀ ਵਿਚ ਆਉਣ ਵਾਲੀ ਲੜਕੀ ਨਾਲ ਹੋ ਗਏ। ਇਸ਼ਫਾਕ ਉਸ ਨੂੰ ਭੈਣ ਮੰਨਦਾ ਸੀ। ਬਬਲੂ ਦੇ ਇਸ ਰਿਸ਼ਤੇ ਬਾਰੇ ਇਸ਼ਫਾਕ ਨੂੰ ਪਤਾ ਲੱਗ ਗਿਆ ਸੀ, ਜਦਕਿ ਰਿਸ਼ਤੇਦਾਰੀ ਵਿਚ ਵੀ ਗੱਲ ਖੁੱਲ੍ਹ ਗਈ ਸੀ।

ਇਹ ਵੀ ਪੜ੍ਹੋ : 8 ਸਾਲਾ ਬੱਚੀ ਦੇ ਹੌਂਸਲੇ ਨੂੰ ਸਲਾਮ, ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕੀਤਾ ਸ਼ੁਰੂ

ਭੈਣ ਦੇ ਨਾਲ ਸੰਬੰਧ ਹੋਣ ਦਾ ਪਤਾ ਲੱਗਦੇ ਹੀ ਕਰੀਬੀ ਦੋਸਤ ਨੂੰ ਸ਼ਰਾਬ ਪਿਲਾਈ, ਨਸ਼ਾ ਚੜ੍ਹਦੇ ਹੀ ਰੱਸੀ ਨਾਲ ਘੁੱਟ ਦਿੱਤਾ ਸੀ ਗਲਾ
ਬਬਲੂ ਵੱਲੋਂ ਕੀਤੇ ਧੋਖੇ ਨੂੰ ਲੈ ਕੇ ਇਸ਼ਫਾਕ ਨੇ ਪਹਿਲਾਂ ਤਾਂ ਉਸ ਤੋਂ ਦੂਰੀ ਬਣਾ ਲਈ ਪਰ ਕੁਝ ਦਿਨਾਂ ਤੋਂ ਉਹ ਦੋਬਾਰਾ ਉਸ ਦੇ ਨੇੜੇ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਬਬਲੂ ਦਾ ਕਤਲ ਕਰਨ ਲਈ ਵੀ ਨਜ਼ਦੀਕੀਆਂ ਦੋਬਾਰਾ ਵਧਾ ਲਈਆਂ ਸਨ। ਸੋਮਵਾਰ ਨੂੰ ਉਸ ਨੇ ਬਬਲੂ ਨੂੰ ਸ਼ਰਾਬ ਪਿਲਾਉਣ ਦੀ ਗੱਲ ਕਹਿ ਕੇ ਆਪਣੇ ਕਮਰੇ ਵਿਚ ਬੁਲਾ ਲਿਆ। ਸ਼ਰਾਬ ਪੀਣ ਤੋਂ ਬਾਅਦ ਜਿਵੇਂ ਹੀ ਬਬਲੂ ਨੂੰ ਨਸ਼ਾ ਹੋਇਆ ਤਾਂ ਇਸ਼ਫਾਕ ਨੇ ਭੈਣ ਦੇ ਨਾਲ ਸੰਬੰਧ ਰੱਖ ਕੇ ਉਸ ਨੂੰ ਧੋਖਾ ਦੇਣ ਦੀ ਗੱਲ ਸ਼ੁਰੂ ਕਰ ਦਿੱਤੀ। ਅਜਿਹੇ ਵਿਚ ਦੋਵਾਂ ਵਿਚ ਝਗੜਾ ਹੋ ਗਿਆ। ਪਹਿਲਾਂ ਤਾਂ ਦੋਵਾਂ ਵਿਚ ਹੱਥੋਪਾਈ ਹੋਈ, ਜਿਸ ਤੋਂ ਬਾਅਦ ਇਸ਼ਫਾਕ ਨੇ ਰੱਸੀ ਲੈ ਕੇ ਬਬਲੂ ਦਾ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ।

PunjabKesari

ਕਤਲ ਕਰਨ ਮਗਰੋਂ ਕਾਤਲ ਲਾਸ਼ ਲੈ ਕੇ ਇੰਝ ਪਹੁੰਚਿਆ ਰੇਲਵੇ ਸਟੇਸ਼ਨ ਤੱਕ 
ਉਸੇ ਸਮੇਂ ਇਸ਼ਫਾਕ ਨੇ ਬਬਲੂ ਦੀ ਲਾਸ਼ ਅਟੈਚੀ ਵਿਚ ਪਾਈ ਅਤੇ ਸਵੇਰ ਹੋਣ ਦੀ ਉਡੀਕ ਕਰਨ ਲੱਗਾ। ਜਿਵੇਂ ਹੀ ਸਵੇਰ ਹੋਈ ਤਾਂ ਇਸ਼ਫਾਕ ਬੈਟਰੀ ਵਾਲਾ ਆਟੋ ਕਰਕੇ ਕੁਆਰਟਰ ਵਿਚ ਲਿਆਇਆ ਅਤੇ ਉਥੋਂ ਅਟੈਚੀ ਟਰਾਲੀ ਬੈਗ ਨੂੰ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਿਆ। ਜੀ. ਆਰ. ਪੀ. ਥਾਣੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜੀ. ਆਰ. ਪੀ. ਸਮੇਤ ਸੀ. ਆਈ. ਏ. ਸਟਾਫ਼-1 ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ (ਐੱਸ. ਓ. ਯੂ.) ਦੀਆਂ ਟੀਮਾਂ ਮਾਮਲੇ ਨੂੰ ਟਰੇਸ ਕਰਨ ਵਿਚ ਜੁਟ ਗਈਆਂ ਸਨ। ਸੀ. ਆਈ. ਏ. ਸਟਾਫ਼ ਅਤੇ ਐੱਸ. ਓ. ਯੂ. ਦੀਆਂ ਟੀਮਾਂ ਨੇ ਦੇਰ ਰਾਤ ਹੀ ਗਦਾਈਪੁਰ ਇਲਾਕੇ ਵਿਚ ਸਰਚ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਰਾਤ ਨੂੰ ਪੁਲਸ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਪਰ ਐੱਸ. ਓ. ਯੂ. ਦੀ ਟੀਮ ਨੇ ਬੁੱਧਵਾਰ ਨੂੰ ਦੁਪਹਿਰ ਮੁਲਜ਼ਮ ਇਸ਼ਫਾਕ ਨੂੰ ਉਸ ਦੇ ਗਦਾਈਪੁਰ ਦੀ ਗਲੀ ਨੰਬਰ 1 ਵਿਚ ਸਥਿਤ ਕੁਆਰਟਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਹੱਤਿਆ ਲਈ ਵਰਤੀ ਰੱਸੀ ਵੀ ਬਰਾਮਦ ਕਰ ਲਈ। ਹਾਲਾਂਕਿ ‘ਜਗ ਬਾਣੀ’ ਨੇ ਪਹਿਲੇ ਹੀ ਦਿਨ ਇਸ ਗੱਲ ਦਾ ਖ਼ੁਲਾਸਾ ਕਰ ਦਿੱਤਾ ਸੀ ਕਿ ਨਾਜਾਇਜ਼ ਸੰਬੰਧਾਂ ਕਾਰਨ ਹੀ ਇਹ ਕਤਲ ਹੋਇਆ ਹੈ, ਜਦਕਿ ਕਤਲ ਵੀ ਕੁਆਰਟਰ ਵਿਚ ਕੀਤਾ ਗਿਆ। ਓਧਰ ਬਬਲੂ ਦੇ ਪੋਸਟਮਾਰਟਮ ਵਿਚ ਉਸ ਦੇ ਸਰੀਰ ਦੇ ਅੰਗਾਂ ’ਤੇ ਵੀ ਸੱਟਾਂ ਦੇ ਨਿਸ਼ਾਨ ਮਿਲੇ ਹਨ। ਲਾਸ਼ ਨੂੰ ਉਸ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਹੁਣ ਨਹੀਂ ਬਖ਼ਸ਼ੇ ਜਾਣਗੇ ਗੈਂਗਸਟਰ ਤੇ ਨਸ਼ਾ ਸਮੱਗਲਰ, ਪੰਜਾਬ DGP ਨੇ ਲਿਆ ਅਹਿਮ ਫ਼ੈਸਲਾ

ਟਰੇਨ ਵਿਚ ਰੱਖਣ ਲਈ ਲਾਸ਼ ਅਟੈਚੀ ਵਿਚ ਪਾ ਕੇ ਸਟੇਸ਼ਨ ਆਇਆ ਸੀ ਮੁਲਜ਼ਮ

ਮੁਲਜ਼ਮ ਇਸ਼ਫਾਕ ਨੇ ਮੰਨਿਆ ਕਿ ਉਸ ਨੇ ਕਤਲ ਕਰਨ ਤੋਂ ਬਾਅਦ ਅਟੈਚੀ ਨੂੰ ਟਰੇਨ ਵਿਚ ਰੱਖ ਦੇਣਾ ਸੀ। ਮੁਲਜ਼ਮ ਨੂੰ ਪਤਾ ਸੀ ਕਿ ਜੇਕਰ ਅਟੈਚੀ ਸ਼ਹਿਰ ਤੋਂ ਬਾਹਰ ਕਿਸੇ ਹੋਰ ਸਟੇਸ਼ਨ ’ਤੇ ਪਹੁੰਚ ਗਿਆ ਤਾਂ ਹੱਦਬੰਦੀ ਨੂੰ ਲੈ ਕੇ ਪੁਲਸ ਇਕ-ਦੂਜੇ ਦੇ ਸ਼ਹਿਰ ਦੀ ਪੁਲਸ ’ਤੇ ਮਾਮਲਾ ਪਾਉਂਦੀ ਰਹੇਗੀ ਅਤੇ ਇਸ ਦਾ ਉਸ ਨੂੰ ਫਾਇਦਾ ਮਿਲ ਜਾਵੇਗਾ। ਇਸੇ ਸੋਚ ਕਾਰਨ ਮੁਲਜ਼ਮ ਅਟੈਚੀ ਬਾਹਰ ਰੱਖ ਕੇ ਸਟੇਸ਼ਨ ਅੰਦਰ ਪਹਿਲਾਂ ਪੁਲਸ ਵੇਖਣ ਗਿਆ ਪਰ ਉਥੇ ਪੁਲਸ ਦਾ ਪਹਿਰਾ ਵੇਖ ਕੇ ਉਹ ਡਰ ਗਿਆ ਅਤੇ ਅਟੈਚੀ ਉਥੇ ਹੀ ਛੱਡ ਕੇ ਵਾਪਸ ਆਪਣੇ ਕੁਆਰਟਰ ਆ ਗਿਆ।

ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰੋਂ ਬੈਗ 'ਚੋਂ ਮਿਲੀ ਲਾਸ਼ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨੀਜਨਕ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News