ਸੜਕ ਹਾਦਸੇ ਨੇ ਪੁਆਏ ਘਰ ''ਚ ਵੈਣ, ਸਕੂਟਰੀ ਸਵਾਰ ਵਿਅਕਤੀ ਦੀ ਹੋਈ ਦਰਦਨਾਕ ਮੌਤ
Sunday, Mar 05, 2023 - 05:44 PM (IST)
![ਸੜਕ ਹਾਦਸੇ ਨੇ ਪੁਆਏ ਘਰ ''ਚ ਵੈਣ, ਸਕੂਟਰੀ ਸਵਾਰ ਵਿਅਕਤੀ ਦੀ ਹੋਈ ਦਰਦਨਾਕ ਮੌਤ](https://static.jagbani.com/multimedia/2023_3image_17_44_104608646mmmmcopy.jpg)
ਬਰੇਟਾ (ਬਾਂਸਲ) : ਜਾਖਲ ਹਾਈਵੇ 'ਤੇ ਵਾਪਰੇ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ (40) ਪਿੰਡ ਬਖਸ਼ੀਵਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਰਣਜੀਤ ਸਿੰਘ ਆਪਣੀ ਸਕੂਟਰੀ 'ਤੇ ਬਰੇਟਾ ਤੋਂ ਪਿੰਡ ਬਖਸ਼ੀਵਾਲਾ ਵਿਖੇ ਜਾ ਰਿਹਾ ਸੀ।
ਇਹ ਵੀ ਪੜ੍ਹੋ- ਜ਼ੀਰਾ ਵਿਖੇ 4 ਭੈਣਾਂ ਦਾ ਇਕਲੌਤਾ ਭਰਾ ਲਾਪਤਾ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਦੌਰਾਨ ਪਿੰਡ ਕਾਹਨਗੜ੍ਹ ਨੇੜੇ ਆ ਕੇ ਅਚਾਨਕ ਉਸਦੀ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਤੇ ਜਿਸ ਕਾਰਨ ਰਣਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸ਼ਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮੁਕਤਸਰ ’ਚ ਵੱਡੀ ਘਟਨਾ, ਲੰਬੀ ਥਾਣੇ ’ਚ ਚੱਲੀ ਗੋਲ਼ੀ, ਏ. ਐੱਸ. ਆਈ. ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।