ਪਤਨੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਕੀਤੀ ਖੁਦਕੁਸ਼ੀ

Tuesday, Nov 20, 2018 - 10:47 AM (IST)

ਪਤਨੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਕੀਤੀ ਖੁਦਕੁਸ਼ੀ

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਕ੍ਰਿਸ਼ਨਾਪੁਰੀ ਮੁਹੱਲੇ ਵਿਖੇ ਕਿਰਾਏ ਦੇ ਮਕਾਨ 'ਤੇ ਰਹਿੰਦੇ ਸੇਖ਼ ਅਜਹਰੂਦੀਨ (24) ਦੀ ਆਪਣੀ ਪਤਨੀ ਰੁਖਸਾਨਾ ਨਾਲ ਮਾਮੂਲੀ ਤਕਰਾਰਬਾਜ਼ੀ ਹੋ ਗਈ, ਜਿਸ 'ਤੇ ਉਸ ਨੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।  ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੇਖ਼ ਅਜਹਰੂਦੀਨ ਜੋ ਕਿ ਕਲਕੱਤਾ ਦਾ ਰਹਿਣ ਵਾਲਾ ਸੀ, ਕੁੱਝ ਮਹੀਨੇ ਪਹਿਲਾਂ ਹੀ ਆਪਣੇ ਮਾਛੀਵਾੜਾ ਵਿਖੇ ਰਹਿੰਦੇ ਸਾਂਢੂ ਕੋਲ ਕੰਮਕਾਰ ਲਈ ਆ ਗਿਆ। ਸੇਖ਼ ਅਜਹਰੂਦੀਨ ਨੇੜ੍ਹਲੇ ਪਿੰਡ ਭੱਟੀਆਂ ਵਿਖੇ ਇੱਕ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਨ ਲੱਗ ਪਿਆ।

ਬੀਤੀ ਦੁਪਹਿਰ ਬਾਅਦ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦਾ ਹੈ ਪਰ ਪਤਨੀ ਨੇ ਗੋਦੀ 'ਚ ਕੁੱਝ ਹੀ ਦਿਨਾਂ ਦੀ ਬੱਚੀ ਹੋਣ ਕਾਰਨ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਸੇਖ਼ ਅਜਹਰੂਦੀਨ ਨੇ ਨਾਲ ਵਾਲੇ ਕਮਰੇ 'ਚ ਜਾ ਕੇ ਛੱਤ 'ਚ ਲੱਗੀ ਹੁੱਕ ਨਾਲ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਤਨੀ ਨੇ ਜਦੋਂ ਉਸ ਨੂੰ ਲਟਕਦਿਆਂ ਦੇਖਿਆ ਤਾਂ ਤੁਰੰਤ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਕਲਕੱਤਾ ਵਿਖੇ ਰਹਿੰਦੇ ਮ੍ਰਿਤਕ ਦੇ ਮਾਪਿਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੋਹਣ ਲਾਲ ਨੇ ਦੱਸਿਆ ਅਗਲੀ ਕਾਨੂੰਨੀ ਕਾਰਵਾਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਅਮਲ 'ਚ ਲਿਆਂਦੀ ਜਾਵੇਗੀ।


author

Babita

Content Editor

Related News