ਸ੍ਰੀ ਕੀਰਤਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਨੂੰ ਮਿਲੀ ਦਰਦਨਾਕ ਮੌਤ

Friday, Jun 09, 2023 - 12:02 PM (IST)

ਸ੍ਰੀ ਕੀਰਤਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਨੂੰ ਮਿਲੀ ਦਰਦਨਾਕ ਮੌਤ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪਿੰਡ ਹਰਦੋਨਿਮੋਹ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ ਇਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਜਗਨਨਾਥ ਪੁੱਤਰ ਦਾਸ ਰਾਮ ਵਾਸੀ ਪਿੰਡ ਕਰਤਾਰਪੁਰ ਥਾਣਾ ਨੂਰਪੁਰ ਬੇਦੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਐੱਸ. ਆਈ. ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਨੂੰ ਕਰਮਜੀਤ ਪੁੱਤਰ ਦਾਸ ਰਾਮ ਵਾਸੀ ਪਿੰਡ ਕਰਤਾਰਪੁਰ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਭਰਾ ਜਗਨਨਾਥ ਠੇਕੇਦਾਰੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮੇਰੇ ਭਰਾ ਨੇ 7 ਜੂਨ ਨੂੰ ਇਕ ਨਵਾਂ ਮੋਟਰਸਾਈਕਲ ਮਾਰਕਾ ਪਲੈਟੀਨਾ ਏਜੰਸੀ ਨੂਰਪੁਰ ਬੇਦੀ ਤੋਂ ਖ਼ਰੀਦਿਆ ਸੀ ਅਤੇ ਮੇਰਾ ਭਰਾ ਜਗਨਨਾਥ ਮੱਥਾ ਟੇਕਣ ਲਈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ੍ਰੀ ਕੀਰਤਪੁਰ ਸਾਹਿਬ ਨੂੰ ਆ ਰਿਹਾ ਸੀ ਉਸ ਨੇ ਦੱਸਿਆ ਕਿ ਜਗਨਨਾਥ ਆਪਣੇ ਨਵੇਂ ਮੋਟਰਸਾਈਕਲ ਬਿਨਾਂ ਨੰਬਰ ਤੋਂ ਮੇਰੇ ਅੱਗੇ-ਅੱਗੇ ਅਤੇ ਮੈਂ ਉਸ ਦੇ ਪਿੱਛੇ-ਪਿੱਛੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ।

ਇਹ ਵੀ ਪੜ੍ਹੋ- ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਜਦੋਂ ਉਹ ਬੁੰਗਾ ਸਾਹਿਬ ਤੋਂ ਥੋੜ੍ਹਾ ਅੱਗੇ ਸ੍ਰੀ ਕੀਰਤਪੁਰ ਸਾਹਿਬ ਸਾਈਡ ਰਕਬਾ ਬਾਹੱਦ ਪਿੰਡ ਹਰਦੋਨਿਮੋਹ ਪੁੱਜੇ ਤਾਂ ਮੇਰੇ ਪਿੱਛੋਂ ਭਰਤਗੜ ਸਾਈਡ ਤੋਂ ਇਕ ਐਕਟਿਵਾ ਚਾਲਕ ਬੜੀ ਤੇਜ਼ ਰਫ਼ਤਾਰ ਨਾਲ ਆਇਆ, ਜਿਸ ਦੇ ਚਾਲਕ ਨੇ ਮੈਨੂੰ ਕਰਾਸ ਕਰਕੇ ਮੇਰੇ ਅੱਗੇ ਜਾਂਦੇ ਮੇਰੇ ਭਰਾ ਜਗਨਨਾਥ ਦੇ ਮੋਟਰਸਾਈਕਲ ਬਿਨਾਂ ਨੰਬਰ ’ਚ ਪਿੱਛੇ ਤੋਂ ਆਪਣੀ ਐਕਟਿਵਾ ਮਾਰ ਦਿੱਤੀ, ਜਿਸ ਕਾਰਨ ਮੇਰਾ ਭਰਾ ਸਿਰ ਭਾਰ ਸੜਕ ’ਤੇ ਸਮੇਤ ਮੋਟਰਸਾਈਕਲ ਡਿੱਗ ਗਿਆ। ਉਸ ਨੇ ਦੱਸਿਆ ਕਿ ਐਕਟਿਵਾ ਚਾਲਕ ਵੀ ਅੱਗੇ ਜਾ ਕੇ ਡਿੱਗ ਪਿਆ। ਉਸ ਨੇ ਆਪਣਾ ਮੋਟਰਸਾਈਕਲ ਰੋਕਿਆ ਅਤੇ ਥੱਲੇ ਉਤਰ ਕੇ ਆਪਣੇ ਭਰਾ ਜਗਨਨਾਥ ਨੂੰ ਵੇਖਣ ਲੱਗਾ, ਜਿਸ ਦੇ ਸਿਰ ’ਚੋਂ ਖ਼ੂਨ ਚੱਲ ਰਿਹਾ ਸੀ ਅਤੇ ਉਸ ਨੇ ਐਕਟਿਵਾ ਦਾ ਨੰਬਰ ਪੜ੍ਹਿਆ ਜਿਸ ਦਾ ਚਾਲਕ ਮੌਕੇ ’ਤੇ ਐਕਟਿਵਾ ਚੁੱਕ ਕੇ ਸ੍ਰੀ ਕੀਰਤਪੁਰ ਸਾਹਿਬ ਸਾਈਡ ਨੂੰ ਭੱਜ ਗਿਆ। ਉਸ ਨੇ ਦੱਸਿਆ ਕਿ ਉਹ ਐਕਟਿਵਾ ਚਾਲਕ ਨੂੰ ਸਾਹਮਣੇ ਆਉਣ ’ਤੇ ਪਛਾਣ ਸਕਦਾ ਹੈ।

ਉਸ ਨੇ ਦੱਸਿਆ ਕਿ ਫਿਰ ਉਸ ਨੇ ਆਪਣੇ ਭਰਾ ਨੂੰ ਰਾਹ ਵਿਚ ਆਉਂਦੇ ਜਾਂਦੇ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦੇ ਭਰਾ ਦਾ ਚੈੱਕਅਪ ਕਰਨ ’ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਨੇ ਦੱਸਿਆ ਕਿ ਇਹ ਹਾਦਸਾ ਐਕਟਿਵਾ ਦੇ ਨਾਮਾਲੂਮ ਚਾਲਕ ਦੀ ਲਾਪਰਵਾਹੀ ਨਾਲ ਵਾਪਰਿਆ ਹੈ, ਜਿਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਐਕਟਿਵਾ ਚਾਲਕ ’ਤੇ ਆਈ. ਪੀ. ਸੀ .ਦੀ ਧਾਰਾ 279,304-ਏ ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਫ਼ਰਾਰ ਐਕਟਿਵਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News