ਲੁਧਿਆਣਾ ''ਚ ਸ਼ੱਕੀ ਹਾਲਾਤ ''ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

Friday, Mar 18, 2022 - 04:13 PM (IST)

ਲੁਧਿਆਣਾ ''ਚ ਸ਼ੱਕੀ ਹਾਲਾਤ ''ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਾਜ) : ਸ਼ੱਕੀ ਹਾਲਾਤ ਵਿਚ ਇਕ ਵਿਅਕਤੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੰਤੋਸ਼ ਕੁਮਾਰ (30) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ’ਚ ਬਿਹਾਰ ਜ਼ਿਲ੍ਹਾ ਸਮਸਤੀਪੁਰ ਦਾ ਰਹਿਣ ਵਾਲਾ ਸੀ ਤੇ ਸਥਾਨਕ ਰਾਜੀਵ ਗਾਂਧੀ ਕਾਲੋਨੀ ਦੀਆਂ ਝੁੱਗੀਆਂ ’ਚ ਰਹਿੰਦਾ ਸੀ। ਸੂਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ। ਮ੍ਰਿਤਕ ਦੇ ਪਿਤਾ ਬਿਤੇਸ਼ਵਰ ਯਾਦਵ ਅਤੇ ਭਾਈ ਸਿਕੰਦਰ ਨੇ ਦੱਸਿਆ ਕਿ ਬੁੱਧਵਾਰ ਨੂੰ ਇਕ ਵਿਅਕਤੀ ਨੇ ਉਸ ਦੀ ਝੁੱਗੀ ਦੀ ਕੁੱਝ ਜਗ੍ਹਾ ’ਤੇ ਕਬਜ਼ਾ ਕਰ ਲਿਆ ਸੀ।

ਸੰਤੋਸ਼ ਦੇ ਮਨ੍ਹਾ ਕਰਨ ’ਤੇ ਵੀ ਉਕਤ ਵਿਅਕਤੀ ਉਸ ਨੂੰ ਡਰਾ-ਧਮਕਾ ਰਿਹਾ ਸੀ, ਜਿਸ ਕਾਰਨ ਸੰਤੋਸ਼ ਕਾਫੀ ਪਰੇਸ਼ਾਨ ਹੋ ਗਿਆ ਸੀ, ਜਿਸ ਕਾਰਨ ਸੰਤੋਸ਼ ਨੇ ਅਜਿਹਾ ਕਦਮ ਚੁੱਕਿਆ ਅਤੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਪਰ ਸੂਤਰਾਂ ਅਨੁਸਾਰ ਉਕਤ ਵਿਅਕਤੀ ਨੇ ਆਪਣੀ ਸਿਆਸੀ ਪੈਂਠ ਕਾਰਨ ਪੀੜਤ ਨੂੰ ਸਮਝੌਤੇ ਲਈ ਰਾਜ਼ੀ ਕਰ ਗਿਆ ਅਤੇ ਦੇਰ ਸ਼ਾਮ ਤੱਕ ਦੋਵੇਂ ਧਿਰਾਂ ’ਚ ਆਪਸੀ ਸਮਝੌਤਾ ਹੋ ਗਿਆ। ਉਧਰ ਐੱਸ. ਐੱਚ. ਓ. ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਪਹਿਲਾਂ ਪਰਿਵਾਰ ਦੋਸ਼ ਲਗਾ ਰਿਹਾ ਸੀ ਪਰ ਹੁਣ ਜੋ ਬਿਆਨ ਦਰਜ ਕਰਵਾਏ ਹਨ, ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਪੀੜਤ ਪਰਿਵਾਰ ਦੇ ਅਨੁਸਾਰ ਸੰਤੋਸ਼, ਪਤਨੀ ਦੇ ਜਾਣ ਤੋਂ ਬਾਅਦ ਤੋਂ ਪਰੇਸ਼ਾਨ ਸੀ, ਇਸ ਲਈ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਮਾਮਲੇ ’ਚ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News