ਬਠਿੰਡਾ: ਮਕਾਨ ਬਣਾਉਂਦੇ ਸਮੇਂ ਮਜ਼ਦੂਰ ਦੀ ਮੌਤ
Wednesday, Jan 31, 2018 - 01:58 PM (IST)
ਬਠਿੰਡਾ(ਬਲਵਿੰਦਰ)— ਇਥੋਂ ਦੇ ਮਾਡਲ ਟਾਊਨ 'ਚ ਮਕਾਨ ਬਣਾਉਂਦੇ ਇਕ ਮਜ਼ਦੂਰ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਡਲ ਟਾਊਨ 'ਚ ਮਕਾਨ ਬਣਾਉਂਦੇ ਸਮੇਂ ਮਜ਼ਦੂਰੀ ਦਾ ਕੰਮ ਕਰ ਰਹੇ ਰਿਹਾ ਇਕ ਵਿਅਕਤੀ ਗੱਡੀ 'ਚੋਂ ਪੱਥਰ ਉਠਾ ਰਿਹਾ ਸੀ ਕਿ ਇਸੇ ਦੌਰਾਨ ਦੂਜੇ ਮਜ਼ਦੂਰਾਂ ਕੋਲੋਂ ਵੱਡਾ ਪੱਥਰ ਹੱਥੋਂ ਫਿਸਲ ਗਿਆ ਜੋ ਉਸ ਦੇ ਵੱਜ ਗਿਆ। ਇਸ ਦੌਰਾਨ ਮਜ਼ਦੂਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਪਰ ਉਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
